ਅਕਾਲੀ ਆਗੂਆਂ ਨੇ ਮੋਗਾ ਅਤੇ ਭਾਦਸੋਂ ਚੋਣਾਂ ਵਿੱਚ ਕੀਤਾ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਘਾਣ

Tuesday, February 26, 20130 comments


ਨਾਭਾ, 26 ਫਰਵਰੀ (ਜਸਬੀਰ ਸਿੰਘ ਸੇਠੀ) - ਮੋਗਾ ਵਿਧਾਨ ਸਭਾ ਦੀ ਜਿਮਨੀ ਚੋਣ ਜੋ ਪੰਜਾਬ ਪੁਲਿਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀ ਨਿਗਰਾਨੀ ਹੇਠ ਹੋ ਰਹੀ ਸੀ ਉਸ ਵਿੱਚ ਸ੍ਰੋਮਣੀ ਕਮੇਟੀ ਮੈਂਬਰ ਵਲੋਂ ਲੋਕਾਂ ਦੀਆਂ ਵੋਟਾਂ ਖਰੀਦਣ ਦੀ ਘਿਨੌਣੀ ਹਰਕਤ ਦਾ ਸਾਹਮਣੇ ਆਉਣਾਂ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ। ਭਾਵੇਂ ਕਿ ਆਮ ਨੇਤਾਵਾਂ ਵਲੋਂ ਤਾਂ ਇਸ ਤਰ੍ਹਾਂ ਦੀਆਂ ਗੈਰ ਸੰਵਿਧਾਨਕ ਕਾਰਵਾਈਆਂ ਕਰਨਾ ਤਾਂ ਆਮ ਜਿਹੀ ਗੱਲ ਹੈ ਪ੍ਰੰਤੂ ਇੱਕ ਧਾਰਮਿਕ ਸੰਸਥਾ ਦੇ ਜਿੰਮੇਵਾਰ ਅਤੇ ਚੁਣੇ ਹੋਏ ਨੁਮਾਇੰਦੇ ਵਲੋਂ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਸੋਭਾ ਨਹੀਂ ਦਿੰਦਾ ਕਿਉਂਕਿ ਭਾਵੇਂ ਪਹਿਲਾਂ ਵੀ ਸ੍ਰੋਮਣੀ ਅਕਾਲ ਦਲ ਬਾਦਲ ਤੇ ਇਹ ਦੋਸ਼ ਲੱਗਦੇ ਆ ਰਹੇ ਸਨ ਕਿ ਵੋਟਰਾਂ ਦੀ ਵੱਡੇ ਪੱਧਰ ਤੇ ਖਰੀਦਫਰੋਖਤ ਹੋਵੇਗੀ। ਉਕਤ ਘਟਨਾ ਤੋਂ ਬਾਅਦ ਇਹ ਇਲਜਾਮ ਸਹੀ ਸਾਬਤ ਹੋ ਗਏ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਸ੍ਰੋਮਣੀ ਕਮੇਟੀ ਸਿੱਖ ਧਰਮ ਦੀ ਨਿਰੋਲ ਧਾਰਮਿਕ ਸੰਸਥਾ ਹੈ। ਇਹ ਸੰਸਥਾ ਵਲੋਂ ਜਿੱਥੇ ਗੁਰੂ ਘਰਾਂ ਦੀ ਸਾਭ-ਸੰਭਾਲ ਅਤੇ ਸ੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ, ਹਸਪਤਾਲ ਅਤੇ ਧਰਮ ਦਾ ਪ੍ਰਚਾਰ ਕਰਨਾ ਨੈਤਿਕ ਜਿੰਮੇਵਾਰੀ ਹੈ ਪਰ ਉਸ ਸੰਸਥਾ ਦੇ ਮੈਂਬਰ ਵਲੋਂ ਆਪਣੇ ਇਲਖਾਕ ਤੋਂ ਡਿੱਗਣਾ ਹਰ ਇੱਕ ਸਿੱਖ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਇਸ ਤਰ੍ਹਾਂ ਹੀ ਭਾਦਸੋਂ ਨਗਰ ਕੋਂਸਲ ਦੀਆਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਤੇ ਬੀ.ਜੇ.ਪੀ. ਵਲੋਂ ਸਰੇਆਮ ਗੁੰਡਾ ਗਰਦੀ ਕਰਕੇ ਆਪਣੇ ਉਮੀਦਵਾਰਾਂ ਨੂੰ ਜਾਅਲੀ ਵੋਟਾਂ ਭੁਗਤਾਉਣ ਦਾ ਮਾਮਲਾ ਸਾਹਮਣੇ ਆਇਆ। ਚੋਣਾ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਦੌਰਾਨ ਜਾਅਲੀ ਵੋਟਾਂ ਭਗਤਾਉਣ ਨੂੰ ਲੈ ਕੇ ਝਪਟਾਂ ਵੀ ਹੋਈਆਂ। ਨਗਰ ਕੌਂਸਲ ਦੀ ਚੋਣ ਸਮੇਂ ਅਕਾਲੀ ਨੇਤਾਵਾਂ ਅਤੇ ਵਰਕਰਾਂ ਦਾ ਪੂਰੇ ਸ਼ਹਿਰ ਵਿੱਚ ਜਮਾਵੜਾ ਲੱਗਿਆ ਰਿਹਾ। ਵਾਰਡਾਂ ਦੇ ਵੋਟਰਾਂ ਤੋਂ ਜਿਆਦਾ ਬਾਹਰਲੇ ਵਿਅਕਤੀ ਭਾਰੀ ਗਿਣਤੀ ਵਿੱਚ ਵੱਖ-ਵੱਖ ਵਾਰਡਾਂ ਤੇ ਘੁੰਮਦੇ ਰਹੇ। ਇਸ ਸਬੰਧੀ ਗੱਲਬਾਤ ਕਰਦਿਆਂ ਨਾਭਾ ਹਲਕਾ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਕਾਲੀਆਂ ਵਲੋਂ ਪੁਲਿਸ ਦੀ ਕਥਿਤ ਸਹਿ ਤੇ ਲੋਕਤੰਤਰ ਦਾ ਸ਼ਰੇਆਮ ਘਾਣ ਕੀਤਾ ਗਿਆ। ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਇੱਥੋ ਵੱਡੀ ਲੀਡ ਲੈ ਕੇ ਜਿੱਤਦਾ ਰਿਹਾ ਪ੍ਰੰਤੂ ਇਹ ਪਹਿਲੀ ਵਾਰ ਹੈ ਭਾਦਸੋਂ ਜੋਨ ਵਿਚੋਂ ਅਕਾਲੀ ਦਲ ਨੂੰ ਇੰਨੀ ਵੱਡੀ ਜਿੱਤ ਪ੍ਰਾਪਤੀ ਹੋਈ ਹੋਵੇ। ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਅਕਾਲੀ ਦਲ ਦੇ 11 ਵਾਰਡਾਂ ਵਿਚੋਂ ਅਕਾਲੀ ਭਾਜਪਾ ਉਮੀਦਵਾਰਾਂ ਦਾ ਜਿੱਤਣਾ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਹਿਲੀ ਵਾਰ ਭਾਦਸੋਂ ਜੋਨ ਤੋਂ ਕਾਂਗਰਸ ਪਾਰਟੀ ਦਾ ਸ਼ਰਮਨਾਕ ਹਾਰ ਹੋਣਾ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰ ਗਿਆ। 

 ਭਾਦਸੋਂ ਕੌਂਸਲ ਚੌਣਾਂ ਦੌਰਾਨ ਜਾਅਲੀ ਵੋਟਾਂ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀਆਂ ਵਿੱਚ ਹੋਈ ਝਪਟ ਦੀਆਂ ਮੂੰਹ ਬੋਲਦੀਆਂ ਤਸਵੀਰਾਂ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger