ਸਵੀਡਨ ਤੋਂ ਆਏ ਜੈ ਕਾਹਲੋਂ ਵੱਲੋਂ ਟੀ-ਸੀਰੀਜ਼ ਰਾਹੀਂ ਆਪਣੀ ਪਹਿਲੀ ਐਲਬਮ ‘ਨਹੀਂ ਸਰਦਾ’ ਦੀ ਰਿਲੀਜ਼ ਦਾ ਐਲਾਨ; ਰੈਪਰ

Tuesday, February 26, 20130 comments


ਚੰਡੀਗੜ•, 26 ਫਰਵਰੀ:/ਸਫਲਸੋਚ/ ‘ਸ਼ਹਿਨਸ਼ਾਹ-ਏ-ਕੱਵਾਲੀ’ ਨੁਸਰਤ ਫ਼ਤਿਹ ਅਲੀ ਖ਼ਾਨ, ਭਾਰਤੀ ਸੰਗੀਤ ਦੀ ਮਹਾਨ ਹਸਤੀ ਮੁਹੰਮਦ ਰਫ਼ੀ ਅਤੇ ਪੰਜਾਬੀ ਗੀਤਾਂ ਦੇ ਬਾਦਸ਼ਾਹ ਗੁਰਦਾਸ ਮਾਨ ਤੋਂ ਪ੍ਰੇਰਿਤ ਇਕ ਹੋਰ ਪੰਜਾਬੀ ਨੌਜਵਾਨ ਗਾਇਕ ਵੀ ਦਿਲ ਵਿਚ ਸੰਗੀਤ ਦਾ ਜੋਸ਼ ਲੈ ਕੇ ‘ਨਹੀਂ ਸਰਦਾ’ ਸਿਰਲੇਖ ਵਾਲੀ ਆਪਣੀ ਪਹਿਲੀ ਪੰਜਾਬੀ ਗੀਤਾਂ ਦੀ ਐਲਬਮ ਰਾਹੀਂ ਪੰਜਾਬੀ ਸੰਗੀਤ ਦੇ ਅਖਾੜੇ ਵਿਚ ਨਿੱਤਰਿਆ ਹੈ। ਇਸ ਐਲਬਮ ਨੂੰ ਟੀ-ਸੀਰੀਜ਼ ਨੇ ਰਿਲੀਜ਼ ਕੀਤਾ ਹੈ। 
ਅੱਠ ਲੋਕ, ਰੁਮਾਂਟਿਕ ਅਤੇ ਉਦਾਸ ਗੀਤਾਂ ਨਾਲ ਸ਼ਿੰਗਾਰੀ ਹੋਈ ਇਸ ਐਲਬਮ ਦੇ ਮੁਕੰਮਲ ਹੋ ਜਾਣ ਨਾਲ ਸਵੀਡਨ ਦੇ ਜੈ ਕਾਹਲੋਂ ਦਾ ਇਕ ਪੇਸ਼ੇਵਰ ਪੰਜਾਬੀ ਗਾਇਕ ਬਣਨ ਦਾ ਜਿਵੇਂ ਵਰਿ•ਆਂ ਦਾ ਸੰਜੋਇਆ ਸੁਪਨਾ ਸਾਕਾਰ ਹੋ ਗਿਆ ਹੈ। ਆਪਣੀ ਇਸ ਚਾਹਤ ਵਿਚ ਉਨ•ਾਂ ਨੇ ਆਪਣੇ ਆਦਰਸ਼ ਗੁਰਦਾਸ ਮਾਨ ਦਾ ਆਸ਼ੀਰਵਾਦ ਵੀ ਹਾਸਲ ਕੀਤਾ ਅਤੇ ਟੀ-ਸੀਰੀਜ਼ ਵੱਲੋਂ ਆਪਣੀ ਐਲਬਮ ਰਿਲੀਜ਼ ਕੀਤੇ ਜਾਣ ਪਿੱਛੋਂ ਉਨ•ਾਂ ਇਸ ਦੀ ਪਹਿਲੀ ਸੀਡੀ ਪੰਜਾਬੀ ਗਾਇਕੀ ਦੀ ਇਸ ਮਹਾਨ ਹਸਤੀ ਨੂੰ ਉਨ•ਾਂ ਦੀ ਚੰਡੀਗੜ• ਸਥਿਤ ਰਿਹਾਇਸ਼ ਵਿਖੇ ਪੁੱਜ ਕੇ ਭੇਟ ਕੀਤੀ। 
ਇਥੇ ਚੰਡੀਗੜ• ਪ੍ਰੈਸ ਕਲੱਬ ਵਿਖੇ ਇਕ ਮੀਡੀਆ ਮਿਲਣੀ ਦੌਰਾਨ ਇਸ ਐਲਬਮ ਦੀ ਰਿਲੀਜ਼ ਦਾ ਐਲਾਨ ਕਰਦਿਆਂ ਉਨ•ਾਂ ਉਮੀਦ ਜ਼ਾਹਰ ਕੀਤੀ ਕਿ ਇਸ ਐਲਬਮ ਦਾ ਦੇਸ਼ ਭਰ ਵਿਚ ਅਤੇ ਵਿਦੇਸ਼ਾਂ ਵਿਚ ਵੀ ਸੰਗੀਤ ਪ੍ਰੇਮੀਆਂ ਵੱਲੋਂ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ ਕਿਉਂਕਿ ਇਸ ਵਿਚ ਸਾਰਿਆਂ ਦੀ ਪਸੰਦ ਦਾ ਕੁਝ ਨਾ ਕੁਝ ਹੈ ਜਿਵੇਂ ਲੋਕ ਗੀਤ, ਰੁਮਾਂਟਿਕ ਅਤੇ ਉਦਾਸ ਗੀਤ।  
ਐਲਬਮ ਵਿਚ ਟਾਈਟਲ ਗੀਤ ‘ਨਹੀਂ ਸਰਦਾ’ ਤੋਂ ਇਲਾਵਾ ਬਾਕੀ ਸੱਤ ਗੀਤਾਂ ਵਿਚ ਸ਼ਾਮਲ ਹਨ: ‘ਅੱਖ ਤੇਰੀ ਲੜੂਗੀ’, ‘ਦੁੱਲੇ ਜੱਟ’, ‘ਦਿਲ ਵਾਲੀ ਗਲੀ’, ‘ਜਿੰਦ ਜਾਨ’, ‘ਮਿਰਜ਼ਾ’, ‘ਦਿਲ ਦੇ ਬੂਹੇ’ ਅਤੇ ‘ਗੋਲੀ’ ਐਲਬਮ ਨੂੰ ਸੰਗੀਤ ਦਿੱਤਾ ਹੈ ਪਰੇਕੀ ਬੀ ਨੇ ਅਤੇ ਗੀਤ ਲਿਖੇ ਹਨ ਪਾਲੀ ਗਿੱਦੜਬਾਹਾ ਤੇ ਜਾਨੀ ਗਿੱਦੜਬਾਹਾ ਨੇ। 
ਜੈ ਕਾਹਲੋਂ ਮੁੱਢਲੇ ਤੌਰ ’ਤੇ ਪੰਜਾਬ ਵਿਚ ਬਸੀ ਪਠਾਣਾਂ ਨਾਲ ਸਬੰਧਤ ਹਨ, ਜਿਨ•ਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਆਪਣੇ ਇਸ ਸ਼ੌਕ ਨੂੰ ਉਨ•ਾਂ ਅੱਲ•ੜ ਉਮਰੇ ਸਵੀਡਨ ਚਲੇ ਜਾਣ ਦੇ ਬਾਵਜੂਦ ਮਰਨ ਨਹੀਂ ਦਿੱਤਾ ਜਿਥੇ ਉਹ ਹਾਲੇ ਵੀ ਰਹਿ ਰਹੇ ਹਨ। ਆਪਣੇ ਇਸ ਸ਼ੌਕ ਨੂੰ ਐਲਬਮ ਦੇ ਰੂਪ ਵਿਚ ਸਾਕਾਰ ਕਰਨਾ ਜੈ ਕਾਹਲੋਂ, ਜੋ ਇਸ ਵੇਲੇ ਆਪਣੀ ਉਮਰ ਦੇ ਪਿਛਲੇ 20ਵਿਆਂ ਵਿਚ ਹਨ, ਲਈ ਬੜਾ ¦ਬਾ ਤੇ ਔਖਾ ਸਫ਼ਰ ਸੀ। ਆਖ਼ਰ ਜਦੋਂ ਉਹ ਟੀ-ਸੀਰੀਜ਼ ਨੂੰ ਆਪਣੀ ਐਲਬਮ ਰਿਲੀਜ਼ ਕਰਨ ਲਈ ਮਨਾਉਣ ਵਿਚ ਸਫਲ ਹੋ ਗਏ ਤਾਂ ਇਹ ਸੁਪਨਾ ਸੱਚ ਹੋਣ ਵਾਲੀ ਗੱਲ ਸੀ। ਇਸ ਦੇ ਨਾਲ ਹੀ ਉਨ•ਾਂ ਆਪਣੀ ਅਗਲੀ ਐਲਬਮ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ, ਜੋ ਉਹ ਪੰਜਾਬੀ ਰੈਪਰ ਬਾਦਸ਼ਾਹ ਨਾਲ ਮਿਲ ਕੇ ਕਰ ਰਹੇ ਹਨ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger