ਪ੍ਰਾਪਰਟੀ ਡੀਲਰ ਵੱਲੋਂ ਗੋਲੀ ਮਾਰਕੇ ਕੀਤੀ ਆਤਮ ਹੱਤਿਆ

Tuesday, February 26, 20130 comments


ਨਾਭਾ, 26 ਫਰਵਰੀ (ਜਸਬੀਰ ਸਿੰਘ ਸੇਠੀ) – ਨਾਭਾ ਨਜਦੀਕ ਪਿੰਡ ਰੋਹਟੀ ਮੌੜਾਂ ਦੇ ਰਹਿਣ ਵਾਲੇ ਇੱਕ ਪ੍ਰਾਪਰਟੀ ਡੀਲਰ ਵੱਲੋਂ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਉਰਫ ਕਾਲਾ ਜੋ ਕਿ ਨਾਭਾ ਵਿਖੇ ਪ੍ਰਾਪਰਟੀ ਖਰੀਦ ਵੇਚ ਦਾ ਕੰਮ ਕਰਦਾ ਸੀ ਜਿਸਨੇ ਅੱਜ ਆਪਣੀ 32 ਬੋਰ ਰਿਵਾਲਵਰ ਨਾਲ ਆਪਣੀ ਪੁੜਪੜੀ ਵਿੱਚ ਗੋਲੀ ਮਾਰਕੇ ਖੁਦਕਸ਼ੀ ਕਰ ਲਈ । ਉਧਰ ਦੂਜੇ ਪਾਸੇ ਡੀ.ਐਸ.ਪੀ ਪਟਿਆਲਾ ਸਿਟੀ ਹਰਪਾਲ ਸਿੰਘ ਦੀ ਅਗਵਾਈ ਵਿੱਚ ਥਾਣਾ ਬਖਸ਼ੀਵਾਲਾ ਦੀ ਪੁਲਿਸ ਨੇ ਘਟਨਾ ਸਥਲ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਬਾਰੀਕੀ ਨਾਲ ਜਾਂਚ ਸੂਰੁ ਕਰ ਦਿੱਤੀ। ਘਟਨਾਸਥਲ ਦੇਖਣ ਤੋਂ ਲਗਦਾ ਸੀ ਕਿ ਮ੍ਰਿਤਕ ਵੱਲੋਂ ਗੋਲੀ ਮਾਰਨ ਤੋ ਪਹਿਲਾਂ ਕੋਈ ਜਹਿਰੀਲੀ ਚੀਜ ਪੀਤੀ ਗਈ ਸੀ ਪਰੰਤੂ ਜਦੋ ਉਸ ਜਹਿਰ ਦਾ ਕੋਈ ਅਸਰ ਨਾ ਹੋਇਆ ਤਾਂ ਉਸਨੇ ਗੋਲੀ ਮਾਰ ਲਈ।
               ਜਿਕਰਯੋਗ ਹੈ ਕਿ ਮ੍ਰਿਤਕ ਹਰਜਿੰਦਰ ਸਿੰਘ ਉਰਫ ਕਾਲਾ ਦੀ ਜੇਬ ਵਿੱਚੋ ਇੱਕ ਸੁਸਾਇਡ ਨੌਟ ਮਿਲਿਆ ਹੈ ਜਿਸ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸੂਰੁ ਕਰ ਦਿੱਤੀ ਹੈ। ਸੁਸਾਇਡ ਨੋਟ ਵਿੱਚ ਮ੍ਰਿਤਕ ਹਰਜਿੰਦਰ ਸਿੰਘ ਨੇ ਭੀਮ ਸਿੰਘ ਸਾਬਕਾ ਸਰਪੰਚ ਅਗੇਤਾ ਪੁੱਤਰ ਨਿਰੰਜਨ ਸਿੰਘ, ਚਮਕੌਰ ਸਿੰਘ ਪੁੱਤਰ ਹਰਦੇਵ ਸਿੰਘ ਸੰਗਤਪੁਰਾ ਭੌਕੀ, ਹਰੀ ਚੰਦ ਪੁੱਤਰ ਬਿਹਾਰੀ ਦਾਸ ਵਾਸੀ ਧਾਰੋਕੀ ਦੇ ਨਾਮਾਂ ਦਾ ਖੁਲਾਸਾ ਕਰਦੇ ਹੋਏ ਦੋਸ਼ ਲਗਾਏ ਕਿ ਇਹ ਤਿੰਨੋ ਵਿਅਕਤੀਆਂ ਨਾਲ ਉਸਦਾ ਪ੍ਰਾਪਰਟੀ ਸਬੰਧੀ ਕਰੌੜਾਂ ਰੁਪਏ ਦਾ ਹਿਸਾਬ ਕਿਤਾਬ ਚਲ ਰਿਹਾ ਸੀ ਅਤੇ ਇਹ ਤਿੰਨੋ ਹੀ ਉਸਨੂੰ ਕੁਝ ਦਿਨਾਂ ਤੋ ਲਗਾਤਾਰ ਪੈਸਿਆ ਦੇ ਲੈਣ ਦੇਣ ਨੂੰ ਲੈਕੇ ਪਰੇਸਾਨ ਕਰ ਰਹੇ ਸਨ। 
          ਮ੍ਰਿਤਕ ਦੇ ਭਰਾ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ•ਾਂ ਨੂੰ ਕਾਲਾ ਦੀ ਜੇਬ ਵਿੱਚੋ ਸੁਸਾਇਡ ਨੋਟ ਮਿਲਿਆ ਹੈ । ਸੁਰਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਪਿਛਲੇ ਕਈ ਦਿਨਾਂ ਤੋ ਉਸਦੇ ਭਰਾ ਕਾਲਾ ਨੂੰ ਇਹਨਾਂ ਤਿੰਨਾਂ ਵਿਅਕਤੀਆਂ ਵੱਲੋ ਧਮਕੀਆਂ ਮਿਲ ਰਹੀਆਂ ਸਨ ਜਿਸ ਕਰਕੇ ਉਹ ਕਾਫੀ ਪਰੇਸਾਨ ਚਲਦਾ ਆ ਰਿਹਾ ਸੀ ਅਤੇ ਅੱਜ ਅਖੀਰ ਇਸ ਪਰੇਸ਼ਾਨੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।
             ਜਦੋ ਇਸ ਸਬੰਧੀ ਐਸ ਪੀ ਡੀ ਪਟਿਆਲਾ ਪ੍ਰਿਤਪਾਲ ਸਿੰਘ ਥਿੰਦ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ•ਾਂ ਦੱਸਿਆ ਕਿ ਮ੍ਰਿਤਕ ਦੀ ਜੇਬ ਵਿੱਚੋ ਸੁਸਾਇਡ ਨੋਟ ਮਿਲਿਆ ਹੈ ਜਿਸ ਵਿੱਚ ਤਿੰਨ ਵਿਅਕਤੀਆਂ ਦੇ ਨਾਮ ਹਨ। ਇਸ ਕਾਰਵਾਈ ਕਰਦੇ ਹੋਏ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਆਧਾਰ ਤੇ ਤਿੰਨਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
                ਜਿਕਰਯੋਗ ਹੈ ਕਿ ਪੰਜਾਬ ਵਿੱਚ ਪ੍ਰਾਪਰਟੀ ਡੀਲਰਾਂ ਵੱਲੋਂ ਕਰੋੜਾਂ ਰੁਪਏ ਪ੍ਰਾਪਰਟੀ ਵਿੱਚ ਲਗਾਏ ਹੋਏ ਹਨ ਪਰ ਅਚਾਨਕ ਪੰਜਾਬ ਦੀ ਪ੍ਰਾਪਰਟੀ ਭਾਅ ਵਿੱਚ ਆਏ ਮੰਦੇ ਦੋਰਾਨ ਲੋਕਾਂ ਦਾ ਕਾਫੀ ਪੈਸਾ ਡੁੱਬ ਗਿਆ ਹੈ ਅਤੇ ਕਿਸਾਨਾਂ ਤੋਂ ਬਾਅਦ ਹੁਣ ਪ੍ਰਾਪਰਟੀ ਡੀਲਰ ਵੀ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਗਏ ਹਨ।


 ਮ੍ਰਿਤਕ ਪ੍ਰਾਪਰਟੀ ਡੀਲਰ ਦੀ ਫਾਇਲ ਫੋਟੋ। ਫੋਟੋ :  ਸੇਠੀ
ਪ੍ਰਾਪਰਟੀ ਡੀਲਰ ਵੱਲੋਂ ਕੀਤੀ ਖੁਦਕਸ਼ੀ ਦੀ ਜਾਂਚ ਕਰਦੇ ਹੋਏ ਪੁਿਲਸ ਅਧਿਕਾਰੀ। ਫੋਟੋ :  ਸੇਠੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger