ਪੂਨੀਆਂ ਸਕੂਲ ‘ਚ ਯੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

Wednesday, February 27, 20130 comments


ਸ਼ਾਹਕੋਟ, 27 ਫਰਵਰੀ (ਸਚਦੇਵਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆ ਦੇ ਗਿਆਰ•ਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ•ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਲਈ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਅੰਤਰਰਾਸ਼ਟਰੀ ਪਹਿਲਵਾਨ ਸੁਦਰਸ਼ਨ ਕੁਮਾਰ ਸੋਬਤੀ ਭਾਜਪਾ ਆਗੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਕਰਵਾਏ ਗਏ ਸਮਾਗਮ ਦੀ ਸ਼ੁਰੂਆਤ ਵਿਦਿਆਰਥਣ ਵਿਕਟੋਰੀਆ ‘ਤੇ ਉਸ ਦੀਆਂ ਸਾਥਨਾਂ ਨੇ ਧਾਰਮਿਕ ਸ਼ਬਦ ਤੋਂ ਕੀਤੀ, ਉਪਰੰਤ ਮੈਡਮ ਮੀਨਾਕਸ਼ੀ ਸ਼ਰਮਾਂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ । ਇਸ ਮੌਕੇ ਮਾਸਟਰ ਅਵਤਾਰ ਸਿੰਘ ਸਿੱਧੂ ਵੱਲੋਂ ਗਾਏ ਸੱਭਿਆਚਾਰਕ ਗੀਤ ‘ਧੂੜ ਵੀ ਚੰਗੀ ਲੱਗਦੀ ਸੀ, ਮੇਰੇ ਪਿੰਡ ਦੀਆਂ ਗਲੀਆਂ ਦੀੂ ਨੇ ਸਮਾਗਮ ‘ਚ ਖੂਬ ਰੰਗ ਬੰਨਿ•ਆ । ਇਸ ਮੌਕੇ ਮੁੱਖ ਮਹਿਮਾਨ ਸਰਪੰਚ ਜਸਵੰਤ ਸਿੰਘ, ਸਕੂਲ ਇੰਚਾਰਜ ਲੈਕਚਰਾਰ ਅਮਨਦੀਪ, ਲੈਕਚਰਾਰ ਗੁਰਦੀਪ ਸਿੰਘ ਸੰਧੂ, ਮਾਸਟਰ ਸਵਰਨ ਸਿੰਘ ਕਲਿਆਣ ਅਤੇ ਮਾਸਟਰ ਗੁਰਮੀਤ ਸਿੰਘ ਕੋਟਲੀ ਨੇ ਸੰਬੋਧਨ ਕਰਦਿਆ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਦੇ, ਉਹ ਆਪਣੇ ਜੀਵਨ ਦੇ ਰਸਤੇ ਤੋਂ ਭਟਕ ਕੇ ਗਲਤ ਰਸਤੇ ਪੈ ਜਾਂਦੇ ਹਨ । ਉਨ•ਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਦਗੀ ਵਿੱਚ ਸਫਲ ਹੋਣ ਲਈ ਸਖਤ ਮਿਹਤਨ ਕਰਨ ਅਤੇ ਆਪਣੇ ਮਿੱਥੇ ਨਿਸ਼ਾਨੇ ‘ਤੇ ਅਸਾਨੀ ਨਾਲ ਪਹੁੰਚਣ । ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਅਮਨਦੀਪ, ਲੈਕਚਰਾਰ ਗੁਰਦੀਪ ਸਿੰਘ ਸੰਧੂ, ਮਾਸਟਰ ਅਵਤਾਰ ਸਿੰਘ ਸਿੱਧੂ, ਸਵਰਨ ਸਿੰਘ ਕਲਿਆਣ, ਗੁਰਮੀਤ ਸਿੰਘ ਕੋਟਲੀ, ਸੁਖਬੀਰ ਸਿੰਘ, ਜਗਜੀਜ ਸਿੰਘ, ਰਾਕੇਸ਼ ਕੁਮਾਰ ਹੀਰ, ਸੰਤੋਖ ਸਿੰਘ, ਹਰਦੀਪ ਸਿੰਘ, ਨਿੰਦਰ, ਸ਼ਿੰਗਾਰਾ ਸਿੰਘ, ਸੁਖਜਿੰਦਰ ਸਿੰਘ, ਪ੍ਰਵੀਨ ਪ੍ਰਾਸ਼ਰ, ਮਨਦੀਪ ਕੌਰ, ਮੀਨਾਕਸ਼ੀ ਸ਼ਰਮਾਂ, ਪਰਵਿੰਦਰ ਕੌਰ ਆਦਿ ਹਾਜ਼ਰ ਸਨ ।   
  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger