ਜਿਲ੍ਹਾ ਹੈੱਡਕੁਆਰਾਂ ਦਾ ਇਸ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਿੱਧਾ ਰੇਲ ਸੰਪਰਕ ਨਾ ਹੋਣ ਦਾ ਪੰਜਾਬ ਨਾਲ ਹੋ ਰਿਹਾ ਵਿਤਕਰਾ ਦੂਰ ਕੀਤਾ ਜਾਵੇ

Wednesday, February 27, 20130 comments


ਕਿਰਪਾਲ ਸਿੰਘ ਬਠਿੰਡਾ/ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਪਾਰਟੀ ਪੱਧਰ ਤੋਂ ਉਪਰ ਉਠ ਕੇ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਰੇਲਵੇ ਬੱਜਟ 'ਤੇ ਬਹਿਸ ਦੌਰਾਨ ਰਹਿੰਦੀਆਂ ਮੰਗਾਂ ਨੂੰ ਜੋਰ ਸ਼ੋਰ ਨਾਲ ਉਭਾਰ ਕੇ ਕੇਂਦਰੀ ਮੰਤਰੀ ਜੀ ਤੋਂ ਮੰਨੇ ਜਾਣ ਦਾ ਐਲਾਣ ਕਰਵਾਉਣ ਲਈ ਹੰਭਲਾ ਮਾਰਨਰੇਲਵੇ ਬਜਟ ਪੇਸ਼ ਹੋਣ ਤੋਂ ਪਹਿਲਾਂ 24 ਫਰਵਰੀ ਨੂੰ ਲਿਖੇ ਲੇਖ ਲਿਖ ਵਿੱਚ ਮੈਂ ਕੇਂਦਰੀ ਰੇਲ ਮੰਤਰੀ ਸ਼੍ਰੀ ਪਵਨ ਕੁਮਾਰ ਬਾਂਸਲ ਜੀ ਤੋਂ ਇਹ ਮੰਗ ਰੱਖੀ ਸੀ ਕਿ 65 ਸਾਲਾਂ ਤੋਂ ਪੰਜਾਬ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਨੂੰ ਦੂਰ ਕਰਨ ਲਈ ਪੰਜਾਬ ਦੀਆਂ ਮੁੱਖ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਵਿੱਚੋਂ ਦੋ ਮੁੱਖ ਮੰਗਾਂ - ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਜੋੜਨ ਅਤੇ ਫਿਰੋਜਪੁਰ ਨੂੰ ਪੱਟੀ ਨਾਲ ਜੋੜਨ ਦੀਆਂ ਮੰਗਾਂ ਤਾਂ ਰੇਲ ਮੰਤਰੀ ਜੀ ਨੇ ਪਹਿਲਾਂ ਹੀ ਮੰਨ ਲਈਆਂ ਹਨ, ਇਸ ਲਈ ਉਨ੍ਹਾਂ ਦਾ ਧੰਨਵਾਦ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸੂਬੇ ਦੇ ਜਆਦਾਤਰ ਜਿਲ੍ਹਾ ਹੈੱਡਕੁਆਰਾਂ ਦਾ ਇਸ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਿੱਧਾ ਰੇਲ ਸੰਪਰਕ ਨਾ ਹੋਣਾ ਅਤੇ ਦੇਸ਼ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਬਠਿੰਡਾ ਦਾ ਆਪਣੇ ਹੀ ਸੂਬੇ ਦੇ ਵੱਡੇ ਸ਼ਹਿਰਾਂ ਲੁਧਿਆਣਾ ਜਲੰਧਰ ਅਤੇ ਪੰਜਾਬ ਵਿੱਚ ਸਥਿਤ ਸਿੱਖਾਂ ਦੇ ਤਿੰਨਾਂ ਤਖ਼ਤਾਂ ਨਾਲ ਆਪਸੀ ਕੋਈ ਸਿੱਧਾ ਰੇਲ ਸੰਪਰਕ ਨਾ ਹੋਣਾ ਵੀ ਪੰਜਾਬ ਅਤੇ ਇੱਥੋਂ ਦੇ ਵਸਨੀਕ ਬਹੁ ਗਿਣਤੀ ਸਿੱਖ ਸ਼੍ਰਧਾਲੂਆਂ ਨਾਲ ਵਿਤਕਰਾ ਹੈ। ਇਸ ਲਈ ਮਾਨਣੋਗ ਰੇਲ ਮੰਤਰੀ ਸ਼੍ਰੀ ਪਵਨ ਬਾਂਸਲ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲਾਂ ਹੀ ਉਤਰੀ ਭਾਰਤ ਦੇ ਸੂਬਿਆਂ ਵੱਲ ਧਿਆਨ ਦੇ ਕੇ ਨਾਮਨਾ ਖੱਟਿਆ ਹੈ ਉਸੇ ਤਰ੍ਹਾਂ ਇੱਕ ਮੁੱਖ ਮੰਗ ਸਿਰਫ 30ਕੁ ਕਿਲੋਮੀਟਰ ਨਵੀਂ ਲਿੰਕ ਲਾਈਨ ਤਜ਼ਵੀਜ਼ ਕਰਕੇ ਰਾਜਪੁਰਾ ਨੂੰ ਸਿੱਧਾ ਚੰਡੀਗੜ੍ਹ ਨਾਲ ਜੋੜਨ ਦੀ ਅਤੇ ਬਠਿੰਡਾ -ਅੰਮ੍ਰਿਤਸਰ ਬਾਰਾਸਤਾ ਧੂਰੀ, ਲੁਧਿਆਣਾ, ਜਲੰਧਰ ਰੋਜ਼ਾਨਾ ਐਕਸਪ੍ਰੈੱਸ ਗੱਡੀ ਚਲਾਉਣ ਵਾਲੀਆਂ ਰਹਿ ਗਈਆਂ ਹਨ, ਇਹ ਵੀ ਪੂਰੀਆਂ ਕੀਤੀਆਂ ਜਾਣ। ਕੇਂਦਰੀ ਮੰਤਰੀ ਨੂੰ ਤਾਂ ਸਾਰੇ ਦੇਸ਼ ਦੀਆਂ ਮੰਗਾਂ ਵੱਲ ਧਿਆਨ ਦੇਣਾ ਪੈਂਦਾ ਹੈ ਇਸ ਲਈ ਪੰਜਾਬ ਦੇ ਸਾਰੇ ਮੈਂਬਰਾਨ ਪਾਰਲੀਮੈਂਟ ਨੂੰ ਬੇਨਤੀ ਹੈ ਕਿ ਉਹ ਪਾਰਟੀ ਪੱਧਰ ਤੋਂ ਉਪਰ ਉਠ ਕੇ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਰੇਲਵੇ ਬੱਜਟ 'ਤੇ ਬਹਿਸ ਦੌਰਾਨ ਇਨ੍ਹਾਂ ਦੋ ਮੰਗਾਂ ਨੂੰ ਜੋਰ ਸ਼ੋਰ ਨਾਲ ਉਭਾਰ ਕੇ ਕੇਂਦਰੀ ਮੰਤਰੀ ਜੀ ਤੋਂ ਮੰਨੇ ਜਾਣ ਦਾ ਐਲਾਣ ਕਰਵਾਉਣ ਲਈ ਹੰਭਲਾ ਮਾਰਨ ਜੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger