ਸੰਗਰੂਰ, 28 ਫਰਵਰੀ (ਸੂਰਜ ਭਾਨ ਗੋਇਲ)-ਬਾਗਬਾਨੀ ਵਿਭਾਗ, ਪੰਜਾਬ ਦੇ ਸਥਾਨਕ ਦਫ਼ਤਰ ਵੱਲੋਂ 1 ਮਾਰਚ ਦਿਨ ਸ਼ੁੱਕਰਵਾਰ ਨੂੰ ਬਨਾਸਰ ਬਾਗ ਵਿਖੇ ਜ਼ਿਲ•ਾ ਪੱਧਰੀ ਫੁੱਲ ਪ੍ਰਦਰਸ਼ਨੀ (ਫਲਾਵਰ ਸ਼ੋਅ) ਲਗਾਈ ਜਾ ਰਹੀ ਹੈ, ਜਿਸ ਵਿੱਚ ਜ਼ਿਲ•ੇ ਦੇ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ਵਿੱਚ ਫੁੱਲ ਉਤਪਾਦਕਾਂ ਦੇ ਪਹੁੰਚਣ ਅਤੇ ਭਾਗ ਲੈਣ ਦੀ ਸੰਭਾਵਨਾ ਹੈ। ਮੁੱਖ ਖੇਤੀਬਾੜੀ ਅਫ਼ਸਰ ਸ. ਰਾਜਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਆਤਮਾ ਦੇ ਸਹਿਯੋਗ ਨਾਲ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਈ ਜਾਣ ਵਾਲੀ ਇਸ ਪ੍ਰਦਰਸ਼ਨੀ ਵਿੱਚ ਫੁੱਲਾਂ ਦੀਆਂ ਸਾਰੀਆਂ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਐਂਟਰੀਆਂ ਸਵੇਰੇ 10 ਵਜੇ ਤੱਕ ਲਈਆਂ ਜਾਣਗੀਆਂ। ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਜੇਤੂ ਫੁੱਲ ਉਤਪਾਦਕਾਂ ਨੂੰ ਇਨਾਮ ਅਤੇ ਸ਼ਾਨਦਾਰ ਟਰਾਫੀਆਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।
Post a Comment