ਵਿਕਾਸ ਨੀਤੀਆਂ ਕਾਰਨ ਅਕਾਲੀ ਦਲ ਹਰ ਚੋਣ ਜਿੱਤਦਾ –ਜੱਸੀ ਇਆਲੀ/ ਨਰਿੰਦਰ ਜੋਧਾਂ

Tuesday, February 26, 20130 comments


ਜੋਧਾਂ 26 ਫਰਵਰੀ (ਦਲਜੀਤ ਸਿੰਘ ਰੰਧਾਵਾ)- ‘ਸ੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮਨਪ੍ਰੀਤ ਸਿੰਘ ਇਯਾਲ਼ੀ ਵਿਧਾਇਕ ਹਲਕਾ ਦਾਖ਼ਾ ਦੀ ਅਗਵਾਈ ਹੇਠ ਪਿੰਡਾਂ ਦੇ ਕੀਤੇ ਜਾ ਰਹੇ ਬਹੁਪੱਖ਼ੀ ਵਿਕਾਸ ਕਾਰਜ਼ਾਂ ਕਾਰਨ ਲੋਕ ਦਿਲੋਂ ਅਕਾਲੀ ਦਲ ਨਾਲ਼ ਜੁੜ ਰਹੇ ਹਨ। ਅਕਾਲੀ ਦਲ ਦੀ ਇਸ ਵਿਕਾਸ ਨੀਤੀ ਕਾਰਨ ਪੂਰੇ ਪੰਜਾਬ ਵਿਚੋਂ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਦਾ ਸਫ਼ਾਇਆ ਹੋ ਰਿਹਾ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੀ ਪਾਰਟੀ ਸਮਝ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਯੂਥ ਅਕਾਲੀ ਆਗੂ ਸ: ਜਸਪ੍ਰੀਤ ਸਿੰਘ ਜੱਸੀ ਇਆਲੀ ਅਤੇ ਯੂਥ ਅਕਾਲੀ ਆਗੂ ਨਰਿੰਦਰ ਜੋਧਾਂ ਨੇ ਪ੍ਰੈਸ ਨਾਲ ਵਿਸੇਸ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਲੋਂ ਪੂਰੇ ਪੰਜਾਬ ਅੰਦਰ ਇਤਿਹਾਸਕ ਜਿੱਤ ਤੋਂ ਬਾਅਦ ਦਿੱਲੀ ਸ੍ਰੋਮਣੀ ਕਮੇਟੀ ਚੋਣਾਂ ‘ਚ ਮਿਲ਼ੀ ਜਿੱਤ ਨੇ ਦਰਸਾ ਦਿਤਾ ਹੈ ਕਿ ਲੋਕ ਹੁਣ ਕਾਂਗਰਸ ਤੋਂ ਪੂਰੀ ਤਰ•ਾਂ ਅੱਕ ਚੁੱਕੇ ਹਨ, ਕਿਉਂਕਿ ਸਰਨਾ ਗਰੁੱਪ ਵੀ ਕਾਂਗਰਸ ਦੀ ਬੀ ਟੀਮ ਹੀ ਹੈ। ਉਨ•ਾਂ ਅੱਗੇ ਕਿਹਾ ਕਿ ਮੋਗਾ ਚੋਣ ‘ਚ ਵੀ ਪੰਜਾਬ ਦੇ ਅਵਾਮ ਨੇ ਮੁੜ• ਅਕਾਲੀ ਦਲ ਬਾਦਲ ਨੂੰ ਹੀ ਬਹੁਮੱਤ ਦਿਤਾ ਹੈ ਜਿਸਦਾ ਰਸਮੀਂ ਐਲਾਨ 29 ਫ਼ਰਵਰੀ ਨੂੰ ਹੋਣਾ ਬਾਕੀ ਹੈ। ਇਸ ਮੌਕੇ ਯੂਥ ਅਕਾਲੀ ਆਗੂ  ਨਿਰਮਲ ਸਿੰਘ ਰਤਨ, ਗੁਰਵਿੰਦਰ ਸਿੰਘ ਰੈਂਪਾ ਅਤੇ ਅਮਰਜ਼ੀਤ ਸਿੰਘ ਆਦਿ ਹਾਜ਼ਰ ਸਨ।   

     



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger