ਗੁਰਦੁਆਰਾ ਦੀ ਦੁਕਾਨ ਉਪਰ ਚੁਬਾਰਾ ਪਾਉਣ ਨੂੰ ਲੈੇਕੇ ਹੋਇਆ ਝਗੜਾ

Wednesday, February 27, 20130 comments


ਨਾਭਾ , 27 ਫਰਵਰੀ (ਜਸਬੀਰ ਸਿੰਘ ਸੇਠੀ)– ਨਾਭਾ ਦੇ ਬੌੜਾ ਗੇਟ ਵਿਖੇ ਸਥਿਤ ਗੁਰੂਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਾਭਾ ਦੇ ਬੌੜਾ ਗੇਟ ਸਥਿਤ ਗੁਰੂਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਬਾਹਰ ਗੁਰੂਦੁਆਰਾ ਸਾਹਿਬ ਦੀਆਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਹੋਈਆਂ ਹਨ ਜਿਨ•ਾਂ ਵਿਚੋਂ ਇੱਕ ਦੁਕਾਨ ਪੰਜਾਬ ਕਰੌਕਰੀ ਨੂੰ ਦਿੱਤੀ ਹੋਈ ਹੈ ਜਿਨ•ਾਂ ਨੇ ਚਾਰ ਪੰਜ ਦਿਨ ਪਹਿਲਾਂ ਚੁਬਾਰੇ ਤੇ ਲੈਂਟਰ ਪਾਇਆ ਗਿਆ ਸੀ ਜਿਸਨੂੰ ਲੈਕੇ ਗੁਰੁਦੁਆਰਾ ਕਮੇਟੀ ਦੇ ਕੁਝ ਮੈਂਬਰਾ ਨੂੰ ਇਤਰਾਜ ਸੀ ਅਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਸ ਗੱਲ ਨੂੰ ਲੈਕੇ ਦੁਕਾਨਦਾਰ ਦੇ ਲੜਕੇ ਅਤੇ ਕਮੇਟੀ ਮੈਂਬਰਾਂ ਦੇ ਲੜਕਿਆਂ ਵਿੱਚ ਥੋੜਾ ਬਹੁਤਾ ਝਗੜਾ ਹੋਇਆ ਸੀ ਜਿਸਨੂੰ ਲੈਕੇ ਹੀ ਆਪਸੀ ਰੰਜਿਸ਼ ਸੀ ਜਿਸਨੂੰ ਲੈਕੇ ਹੀ ਅੱਜ ਇਹ ਝਗੜਾ ਹੋਇਆ ਹੈ। ਲੋਕਾਂ ਦੇ ਦੱਸਣ ਮੁਤਾਬਿਕ ਦੁਕਾਨਦਾਰ ਦਾ ਲੜਕਾ ਅਤੇ ਕੁਝ ਹੋਰ ਨੌਜਵਾਨ ਤੇਜਧਾਰ ਹਥਿਆਰਾਂ ਨਾਲ ਲੈਸ ਹੋਕੇ ਬੌੜਾ ਗੇਟ ਪਹੁੰਚੇ ਜਿਨ•ਾਂ ਕੋਲ ਰਿਵਾਲਵਰ ਵੀ ਸੀ ਥਾਣਾ ਕੋਤਵਾਲੀ ਪੁਲਿਸ ਵੱਲੋਂ ਇਸ ਸਬੰਧੀ ਬਲਵਿੰਦਰ ਸਿੰਘ ਪੁ¤ਤਰ ਹਰਨੇਕ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਥਿਤ ਦੋਸ਼ੀ ਲਾਲੀ, ਗੋਰਾ, ਡਾਨ, ਰਾਜਨ, ਹਰਵਿੰਦਰ ਅਤੇ ਹੋਰ 15-20 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 452, 336, 427, 148, 149, 506, 120ਬੀ, ਆਰਮਜ਼ ਐਕਟ ਅਧੀਨ ਮੁਕ¤ਦਮਾ ਦਰਜ ਕਰ ਲਿਆ ਹੈ। ਬੌੜਾ ਗੇਟ ਵਿਖੇ ਹੋਏ ਇਸ ਝਗੜੇ ਨੂੰ ਲੈਕੇ ਗੋਲੀ ਚੱਲਣ ਦੀ ਅਫਗਾਹ ਸਾਰਾ ਦਿਨ ਲੋਕਾਂ ਲਈ ਦਹਿਸ਼ਤ ਦਾ ਕਾਰਨ ਬਣੀ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਗੋਲੀ ਚੱਲੀ ਹੈ ਜਾਂ ਨਹੀਂ। ਇਸ ਸਬੰਧੀ ਥਾਣਾ ਕੋਤਵਾਲੀ ਦੇ ਇੰਚਾਰਜ ਹੇਮੰਤ ਕੁਮਾਰ ਸ਼ਰਮਾ ਨੇ ਦ¤ਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਜਰਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger