28 ਫਰਵਰੀ ਨੂੰ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ

Wednesday, February 27, 20130 comments


ਮੋਗਾ, 27 ਫਰਵਰੀ/ਸਫਲਸੋਚ/ ਵੋਟਾਂ ਦੀ ਗਿਣਤੀ ਸਮੇਂ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਸ਼ਰਾਬ ਦੇ ਠੇਕੇ 28 ਫਰਵਰੀ, 2013 ਨੂੰ ਸਵੇਰੇ 00.01 ਵਜੇ ਤੋਂ 28 ਫਰਵਰੀ, 2013 ਨੂੰ ਪੂਰਾ ਦਿਨ ਰਾਤ 24.00 ਵਜੇ ਤੱਕ (ਭਾਵ ਰਾਤ 12.00 ਵਜੇ ਤੱਕ) ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਚੋਣ ਕਮਿਸ਼ਨ, ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 23 ਫਰਵਰੀ ਨੂੰ ਮੋਗਾ ਵਿਧਾਨ ਸਭਾ ਹਲਕਾ ਦੀ ਜ਼ਿਮਨੀ ਚੋਣ ਕਰਵਾਈ ਗਈ ਹੈ ਅਤੇ ਵੋਟਾਂ ਦੀ ਗਿਣਤੀ 28 ਫਰਵਰੀ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਇਸੇ ਗੱਲ ਦੇ ਮੱਦੇਨਜ਼ਰ  ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਥਿੰਦ ਨੇ  073-ਮੋਗਾ ਵਿਧਾਨ ਸਭਾ ਹਲਕਾ ਵਿੱਚ ਸ਼ਰਾਬ ਦੇ ਠੇਕੇ 28 ਫਰਵਰੀ, 2013 ਨੂੰ ਪੂਰਾ ਦਿਨ-ਰਾਤ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆਂ ਕਿ ਇਸ ਦੌਰਾਨ ਕੋਈ ਵੀ ਵਿਅਕਤੀ ਸ਼ਰਾਬ ਸਟੋਰ ਨਹੀਂ ਕਰ ਸਕੇਗਾ ਅਤੇ ਨਾ ਹੀ ਇਸ ਦਿਨ ਸ਼ਰਾਬ ਵੇਚਣ/ਖਰੀਦਣ ਜਾਂ ਇਸ ਦੀ ਵਰਤੋਂ ਕੀਤੀ ਜਾਵੇਗੀ। ਇਸ ਸਮੇਂ ਕਿਸੇ ਵੀ ਦੁਕਾਨ, ਹੋਟਲ, ਰੈਸਟੋਰੈਂਟ, ਬਾਰ, ਕਲੱਬ ਜਾਂ ਹੋਰ ਕੋਈ ਸੰਸਥਾਂ ‘ਤੇ ਸ਼ਰਾਬ ਦੀ ਵੇਚ/ਵਰਤੋਂ ‘ਤੇ ਵੀ ਪੂਰੀ ਪਾਬੰਦੀ ਰਹੇਗੀ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger