*ਗਜਟਿਡ ਅਧਿਕਾਰੀਆਂ ਨੂੰ ਦਿੱਤੇ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਦੇ ਅਖ਼ਤਿਆਰ

Thursday, February 28, 20130 comments


ਸੰਗਰੂਰ, 28 ਫਰਵਰੀ (ਸੂਰਜ ਭਾਨ ਗੋਇਲ)-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ•ਾ ਸੰਗਰੂਰ ਅੰਦਰ ਹੈਜੇ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੁਝ ਪਾਬੰਦੀ ਹੁਕਮ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ•ਾਂ ਆਪਣੇ ਆਦੇਸ਼ ਵਿੱਚ ਤਾਰਾਂ ਦੀ ਜਾਲੀ ਜਾਂ ਸ਼ੀਸ਼ੇ ਨਾਲ ਢੱਕੇ ਤੋਂ ਬਿਨਾ ਜਿਆਦਾ ਕੱਚੇ ਪੱਕੇ ਜਾਂ ਹਰ ਤਰ•ਾਂ ਦੇ ਕੱਟੇ ਹੋਏ ਫਲ•ਾਂ, ਮਿਠਾਈਆਂ, ਮਾਸ, ਕੇਕ, ਬਿਸਕੁਟ, ਬਰੈ¤ਡ, ਭੁੰਨਿਆ ਅਨਾਜ ਜਾਂ ਹੋਰ ਖਾਣ ਪੀਣ ਦੀਆਂ ਵਸਤਾਂ ਦੇ ਵੇਚਣ ਜਾਂ ਪ੍ਰਦਰਸ਼ਨ ’ਤੇ ਪਾਬੰਦੀ ਲਗਾ ਦਿੱਤੀ ਹੈ। ਨਾ-ਪੀਣਯੋਗ ਪਾਣੀ ਤੋਂ ਬਣੀਆਂ ਵਸਤਾਂ ਜਿਵੇਂ ਬਰਫ ਦਾ ਗੋਲਾ, ਬਰਫ, ਬਰਫ ਦੀ ਮਿਠਾਈ, ਖਣਿਜ ਯੁਕਤ ਪੀਣ ਵਾਲਾ ਪਾਣੀ, ਬੋਤਲ ਵਾਲਾ ਪਾਣੀ ਆਦਿ ਦੇ ਬਣਾਉਣ, ਆਯਾਤ ਨਿਰਯਾਤ, ਵੇਚਣ ਜਾਂ ਵੇਚਣ ਲਈ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਗੰਨੇ ਦਾ ਰਸ, ਲੱਸੀ ਅਤੇ ਸ਼ਰਬਤ ਆਦਿ ਦੇ ਵੇਚਣ ਜਾਂ ਪ੍ਰਦਰਸ਼ਨ ਲਈ ਜਰੂਰੀ ਹੈ ਕਿ ਵਸਤਾਂ ਤਿਆਰ ਕਰਨ ਵਾਲੀ ਜਗ•ਾ ਅਤੇ ਖੇਤਰ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਬਰਫ, ਖਣਿਜ ਯੁਕਤ ਪਾਣੀ ਅਤੇ ਗੈਸ ਵਾਲਾ ਬੰਦ ਬੋਤਲ ਪਾਣੀ ਬਣਾਉਣ ਵਾਲੀ ਉਸ ਹਰ ਫੈਕਟਰੀ ਨੂੰ ਬੰਦ ਕੀਤਾ ਜਾਵੇਗਾ, ਜਿਸਦੇ ਉਤਪਾਦਾਂ ਦੇ ਨਮੂਨੇ ਪੰਜਾਬ ਸਰਕਾਰ, ਚੰਡੀਗੜ• ਦੇ ਜੀਵਾਣੂ ਵਿਗਿਆਨੀਆਂ ਨੇ ਪ੍ਰਮਾਣਿਤ ਨਾ ਕੀਤੇ ਹੋਣਗੇ। ਹੈਜੇ ਨਾਲ ਸੰਬੰਧਤ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸੰਬੰਧਤ ਖੇਤਰ ਵਿੱਚ ਰਹਿਣ ਵਾਲੇ ਹਰ ਵਿਅਕਤੀ ਦੇ ਬਿਮਾਰੀ ਰੋਕੂ ਟੀਕੇ ਲਗਾਏ ਜਾਣਗੇ। 
ਸ੍ਰੀ ਰਾਹੁਲ ਨੇ ਜ਼ਿਲ•ੇ ਦੇ ਸਾਰੇ ਕਾਰਜਕਾਰੀ ਮੈਜਿਸਟ੍ਰੇਟ, ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਜ਼ਿਲ•ਾ ਸਿਹਤ ਅਫ਼ਸਰ, ਸਹਾਇਕ ਮਲੇਰੀਆ ਅਫ਼ਸਰ, ਜ਼ਿਲ•ਾ ਪਰਿਵਾਰ ਭਲਾਈ ਅਫ਼ਸਰ, ਜ਼ਿਲ•ਾ ਟੀਕਾਕਰਨ ਅਫ਼ਸਰ, ਸਹਾਇਕ ਯੂਨਿਟ ਅਫ਼ਸਰ, ਸਰਕਾਰੀ ਫੂਡ ਇੰਸਪੈਕਟਰ, ਸਮੂਹ ਸੈਨਟਰੀ ਇੰਸਪੈਕਟਰ, ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਸਰਕਾਰੀ ਅਦਾਰਿਆਂ ਦੇ ਸਮੂਹ ਮੈਡੀਕਲ ਅਫ਼ਸਰ, ਲੋਕਲ ਬਾਡੀਜ਼ ਸੰਸਥਾਵਾਂ ਦੇ ਕਾਰਜਕਾਰੀ ਅਫ਼ਸਰ ਅਤੇ ਮਿਊਂਸੀਪਲ ਸੈਨਟਰੀ ਇੰਸਪੈਕਟਰਾਂ ਨੂੰ ਅਧਿਕਾਰ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਅੰਦਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ ਅਤੇ ਗੁਣਵੱਤਾ ਤੋਂ ਹੇਠਾਂ ਰਹਿੰਦੀਆਂ ਵਸਤਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਸ਼ਟ ਕਰ ਸਕਦੇ ਹਨ। ਉਨ•ਾਂ ਸਿਵਲ ਸਰਜਨ, ਸੰਗਰੂਰ ਨੂੰ ਆਦੇਸ਼ ਦਿੱਤਾ ਕਿ ਉਹ ਪੂਰੇ ਜ਼ਿਲ•ੇ ਵਿੱਚ ਲੋੜ ਮੁਤਾਬਿਕ ਸਿਹਤ ਜਾਂਚ ਕੇਂਦਰ ਸਥਾਪਤ ਕਰਾਉਣ। ਜਾਂਚ ਕੇਂਦਰਾਂ ’ਤੇ ਤਾਇਨਾਤ ਅਫ਼ਸਰ ਗੱਡੀਆਂ ਨੂੰ ਰੋਕ ਕੇ ਸ਼ੱਕੀ ਜਾਂ ਪੀੜਤ ਸਵਾਰੀਆਂ ਦੀ ਜਾਂਚ ਕਰ ਸਕਦੇ ਹਨ। ਇਹ ਹੁਕਮ 31 ਦਸੰਬਰ, 2013 ਤੱਕ ਪ੍ਰਭਾਵ ਵਿੱਚ ਰਹਿਣਗੇ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger