ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਂਉਂਟ ਐਵਰੇਸਟ ਤੇ ਚੜ੍ਹਨ ਦੇ ਲਈ ਕਿਹਾ ‘ਆਲ ਦਾ ਬੈਸਟ’

Wednesday, February 27, 20130 comments


ਸੂਰਜ ਭਾਨ ਗੋਇਲ/ ਨੂੰ ਕੇ. ਸੀ. ਟੀ. ਕਾਲੇਜ ਆਫ ਇਂਜੀਨਿਅਰਿੰਗ ਐਂਡ ਤਕਨਾਲੋਜੀ ਫਤੇਹਗੜ, ਦੇ ਵੇਹੜੇ ਵਿੱਚ ਇਕ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਦਾ ਆਰੰਭ ਗੁਰਤੇਜ ਸਿੰਘ (ਯੂਥ ਕਾਂਗਰਸ ਪ੍ਰੈਜ਼ੀਡੈਂਟ, ਸੰਗਰੂਰ) ਦੇ ਦੁਆਰਾ ਕੀਤਾ ਗਿਆ। ਜਿਨਾਂ ਨੇ ਰਾਮਲਾਲ ਨੂੰ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ‘ਮਾਂਉਂਟ ਐਵਰੇਸਟ’ ਤੇ ਚੜ੍ਹ ਕੇ ਭਾਰਤ ਦੇਸ਼ ਦਾ ਝੰਡਾ ਲੈਹਰਾ ਕੇ ਪੂਰੇ ਜ਼ਿਲੇ ਦਾ ਨਾਮ ਰੋਸ਼ਨ ਕਰਨ ਦਾ ਆਸ਼ੀਰਵਾਦ ਦਿੱਤਾ। ਇਸ ਮੁਹਿੰਮ ਨੂੰ ਪੂਰਾ ਕਰਨ ਦੇ ਲਈ 25 ਲੱਖ ਰੁਪਏ ਦੀ ਜਰੂਰਤ ਹੈ ਜਿਸ ਵਿੱਚੋਂ ਲੱਗਭਗ 17 ਲੱਖ 25 ਹਜ਼ਾਰ ਰੁਪਏ ਇਕੱਠੇ ਹੋ ਚੁੱਕੇ ਹਨ ਅਤੇ ਹੁਨ ਤੱਕ ਵੀ ਲੱਗਭਗ 8 ਲੱਖ ਰੁਪਏ ਦੀ ਕਮੀ ਹੈ। ਕੇ.ਸੀ.ਟੀ. ਕਾਲਜ਼ ਦੇ ਵਿਦਿਆਰਥੀਆਂ ਨੇ ਤਨ-ਮਨ-ਧਨ ਦੇ ਨਾਲ ਰਾਮਲਾਲ ਸ਼ਰਮਾਂ ਨੂੰ ਅੱਗੇ ਵਧਨ ਲਈ ਪਰੇਰਿਤ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੇ ਮਿਲ ਕੇ ‘ਰਾਮਲਾਲ ਅੱਗੇ ਵਧ, ਅਸੀ ਤੇਰੇ ਨਾਲ ਹਾਂ’ ਦਾ ਨਾਹਰਾ ਲਾਇਆ। ਇਹਨਾਂ ਨਾਲ ਆਏ ਇਹਨਾਂ ਦੇ ਸਹਾਇਕ ਕਰਤਾ ਮਿ: ਵਿਨਯ ਵਰਮਾਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਹੋਏ ਰਾਮਲਾਲ ਜੀ ਦੀ ਆਰਥਿਕ ਸਹਾਇਤਾ ਦੇ ਲਈ ਮਦਦ ਦੀ ਆਵਾਜ਼ ਲਗਾਈ ਅਤੇ ਵਾਧਾ ਕੀਤਾ ਕਿ ਇਸ ਮੁਹਿੰਮ ਦੀ ਸਫਲਤਾ ਤੋਂ ਵਾਅਦ ਉਹ ਆਪਣਾ ਪਹਿਲਾ ਕਦਮ ਕੇ.ਸੀ.ਟੀ ਕਾਲਜ਼ ਦੇ ਵੇਹੜੇ ਵਿੱਚ ਰੱਖਣਗੇ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਅਪਣੀ ਜਿੰਦਗੀ ਵਿੱਚ ਨਵਾਂ ਇਤਿਹਾਸ ਰਚਨ ਅਤੇ ਬੁਲੰਦੀਆਂ ਨੂੰ ਛੁਹਣ ਦੇ ਲਈ ਪ੍ਰੇਰਿਤ ਕੀਤਾ। ਕੇ.ਸੀ.ਟੀ ਕਾਲਜ਼ ਦੀ ਮੈਨੇਜ਼ਮੈਂਟ ਵੱਲੋਂ ਰਾਮਲਾਲ ਸ਼ਰਮਾਂ ਨੂੰ 11000 ਰੁਪਏ ਅਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਵੀ ਆਰਥਿਕ ਸਹਿਯੋਗ ਦਿੱਤਾ ਗਿਆ।  ਇਸ ਅਵਸਰ ਤੇ ਕਾਲੇਜ਼ ਦੇ ਸਰਪਰਸਤ ਰੂਲਦੂਰਾਮ ਨੰਬਰਦਾਰ, ਕਾਮਰੇਡ ਸਤਵੰਤ ਸਿੰਘ , ਜਸਵੰਤ ਸਿੰਘ (ਪ੍ਰਧਾਨ ਕੇ. ਸੀ. ਟੀ. ਕਾਲਜ਼), ਚੇਅਰਮੈਨ ਮੋਂਟੀ ਗਰਗ, ਵਾਈਸ ਚੇਅਰਮੈਨ- ਆਲਮਜੀਤ ਸਿੰਘ ਵੜੈਚ, ਜਨਰਲ ਸੈਕਟਰੀ - ਲਵਪ੍ਰੀਤ ਸਿੰਘ ਵੜੈਚ,  ਪ੍ਰਿੰਸੀਪਲ- ਨਵਨੀਤ ਸਿੰਘ, ਨੇ ਰਾਮਲਾਲ ਸ਼ਰਮਾਂ ਨੂੰ ਕਾਮਯਾਬੀ ਹਾਸਿਲ ਕਰਨ ਦੇ ਲਈ ਆਸ਼ੀਰਵਾਦ ਦਿੱਤਾ। ਇਸ ਅਵਸਰ ਤੇ ਸ਼ਿਵਮ ਕਾਲਜ਼ ਦੇ ਚੇਅਰਮੈਨ ਅਨਿੱਲ ਗਰਗ ਖਾਸ ਤੌਰ ਤੇ ਮੋਜੂਦ ਰਹੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger