ਮੂਲੇਵਾਲ ਖਹਿਰਾ ਸਕੂਲ ‘ਚ ਕਰਵਾਇਆ ਵਿਦਾਇਗੀ ਪਾਰਟੀ ਸਮਾਰੋਹ

Wednesday, February 27, 20130 comments


ਮਲਸੀਆਂ, 27 ਫਰਵਰੀ (ਸਚਦੇਵਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦੱਸਵੀਂ ਅਤੇ ਗਿਆਰ•ਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ•ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਸਕੂਲ ਇੰਚਾਰਜ ਲੈਕਚਰਾਰ ਪਲਵਿੰਦਰ ਸਿੰਘ ਦੀ ਅਗਵਾਈ ‘ਚ ਸਕੂਲ ਕੈਂਪਸ ‘ਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਵੱਲੋਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੰਦੇਸ਼ ਦਿੰਦੀਆਂ ਸਕਿੱਟਾਂ, ਕੋਰੀਓਗ੍ਰਾਫੀ ਆਦਿ ਪੇਸ਼ ਕੀਤਾ ਗਿਆ । ਸਕੂਲ ਦੇ ਅਧਿਆਪਕ ਸਾਹਿਬ ਗਿੱਲ ਅਤੇ ਮੋਹਿਤ ਪ੍ਰਤਾਪ ਨੇ ਆਪਣੇ ਗੀਤਾਂ ਰਾਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਮੌਕੇ ਸਕੂਲ ਇੰਚਾਰਜ ਲੈਕਚਰਾਰ ਪਲਵਿੰਦਰ ਸਿੰਘ, ਲੈਕਚਰਾਰ ਬਲਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਪੜ•ਾਈ ‘ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਸਕੂਲ ਦੇ ਸਾਬਕਾ ਹਿਸਾਬ ਮਾਸਟਰ ਗੁਰਪਾਲ ਸਿੰਘ ਢੋਟ ਅਤੇ ਮੌਜੂਦਾ ਹਿਸਾਬ ਮਾਸਟਰ ਗੁਰਪ੍ਰੀਤ ਸਿੰਘ ਢੋਟ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਦੱਸਵੀਂ ਅਤੇ ਬਾਰ•ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਬੀਤੇ ਆਪਣੇ ਯਾਦਗਰੀ ਪਲਾ ਨੂੰ ਆਪਣੇ ਯੂਨੀਅਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ । ਸਮਾਗਮ ਦੇ ਅੰਤ ਵਿੱਚ ਜਿਥੇ ਸਕੂਲ ਦੇ ਸਟਾਫ ਵੱਲੋਂ ਚੰਗੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਨੌਵੀਂ ਅਤੇ ਗਿਆਰ•ਵੀਂ ਦੇ ਵਿਦਿਆਰਥੀਆਂ ਨੇ ਵੀ ਦੱਸਵੀਂ ਅਤੇ ਬਾਰ•ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫੇ ਭੇਂਟ ਕੀਤੇ । ਇਸ ਮੌਕੇ ਮਾਸਟਰ ਕੁਲਦੀਪ ਕੁਮਾਰ ਸਦਚੇਵਾ ਅਤੇ ਸਾਹਿਬ ਗਿੱਲ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਪਲਵਿੰਦਰ ਸਿੰਘ, ਲੈਕਚਰਾਰ ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਢੋਟ, ਸਾਹਿਬ ਗਿੱਲ, ਅੰਮ੍ਰਿਤਪਾਲ ਸਿੰਘ ਥਿੰਦ, ਕੁਲਦੀਪ ਕੁਮਾਰ ਸਚਦੇਵਾ, ਰਾਜਵਿੰਦਰ ਸਿੰਘ ਧੰਜੂ, ਮੋਹਿਤ ਪ੍ਰਤਾਪ, ਅਮਰੀਕ ਸਿੰਘ ਚੌਹਾਨ, ਅਜ਼ਾਦ ਸਿੰਘ, ਕਮਲਜੀਤ ਸਿੰਘ, ਚਮਨ ਲਾਲ, ਸੁਮਨਦੀਪ ਕੌਰ, ਸੁਖਵਿੰਦਰ ਕੌਰ, ਬਬੀਤਾ ਗੁਪਤਾ, ਸੁਮਨ ਲਤਾ, ਲਖਵਿੰਦਰ ਕੌਰ, ਮਨਦੀਪ ਕੌਰ, ਰਜਵਿੰਦਰ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ । 
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਵਿਖੇ ਵਿਦਾਇਗੀ ਪਾਰਟੀ ਸਮਾਰੋਹ ਮੌਕੇ ਸਕੂਲ ਇੰਚਾਰਜ ਪਲਵਿੰਦਰ ਸਿੰਘ ਨੂੰ ਤੋਹਫੇ ਭੇਂਟ ਕਰਦਾ ਸਕੂਲ ਸਟਾਫ । 



 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger