ਨਗਰ ਨਿਗਮ ਦੇ ਅਧਿਕਾਰੀ ਸ਼ਹਿਰ ਵਿੱਚ ਪੈਦੇ ਵਿਦਿਅਕ ਸੰਸਥਾਵਾਂ, ਹਸਪਤਾਲਾਂ, ਕਚਿਹਰੀਆਂ ਅਤੇ ਧਾਰਮਿਕ ਸਥਾਨਾਂ ਵਿੱਚ ਸਾਈਲੈਸ ਜ਼ੋਨ ਦੇ ਬੋਰਡ ਲਗਾਉਣੇ ਯਕੀਨੀ ਬਨਾਉਣ- ਡਾ: ਨੀਰੂ ਕਤਿਆਲ ਗੁਪਤਾ

Wednesday, February 27, 20130 comments


ਲੁਧਿਆਣਾ, 27 ਫਰਵਰੀ ( ਸਤਪਾਲ ਸੋਨੀ ) ਡਾ: ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰ ਵਿੱਚ ਪੈਦੇ ਵਿਦਿਅਕ ਸੰਸਥਾਵਾਂ, ਹਸਪਤਾਲਾਂ, ਕਚਿਹਰੀਆਂ ਅਤੇ ਧਾਰਮਿਕ ਸਥਾਨਾਂ ਵਿੱਚ  ਸਾਈਲੈਸ ਜ਼ੋਨ   ੋਦੇ ਬੋਰਡ ਲਗਾਉਣ। ਡਾ: ਗੁਪਤਾ ਅੱਜ ਬੱਚਤ ਭਵਨ ਵਿਖੇ ਜ਼ਿਲ•ਾ ਪੱਧਰੀ ਨੋਆਇਜ਼ ਮੋਨੀਟਰਿੰਗ ਸੈਲ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। 
ਡਾ: ਗੁਪਤਾ ਨੇ ਦੱਸਿਆ ਕਿ ਵਿਦਿਅਕ ਸੰਸਥਾਵਾਂ, ਹਸਪਤਾਲ, ਕਚਿਹਰੀਆਂ ਅਤੇ ਧਾਰਮਿਕ ਸਥਾਨ ਸਾਈਲੈਸ ਜੋਦੇ ਘੇਰੇ ਵਿੱਚ ਆਉਦੇ ਹਨ ਅਤੇ ਸਾਈਲੈਸ ਜ਼ੋਨ ਦਾ ਏਰੀਆ 100 ਮੀਟਰ ਤੋਂ ਘੱਟ ਨਹੀਂ ਹੋਣਾ ਚਾਹੀਦਾ। ਉਹਨਾਂ ਮੀਟਿੰਗ ਵਿੱਚ ਆਏ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਜਿਲੇ ਵਿੱਚ ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਲਾਊਂਡ ਸਪੀਕਰ ਦੀ ਪਾਬੰਦੀ ਨੂੰ ਯਕੀਨੀ ਬਣਾਇਆ ਜਾਵੇ।ਉਹਨਾਂ ਮੀਟਿੰਗ ਵਿੱਚ ਹਾਜ਼ਰ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਆਪਣੇ-ਆਪਣੇ ਇਲਾਕਿਆਂ ਦੇ ਸਰਪੰਚਾਂ ਅਤੇ ਧਾਰਮਿਕ ਸਥਾਨਾਂ ਦੇ ਮੁਖੀਆਂ ਦੀ ਇੱਕ ਮੀਟਿੰਗ ਬੁਲਾ ਕੇ ਉਹਨਾਂ ਨੂੰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਂਡ ਸਪੀਕਰ ਬੰਦ ਰੱਖਣ ਲਈ ਪ੍ਰੇਰਿਤ ਕਰਨ ਅਤੇ ਦਿਨ ਵੇਲੇ ਵੀ ਅਵਾਜ਼ ਬਹੁਤ ਹੀ ਘੱਟ ਰੱਖੀ ਜਾਵੇ।ਉਹਨਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੈਰਿਜ ਪੈਲਸਾਂ ਨੂੰ ਚੈ¤ਕ ਕਰਨ ਲਈ ਇੱਕ ਟਾਸਕ ਫ਼ੋਰਸ ਕਮੇਟੀ ਦਾ ਗਠਨ ਕਰਨ ਅਤੇ ਇਸ ਕਮੇਟੀ ਵਿੱਚ ਪੁਲਿਸ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਨ ਦਾ ਇੱਕ-ਇੱਕ ਨੁਮਾਇੰਦਾ ਸ਼ਾਮਲ ਕੀਤਾ ਜਾਵੇ। 
ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਪੁਲਿਸ ਨੂੰ ਕਿਹਾ ਕਿ ਬੱਸਾਂ ਵਿੱਚ ਚੱਲਦੇ ਪ੍ਰੈਸ਼ਹਾਰਨ ਤੁਰੰਤ ਹਟਵਾਉਣ ਅਤੇ ਅਜਿਹੀਆਂ ਬੱਸਾਂ ਦੇ ਚਲਾਨ ਕੀਤੇ ਜਾਣ। ਉਹਨਾਂ ਕਿਹਾ ਕਿ ਪਰੈਸ਼ਰ ਹਾਰਨ ਸ਼ੋਰ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਦੇ ਹਨ। ਇਸ
 ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰਸ਼ੋਤਮ ਸਿੰਘ ਸੋਢੀ ਐਸ.ਡੀ.ਐਮ ਖੰਨਾ, ਸ੍ਰੀ ਗੁਰਬਖਸ਼ੀਸ਼ ਸਿੰਘ ਗਿੱਲ ਐਕਸੀਅਨ ਪ੍ਰਦੂਸ਼ਣ ਰੋਕਥਾਮ ਬੋਰਡ,  ਸ੍ਰੀ ਗਗਨਦੀਪ ਸਿੰਘ ਤਹਿਸੀਲਦਾਰ (ਪੂਰਬੀ), ਸ੍ਰੀ ਕੰਵਰ ਨਰਿੰਦਰ ਸਿੰਘ ਤਹਿਸੀਲਦਾਰ ਪਾਇਲ, ਸ੍ਰੀ ਕ੍ਰਿਸ਼ਨ ਲਾਲ ਮਲਿਕ, ਸ੍ਰੀ ਅਰੁਨ ਮਿਤਰਾ ਅਤੇ ਸ੍ਰੀ ਰਾਹੁਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger