ਪੈਟ੍ਰੋਲ ਪੰਪਾਂ ਦੀਆ ਮਸ਼ੀਨਾਂ ਵਿੱਚ ਇਲੈਕਟਰੋਨਿਕ ਯੰਤਰ ਫਿੱਟ ਕਰਕੇ ਰਿਮੋਟ ਅਤੇ ਕੋਡ ਰਾਹੀ ਘੱਟ ਤੇਲ ਪਾ ਕੇ ਲੋਕਾਂ ਨੂੰ ਠੱਗਣ ਵਾਲਾ ਅੰਤਰਰਾਜੀ ਗਿਰੋਹ ਕਾਬੂ

Thursday, February 28, 20130 comments


ਮਾਨਸਾ 28 ਫਰਵਰੀ ( ਸਫਲਸੋਚ ) ਅਕਸਰ ਸੁਨਣ ਵਿੱਚ ਆਉਂਦਾ ਹੈ ਕਿ ਪੈਟ੍ਰੋਲ ਪੰਪਾ ਪਰ ਮਸ਼ੀਨਾਂ ਵਿਚ ਗੜਬੜੀ ਹੁੰਦੀ ਹੈ ਅਤੇ ਆਮ ਜਨਤਾ ਲਈ ਤੇਲ ਮਹਿੰਗਾ ਹੋਣ ਦੇ ਬਾਵਜੂਦ ਤੇਲ ਘੱਟ ਪਾਇਆ ਜਾਂਦਾ ਹੈ ਪਰ ਪੱਕੇ ਸਬੂਤਾਂ ਦੀ ਘਾਟ ਕਾਰਨ ਕੋਈ ਸ਼ਿਕਾਇਤ ਨਹੀਂ ਕਰਦਾ। ਮਾਨਸਾ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਤੇਲ ਪਾਉਣ ਵਾਲੀਆਂ ਮਸ਼ੀਨਾਂ ਵਿਚ ਇਕ ਵਿਸ਼ੇਸ਼ ਇਲੈਕਟ੍ਰਾਨਿਕ ਯੰਤਰ ਲਗਾ ਕੇ ਜੋ ਕਿ ਰਿਮੋਟ ਕੰਟਰੋਲ ਨਾਲ ਚਲਦਾ ਹੈ ਅਤੇ ਮਸ਼ੀਨਾਂ ਦੀ ਪਲਸ ਵੱਧਾ ਦਿੰਦਾ ਹੈ ਜਿਸ ਨਾਲ ਮੀਟਰ ਪਰ ਤਾਂ ਪੈਸੇ ਅਤੇ ਪਾਏ ਗਏ ਤੇਲ ਦੀ ਮਾਤਰਾ ਸਹੀ ਆਉਦੀ ਹੈ ਪਰ ਤੇਲ ਘੱਟ ਮਾਤਰਾ ਵਿਚ ਪੈਂਦਾ ਹੈ। ਇਸ ਯੰਤਰ ਦਾ ਰਿਮੋਟ ਕੰਟ੍ਰੋਲ ਪੰਪ ਦੇ ਸੇਲਜ਼ਮੈਨ ਦੀ ਜੇਬ ਵਿਚ ਹੁੰਦਾ ਹੈ ਜਿਸ ਨਾਲ ਤੇਲ ਪਾਉਣ ਤੋਂ ਪਹਿਲਾਂ ਉਹ ਇਸ ਯੰਤਰ ਨੂੰ ਚਾਲੂ ਕਰ ਦਿੰਦਾ ਹੈ ਜੋ ਇਸ ਤਰਾਂ ਦੀ ਠੱਗੀ ਪੈਟ੍ਰੋਲ ਪੰਪਾ ਪਰ ਰੱਖੇ ਸੇਲਜ਼ਮੈਨ ਅੰਜਾਮ ਦਿੰਦੇ ਹਨ ਜਿਸ ਵਿੱਚ ਕਈ ਪੰਪਾ ਦੇ ਮਾਲਕਾਂ ਵੀ ਇਸ ਗੋਰਖਧੰਦੇ ਵਿੱਚ ਸ਼ਾਮਲ ਹੁੰਦੇ ਹਨ। ਡਾ. ਨਰਿੰਦਰ ਭਾਰਗਵ, ਐਸ.ਐਸ.ਪੀ ਮਾਨਸਾ ਨੇ ਦੱਸਿਆ ਕਿ ਜਿਲਾ ਪੁਲਿਸ ਮਾਨਸਾ ਪਾਸ ਖੁਫੀਆ ਇਤਲਾਹ ਆਈ ਸੀ ਕਿ ਅਜਿਹਾ ਇੱਕ ਗਿਰੋਹ ਜਿਲਾ ਮਾਨਸਾ ਅਤੇ ਪੰਜਾਬ ਤੇ ਵੱਖ ਵੱਖ ਜਿਲਿਆਂ ਵਿਚ ਸਰਗਰਮ ਹੈ ਜੋ ਅਜਿਹੇ ਯੰਤਰ 35 ਤੋਂ 40 ਹਜ਼ਾਰ ਰੁਪਏ ਵਿਚ ਮਸ਼ੀਨਾਂ ਵਿਚ ਫਿਟ ਕਰ ਦਿੰਦਾ ਸੀ। ਇਸ ਗੈਂਗ ਦੇ ਸਰਗਣਾ ਅੰਕੁਰ ਵਰਮਾ ਵਾਸੀ ਰੇਲਵੇ ਕਲੋਨੀ ਕਾਨਪੁਰ ਜੋ ਕਿ ਪਹਿਲਾਂ ਐਲ ਐਂਡ ਟੀ ਕੰਪਨੀ ਵਿੱਚ ਇੰਜੀਨੀਅਰ ਰਹਿ ਚੁੱਕਾ ਹੈ ਅਤੇ ਸੁਨੀਲ ਕੁਮਾਰ ਵਾਸੀ ਪਰਾਗਪੁਰ ਅਇਨਾ, ਜਿਲਾ ਓਰਈਆ ਯੁ.ਪੀ ਹਨ। ਜੋ ਇਸ ਸੂਚਨਾਂ ਦੇ ਆਧਾਰ ਤੇ ਮੁੱਖ ਅਫਸਰ ਥਾਣਾ ਕੋਟਧਰਮੂ ਤੇ ਡੀ.ਐਸ.ਪੀ ਮਾਨਸਾ ਦੀ ਡਿਊਟੀ ਲਗਾਈ ਗਈ ਸੀ। ਉਕਤ ਦੋਸੀਆਂ ਦੇ ਖਿਲਾਫ ਮੁਕੱਦਮਾ ਨੰਬਰ 11 ਮਿਤੀ 27-02-2013 ਅ/ਧ 420 ਹਿੰ:ਦੰ:ਅਤੇ 3(7) ਜਰੂਰੀ ਸੇਵਾਵਾ ਐਕਟ-1955 ਥਾਣਾ ਕੋਟਧਰਮੂ ਦਰਜ਼ ਰਜਿਸਟਰ ਕਰਕੇ ਤਫਤੀਸ ਆਰੰਭ ਕੀਤੀ ਗਈ ਤੇ ਆਕੰਰ ਵਰਮਾ ਤੇ ਸੁਨੀਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾ ਨੇ ਇਸ ਬਾਰੇ ਇੰਕਸਾਫ ਕੀਤਾ ਕਿ ਉਹ ਪਹਿਲਾਂ ਐਲ ਐਂਡ ਟੀ ਕੰਪਨੀ ਵਿੱਚ ਸਰਵਿਸ ਇੰਜੀਨੀਅਰ ਦੀ ਨੌਕਰੀ ਕਰਦਾ ਸੀ ਹਾਲਾਂ ਕਿ ਉਪ ਇੰਟਰ ਪਾਸ ਹੈ ਤੇ ਤਜਰਬੇ ਨਾਲ ਉਹ ਇਸ ਮਸ਼ੀਨ ਬਾਰੇ ਤਕਨੀਕੀ ਜਾਣਕਾਰੀ ਤੋਂ ਜਾਣੂ ਹੋ ਗਿਆ ਤੇ ਉਸ ਤੋਂ ਬਾਅਦ ਉਸਨੇ ਇਸ ਫੀਲਡ ਦਾ ਪਹਿਲਾਂ ਹੀ ਕੰਮ ਕਰ ਰਹੇ ਵਿਆਕਤੀਆਂ ਆਨੰਦ ਵਾਸੀ ਮੁਬੰਈ ਅਤੇ ਸੰਤੋਸ਼ਪਾਲ ਵਾਸੀ ਕਾਨਪੁਰ (ਯੂ.ਪੀ.) ਰਾਹੀ ਮੁੰਬਈ ਤੋਂ ਇਸ ਚਿਪ ਨੂੰ ਖਰੀਦ ਕੀਤਾ ਤੇ ਉਸ ਤੋਂ ਬਾਅਦ ਲਖਨਊ ਵਿੱਚ ਇੱਕ ਵਿਆਕਤੀ ਰਾਹੀ ਇਸਨੂੰ ਰੈਗੂਲਰ ਹਾਸਲ ਕਰਨਾ ਸੁਰੂ ਕੀਤਾ ਤੇ ਮੰਗ ਅਨੁਸਾਰ ਇਸਨੂੰ ਪਟਰੋਲ/ਡੀਜ਼ਲ ਮਸ਼ੀਨਾਂ ਚ ਲਗਾਉਣਾ ਸੁਰੂ ਕੀਤਾ ਤੇ ਹੁਣ ਤੱਕ ਤਕਰੀਬਨ 150 ਤੋਂ ਉਪਰ ਪੰਜਾਬ ਸਮੇਤ 
ਵੱਖ ਵੱਖ ਰਾਜਾਂ ਵਿੱਚ ਇਹ ਇਕੱਲਾ ਹੀ ਇਹਨਾਂ ਨੂੰ ਲਗਾ ਚੁੱਕਾ ਹੈ। ਇਹ ਚਿੱਪ ਰਿਮੋਟ ਰਾਹੀ ਕੰਟਰੋਲ ਹੁੰਦੀ ਹੈ ਜੋ ਕਿ ਸੇਲਜ਼ਮੈਨ ਆਪਣੀ ਜੇਬ ਵਿੱਚ ਰੱਖਦੇ ਹਨ ਜਿਸਨੇ ਦੱਸਿਆ ਕਿ ਕਿਉਕਿ ਪਟਰੋਲ ਪੰਪ ਤੇ ਕੰਮ ਕਰਨ ਵਾਲੇ ਜਿਆਦਾਤਰ ਬੰਦੇ ਯੂ.ਪੀ. ਸਟੇਟ ਦੇ ਹਨ ਤਾਂ ਉਹਨਾਂ ਦਾ ਆਪਣਾ ਨੈਟਵਰਕ ਹੋਣ ਕਰਕੇ ਮਾਰਕੀਟਿੰਗ ਦੀ ਵੀ ਕੋਈ ਸਮੱਸਿਆ ਨਹੀ ਆਉਦੀ। ਜਿਨ੍ਹਾਂਦੀ ਨਿਸ਼ਾਨਦੇਹੀ ਤੇ ਮਾਪ-ਤੋਲ ਵਿਭਾਗ ਪੰਜਾਬ ਨਾਲ ਰਲਕੇ ਮਾਨਸਾ ਜਿਲਾ ਦੇ ਸੀਨੀਅਰ ਪੁਲਿਸ ਕਪਤਾਨ ਨੇ ਇੱਕ ਵਿਸੇਸ਼ ਓਪਰੇਸ਼ਨ ਚਲਾਇਆ ਸੀ ਜਿਸ ਵਿੱਚ ਮਾਨਸਾ ਜਿਲੇ ਦੇ ਮੁੱਖ ਅਫਸਰਾਨ ਦੀਆ ਵਿਸੇਸ਼ ਟੀਮਾਂ ਬਣਾ ਕੇ ਵੱਖ ਵੱਖ ਜਿਲਿਆ ਵਿੱਚ ਭੇਜੀਆ ਗਈਆ ਜੋ ਇਹਨਾਂ ਟੀਮਾਂ ਨੇ ਲੋਕਲ ਪੁਲਿਸ ਨੂੰ ਨਾਲ ਲੈ ਕੇ ਅਤੇ ਨਾਪ-ਤੋਲ ਵਿਭਾਗ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਵਿੱਚ 15 ਪੈਟ੍ਰੋਲ ਪੰਪਾਂ ਪਰ ਛਾਪਾਮਾਰੀ ਕੀਤੀ। ਜਿਹਨਾਂ ਵਿੱਚੋ ਜਿਲਾ ਮਾਨਸਾ ਦੇ ਦੋ ਪੰਪਾਂ ਜਿਹਨਾਂ ਵਿੱਚ ਇੱਕ ਵਿੱਚ ਸੇਲਜਮੈਨ ਅਤੇ ਇੱਕ ਪੰਪ ਵਿੱਚ ਖੁਦ ਮਾਲਕ ਆਪ ਸ਼ਾਮਲ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਹ ਮਾਲਕ ਪਹਿਲਾ ਸੇਲਜਮੈਨ ਦਾ ਕੰਮ ਕਰਦਾ ਸੀ ਪਰ ਇਸ ਧੰਦੇ ਵਿੱਚ ਪੈ ਕੇ ਇਸਨੇ ਵਿਨੋਦ ਪਾਲ ਆਟੋ ਕੇਅਰ ਬੁਢਲਾਡਾ ਦੇ ਨਾਮ ਪਰ ਆਪਣਾ ਪਟਰੋਲ ਪੰਪ ਲਾ ਲਿਆ ਅਤੇ ਹੁਣ ਇਸ ਨੇ ਕਈ ਟਰਾਲੇ ਵੀ ਪਾ ਲਏ ਹਨ ਅਤੇ ਕਾਫੀ ਜਾਇਦਾਦ ਵੀ ਬਣਾ ਲਈ ਹੈ। ਇਸਦੇ ਖਿਲਾਫ ਮੁਕੱਦਮਾ ਨੰਬਰ 14 ਮਿਤੀ 28-2-2013 ਅ/ਧ 420 ਹਿੰ:ਦੰ: 7 ਈ.ਸੀ. ਐਕਟ ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਕਰਕੇ ਇਸਦੇ ਸੇਲਜਮੈਨ ਸਮੀਰ ਕੁਮਾਰ ਪੁੱਤਰ ਰਾਮ ਕਿਸ਼ੋਰ ਅਤੇ ਅਖਲੇਸ਼ ਕੁਮਾਰ ਪੁੱਤਰ ਸਿਵ ਨਰਾਇਣ ਵਾਸੀ ਯੂ.ਪੀ. ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਵਿਨੋਦਪਾਲ ਅਜੇ ਫਰਾਰ ਹੈ।ਜਿਸਨੇ ਆਪਣੇ ਪਟਰੋਲ ਪੰਪ ਤੇ ਅਜਿਹਾ ਯੰਤਰ ਵੱਖ ਕਿਸਮ ਦਾ ਫਿੱਟ ਕੀਤਾ ਹੈ ਜੋ ਕੋਡ ਰਾਹੀ ਚੱਲਦਾ ਹੈ। ਤੇਲ ਪਾਉਣ ਤੋਂ ਪਹਿਲਾ ਸੇਲਜ਼ਮੈਨ ਕੋਡ ਲਗਾ ਦਿੰਦਾ ਹੈ ਜਿਸ ਨਾਲ ਇੱਕ ਲੀਟਰ ਪਿੱਛੇ ਗਾਹਕ ਨੂੰ ਢਾਈ ਰੁਪਏ ਦਾ ਘੱਟ ਤੇਲ ਪੈਦਾ ਹੈ। ਇਸਤੋਂ ਇਲਾਵਾ ਲੋਹੀਆ (ਜਲੰਧਰ), ਪੀਰਮੁਹੰਮਦ (ਫਿਰੋਜਪੁਰ), ਬੱਲਾ (ਅੰਮ੍ਰਿਤਸਰ) ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਟਰੋਲ ਪੰਪਾਂ ਵਿੱਚ ਅਜਿਹੇ ਯੰਤਰ ਮਸ਼ੀਨਾਂ ਵਿੱਚ ਚੱਲਦੇ ਪਾਏ ਗਏ ਜਿਹਨਾਂ ਦੀਆ ਮਸ਼ੀਨਾਂ ਸੀਲ ਕਰ ਲਈਆ ਹਨ ਅਤੇ ਇਹਨਾ ਪੰਪਾਂ ਵਾਲਿਆ ਦੇ ਖਿਲਾਫ ਲੋਕਲ ਥਾਣਿਆ ਵਿੱਚ ਮੁਕੱਦਮੇ ਦਰਜ਼ ਕੀਤੇ ਗਏ ਹਨ। ਇਸ ਓਪਰੇਸ਼ਨ ਨਾਲ ਜਿਥੇ ਘੱਟ ਮਾਤਰਾ ਵਿੱਚ ਤੇਲ ਪਾਉਣ ਵਾਲੇ ਪਟਰੋਲ ਪੰਪਾਂ ਨੂੰ ਨਸ਼ੀਹਤ ਹੋਵੇਗੀ ਉਥੇ ਹੀ ਆਮ ਲੋਕਾਂ ਦੀ ਜੇਬ ਤੇ ਫਿਰ ਰਹੀ ਕੈਂਚੀ ਤੋਂ ਵੀ ਲੋਕ ਰਾਹਤ ਮਹਿਸੂਸ ਕਰਨਗੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger