ਰਾਜੋਆਣਾ ਖੁਰਦ ’ਚ ਨਗਰ ਕੀਰਤਨ ਸਜਾਇਆ

Wednesday, February 27, 20130 comments



ਅਮਨਦੀਪ ਦਰਦੀ, ਗੁਰੂਸਰ ਸੁਧਾਰ/ ਲਾਗਲੇ ਪਿੰਡ ਰਾਜੋਆਣਾ ਖੁਰਦ ਵਿਖੇ ਅੱਜ ਰਵਿਦਾਸ ਭਗਤ ਜੀ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ’ਚ ਗੁਰਦੁਆਰਾ ਦੇਗਸਰ ਸਾਹਿਬ ਪਾਤਸ਼ਾਹੀ ਦਸਵੀਂ ਤੋਂ ਇਸ ਨਗਰ ਕੀਰਤਨ ਦਾ ਸ਼ੁਭ ਅਰੰਭ ਹੋਇਆ। ਨਗਰ ਨਿਵਾਸੀਆਂ ਨੇ ਰਸਤਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ। ਨਗਰ ਕੀਰਤਨ ਦੌਰਾਨ ਗੁਰੂ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ। ਬਾਬਾ ਜਗਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਨੇ ਰੂਹਾਨੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਨਗਰ ਕੀਰਤਨ ਨੂੰ ਸਫਲ ਬਣਾਉਣ ਲਈ ਸ੍ਰ. ਸੁਰਿੰਦਰ ਸਿੰਘ ਪੰਚ, ਮਹਿੰਦਰ ਸਿੰਘ ਪ੍ਰਧਾਨ, ਜੰਗ ਸਿੰਘ, ਦਲਜੀਤ ਸਿੰਘ ਕਲੇਰ ਅਮਰੀਕਾ, ਜੱਗੀ ਕੈਨੇਡਾ, ਕੇਵਲ ਸਿੰਘ ਸਰਪੰਚ, ਕੰਵਲਜੀਤ ਸਿੰਘ ਸੰਘੇੜਾ, ਲਾਲ ਸਿੰਘ ਬਾਠ, ਪਰਸਾ ਸਿੰਘ ਅਤੇ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਬੀਬੀ ਕੁਲਵੰਤ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। 

ਰਾਜੋਆਣਾ ਖੁਰਦ ਵਿਖੇ ਨਗਰ ਕੀਰਤਨ ਦੀ ਰਵਾਨਗੀ ਦੀ ਇੱਕ ਝਲਕ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger