ਅਮਿੱਟ ਯਾਦਾਂ ਛੱਡ ਗਿਆ ਬਹਿਲੋਲਪੁਰ ਦਾ ਖੇਡ ਮੇਲਾ

Wednesday, February 27, 20130 comments

ਸਮਰਾਲਾ, 27 ਫਰਵਰੀ/ਨਵਰੂਪ ਧਾਲੀਵਾਲ /ਇਥੋਂ ਨਜਦੀਕੀ ਪਿੰਡ ਬਹਿਲੋਲਪੁਰ ਦੇ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਬਹਿਲੋਲਪੁਰ, ਐਨ ਆਰ ਆਈ ਵੀਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਅੱਜ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਕਬੱਡੀ ਓਪਨ ਇੱਕ ਪਿੰਡ ਦੇ ਮੁਕਾਬਲਿਆਂ ਵਿੱਚ ਬੋਪਾਰਾਏ ਦੀ ਟੀਮ ਨੇ ਮਨੌਲੀ ਦੀ ਟੀਮ ਨੂੰ ਹਰਾ ਕੇ ਜਿੱਤਿਆ ਪਹਿਲਾ ਨਗਦ ਇਨਾਮ 31,000 ਜਿੱਤਿਆ। ਇਸ ਖੇਡ ਮੇਲੇ ਵਿੱਚ ਵਾਲੀਵਾਲ ਸ਼ੂਟਿੰਗ ਦੇ ਮੁਕਾਬਲਿਆਂ ’ਚ ਮੰਦਬਾੜਾ ਫਸਟ ਤੇ ਫਿਲੌਰ ਸੈਕੰਡ, ਇਸੇ ਤਰ•ਾਂ ਵਜ਼ਨੀ ਕਬੱਡੀ 32 ਕਿਲੋ ਝਾੜ ਸਾਹਿਬ ਪਹਿਲੇ ਤੇ ਬੌਂਦਲੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ 37 ਕਿਲੋ ਵਿੱਚ ਬਰਮਾ ਪਹਿਲੇ  ਤੇ ਸੰਤ ਬਾਬਾ ਈਸ਼ਰ ਸਿੰਘ ਬੁਆਣੀ  ਸੈਕੰਡ, 42 ਕਿਲੋ ਵਿੱਚ ਬਾਬਾ ਲਖ ਦਾਤਾ ਕਲੱਬ ਦੇ ਗੱਭਰੂਆਂ ਨੇ ਗੜ•ੀ ਤਰਖਾਣਾਂ ਨੂੰ ਹਰਾਕੇ ਨੇ ਅਵੱਲ ਦਰਜਾ ਪ੍ਰਾਪਤ ਕੀਤਾ, 48 ਕਿਲੋ ’ਚ ਗੁੱਗਾ ਮਾੜੀ ਦੀਵਾਲਾ ਪਹਿਲੇ ਤੇ ਸ਼ਹਿਜਾਦ ਦੂਜੇ ਤੇ, 60 ਕਿਲੋ ’ਚ ਮੁੱਤੋਂ ਫਸਟ ਤੇ ਭੱਦਲ ਥੂਹਾ ਸੈਕੰਡ, 70 ਕਿਲੋ ’ਚ ਜੱਸੜਾਂ ਪਹਿਲੇ ਤੇ ਪੰਜਰੁੱਖਾ ਦੂਜੇ ਨੰਬਰ ਤੇ ਰਿਹਾ । ਇਸ ਖੇਡ ਮੇਲੇ ਦੇ ਪ੍ਰਬੰਧਕਾਂ ’ਚ ਮਨਜੀਤ ਸਿੰਘ ਸਰਪੰਚ, ਗੁਰਚਰਨ ਸਿੰਘ ਚਹਿਲ ਪ੍ਰਧਾਨ, ਰਮਨ ਬਹਿਲੋਲਪੁਰ ਜਨਰਲ ਸਕੱਤਰ ਯੂਥ ਕਾਂਗਰਸ, ਜਸਦੇਵ ਸਿੰਘ ਢਿੱਲੋਂ, ਰਮੇਸ਼ ਭਾਟੀਆ, ਜਤਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਟਿਵਾਣਾ, ਪਰਗਟ ਸਿੰਘ ਰਾਏ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਗਿੱਲ, ਜਸਵੀਰ ਸਿੰਘ ਦੁਬਈ, ਜਸਵਿੰਦਰ ਧਾਰਨੀ, ਪੰਕਜ ਭਾਟੀਆ, ਗੁਰਦੀਪ ਸਿੰਘ ਬੈਨੀਪਾਲ, ਦਰਸ਼ਨ ਸਿੰਘ ਫੋਜੀ, ਹਰਦੀਪ ਸਿੰਘ ਗਿੱਲ ਨੇ ਖੇਡ ਮੇਲੇ ਨੂੰ ਕਰਵਾਉਣ ਲਈ ਪੂਰਾ ਯੋਗਦਾਨ ਪਾਇਆ। ਇਸ ਖੇਡ ਮੇਲੇ ਦੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਸ. ਅਮਰੀਕ ਸਿੰਘ ਢਿੱਲੋਂ ਵਿਧਾਇਕ ਸਮਰਾਲਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਸਰਬੰਸ ਸਿੰਘ ਮਾਣਕੀ ਮੈਂਬਰ ਸ਼੍ਰੋਮਣੀ ਕਮੇਟੀ, ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਯੂਥ ਫੋਰਸ ਪੰਜਾਬ, ਮਨਪ੍ਰੀਤ ਸਿੰਘ ਜਲਣਪੁਰ ਯੂਥ ਆਗੂ, ਰਿੱਕੀ ਭਾਰਦਵਾਜ, ਰਣਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ, ਹਰਦੀਪ ਸਿੰਘ ਢਿੱਲੋਂ ਮੈਬਰ ਜਿਲ•ਾ ਸਲਾਹਕਾਰ ਕਮੇਟੀ, ਲਬੀ ਢਿੱਲੋਂ ਪੀ.ਏ., ਨਛੱਤਰ ਸਿੰਘ ਬੌਂਦਲੀ, ਸਨੀ ਦੂਆ, ਜਸਮੇਲ ਸਿੰਘ ਬੌਂਦਲੀ, ਜਗਤਾਰ ਸਿੰਘ ਬੌਂਦਲੀ, ਨੀਰਜ ਸਿਹਾਲਾ ਇਸ ਖੇਡ ਮੇਲੇ ’ਚ ਸਹਿਯੋਗੀ ਅਤੇ ਪਤਵੰਤੇ ਸ਼ਾਮਲ ਸਨ। ਇਸ ਖੇਡ ਮੇਲੇ ਦੀ ਕੁਮੈਂਟਰੀ ਪੰਜਾਬ ਦੇ ਪ੍ਰਸਿੱਧ ਕੂਮੈਂਟਰ ਓਮ ਕਢਿਆਣਾ ਨੇ ਕੀਤੀ। ਰੈਫਰੀ ਗੇਜ਼ਾ ਕੋਟ ਗੰਗੂ ਰਾਏ, ਐਮ.ਪੀ. ਖੈਹਰਾ ਨੇ ਰੈਫਰੀਆਂ ਦੀ ਸੇਵਾ ਨਿਭਾਈ। ਇਸ ਮੌਕੇ ਵਿਧਾਇਕ ਸਮਰਾਲਾ ਸ਼੍ਰੀ ਅਮਰੀਕ ਸਿੰਘ ਢਿੱਲੋਂ ਨੇ ਖੇਡ ਸਟੇਡੀਅਮ ਬਣਾਉਦ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਸਮੂਹ ਗ੍ਰਾਮ ਪੰਚਾਇਤ ਤੇ ਕਲੱਬ ਦੇ ਅਹੁੇਦਦਾਰਾਂ ਨੂੰ ਭੇਂਟ ਕੀਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger