ਨਗਰ ਕੌਂਸਲ ਦੇ ਕੱਚੇ ਕਾਮਿਆਂ ਵੱਲੋਂ ਭੁੱਖ ਹੜਤਾਲ ਸਮਾਪਤ

Wednesday, February 27, 20130 comments


ਨਾਭਾ, 26 ਫਰਵਰੀ (ਜਸਬੀਰ ਸਿੰਘ ਸੇਠੀ) – ਨਗਰ ਕੌਂਸਲ ਤੋ ਹਟਾਏ ਗਏ ਕੱਚੇ ਕਾਮੇ ਆਪਣੀਆਂ ਮੰਗਾਂ ਨੂੰ ਲੈਕੇ ਅੱਠ ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਸਨ ਅੱਜ ਨਗਰ ਕੌਂਸਲ ਦੇ ਪ੍ਰਧਾਨ ਗੁਰਬਖਸ਼ੀਸ ਸਿੰਘ ਭੱਟੀ ਵੱਲੋਂ ਉਨ•ਾਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਜੂਸ ਪਿਲਾਕੇ ਭੁੱਖ ਹੜਤਾਲ ਨੂੰ ਖਤਮ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਭੱਟੀ ਨੇ ਕਿਹਾ ਕਿ ਜਿਹੜੇ ਕਾਮੇ ਕੱਢੇ ਗਏ ਸਨ ਉਨ•ਾਂ ਦੁਬਾਰਾ ਡੀ.ਸੀ ਰੇਟ ਤੇ ਕੰਮ ਦਿੱਤਾ ਜਾਵੇਗਾ ਅਤੇ ਜੋ ਮਤਾ ਨਗਰ ਕੌਂਸਲ ਵੱਲੋਂ ਪਾਇਆ ਗਿਆ ਸੀ ਪਰ ਸਥਾਨਕ ਸਰਕਾਰਾਂ ਵੱਲੋਂ ਕਾਮਿਆਂ ਨੂੰ ਪੱਕਾ ਕਰਨ ਦਾ ਮਤਾ ਰੱਦ ਕਰ ਦਿੱਤਾ ਗਿਆ ਸੀ ਉਸ ਮਤੇ ਨੂੰ ਦੁਬਾਰਾ ਸੋਧ ਕਰਕੇ ਪਾਇਆ ਜਾਵੇਗਾ। ਜਿਕਰਯੋਗ ਹੈ ਕਿ ਕਾਮਿਆਂ ਦੋਸ਼ ਲਗਾਏ ਗਏ ਸਨ ਕਿ ਕੌਂਸਲ ਵੱਲੋਂ ਉਨ•ਾਂ ਨੂੰ ਬਿਨਾ ਨੋਟਿਸ ਦਿੱਤੇ ਬਾਹਰ ਕੱਢ ਦਿੱਤਾ ਸੀ ਜਿਸ ਦੇ ਵਿਰੋਧ ਵਿੱਚ ਮਜਦੂਰ ਜੱਥੇਬੰਦੀਆਂ ਵੱਲੋਂ ਕੱਢੇ ਗਏ ਕਾਮਿਆਂ ਦੇ ਹੱਕ ਵਿੱਚ ਕਈ ਵਾਰ ਰੋਸ਼ ਪ੍ਰਦਰਸ਼ਨ ਕੀਤੇ ਗਏ ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਇਨ•ਾਂ ਕਾਮਿਆਂ ਨੂੰ ਪੱਕਾ ਕਰਦੀ ਹੈ ਜਾਂ ਨਹੀਂ। ਇਸ ਮੌਕੇ ਤੇ ਕੱਚੇ ਕਾਮਿਆਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਸਾਡੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਅਸੀਂ ਦੁਬਾਰਾ ਆਪਣਾ ਸਘੰਰਸ਼ ਛੇੜਨ ਲਈ ਮਜਬੂਰ ਹੋਵਾਂਗੇ।. 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger