ਲੋਕਾਂ ਨੂੰ ਬੇਹਤਰ ਸੇਵਾਵਾਂ ਦੇਣ ਦੇ ਮੰਤਵ ਨਾਲ ਪੁਲਿਸ ਨੇ 80 ਨਵੇਂ ਪਲਸਰ ਮੋਟਰ ਸਾਈਕਲ ਸੜਕਾਂ ਤੇ ਹੋਰ ਉਤਾਰੇ

Thursday, February 28, 20130 comments


ਲੁਧਿਆਣਾ  (ਸਤਪਾਲ ਸੋਨੀ ) ਪੁਲਿਸ ਲਾਈਨ ਵਿਚੋਂ ਹਰੀ ਝੰਡੀ ਦੇ ਕੇ ਸ਼੍ਰੀ ਈਸ਼ਵਰ ਸਿੰਘ ਆਈ.ਪੀ.ਐਸ , ਪੁਲਿਸ ਕਮਿਸ਼ਨਰ ਨੇ 180 ਸੀ ਸੀ ਦੇ 80 ਨਵੇਂ ਪਲਸਰ ਮੋਟਰ ਸਾਈਕਲਾਂਨੂੰ ਸੜਕਾਂ ਤੇ ਤੋਰਿਆ । ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਨੇ ਦਸਿਆ ਕਿ 180 ਸੀ ਸੀਦੇ 80 ਨਵੇਂ ਪਲਸਰ ਮੋਟਰ ਸਾਈਕਲ ਪੀ ਸੀ ਆਰ ਦਸਤੇ ਵਿਚ ਸ਼ਾਮਿਲ ਕਰਨ ਦੇ ਨਾਲ ਸ਼ਹਿਰ ਦੇ ਲੋਕਾਂ ਵਿੱਚ ਸੁਰਖਿਆ ਦਾ ਮਾਹੌਲ ਵਧੇਗਾ। ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਨੇ ਦਸਿਆ ਕਿ ਇਹ ਮੋਟਰ ਸਾਈਕਲ ਪੂਰੀ ਤਰ੍ਹਾਂ ਜੀ ਪੀ ਐਸ ਸਿਸਟਮ ਦੇ ਨਾਲ ਲੈਸ ਹਨ ਅਤੇ ਇਨ੍ਹਾਂ ਨੂੰ ਪੁਲਿਸ ਕੰਟਰੋਲ ਰੂਮ ਦੇ ਨਾਲ ਜੋੜਿਆ ਗਿਆ ਹੈ ਜਿਸ ਦੇ ਨਾਲ ਉਨ੍ਹਾਂ ਦੀ ਸਥਿਤੀ ਦਾ ਹਰ ਸਮੇਂ ਪਤਾ ਲਗਦਾ ਰਹੇਗਾ ਅਤੇ ਜਲਦੀ ਨਾਲ ਵਾਰਦਾਤ ਵਾਲੀ ਜਗ੍ਹਾਂ ਤੇ ਭੇਜਿਆ ਜਾ ਸਕੇਗਾ । ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਨੇ ਕਿਹਾ ਕਿ ਪੁਰਾਣੇ ਮੋਟਰ ਸਾਈਕਲ ਹੋਣ ਕਾਰਨ ਅਪਰਾਧੀਆਂ ਦਾ ਪਿੱਛਾ ਕਰਨ ਵਿਚ ਮੁਸ਼ਕਿਲ ਹੁੰਦੀ ਸੀ ਅਤੇ ਮੋਟਰ ਸਾਈਕਲ ਦੀ ਐਵਰੇਜ ਵੀ ਘਟ ਸੀ ਇਨ੍ਹਾਂ ਮੋਟਰ ਸਾਈਕਲਾਂ ਦੀ ਐਵਰੇਜ 50ਕਿਲੋਮੀਟਰ ਪ੍ਰਤੀ ਘੰਟਾ ਹੈ। ਪੁਲਿਸ ਦਾ ਮੰਤਵ ਸ਼ਹਿਰ ਵਿੱਚ ਲੁਟ-ਖੋਹ ਦੀਆਂ ਵਾਰਦਾਤਾਂ ਨੂੰ ਠਲ ਪਾਉਣਾ ਹੈ ।ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਬਚਿਆਂ ਦੇ ਨਾਲ ਸਕੂਟਰ ਤੇ ਜਾ ਰਹੀਆਂ ਔਰਤਾਂ ਨੂੰ ਬਿਲਕੁਲ ਨ ਰੋਕਿਆ ਜਾਵੇ। ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਦੇ ਅਨੁਸਾਰ ਪੀ ਸੀ ਆਰ ਕਰਮਚਾਰੀਆਂ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਸਿਰਫ ਸ਼ੱਕੀ ਵਾਹਨ ਜਿਨ੍ਹਾਂ ਤੇ ਨੰਬਰ ਅਧੂਰਾ ਲਿਖਿਆ ਹੋਵੇ,ਨੰਬਰ ਪੜਿਆ ਨ ਜਾ ਰਿਹਾ ਹੋਵੇ,ਨੰਬਰ ਪਲੇਟ ਨ ਲਗੀ ਹੋਵੇ ਜਾਂ ਨੰਬਰ ਛਿਪਾਇਆ ਗਿਆ ਹੋਵੇ ਆਦਿ ਨੂੰ ਪੂਰੀ ਤਰ੍ਹਾਂ ਚੇਕ ਕੀਤਾ ਜਾਵੇ।

ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਪੁਲਿਸ ਲਾਈਨ ਵਿਚੋਂ 80 ਨਵੇਂ ਪਲਸਰ ਮੋਟਰ ਸਾਈਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger