ਸੰਜੇ ਕਰਾਟੇ ਸਕੂਲ ਵਲੋਂ ਬੈਲਟ ਗਰੇਡਿੰਗ ਕਰਵਾਈ ਗਈ

Tuesday, February 26, 20130 comments


ਲੁਧਿਆਣਾ (ਸਤਪਾਲ ਸੋਨੀ ) ਪ੍ਰੋਗਰਾਮ ਡਾਇਰੈਕਟਰ ਸਾਕਸ਼ੀ ਸੋਹਲ ਦੀ ਦੇਖ-ਰੇਖ ਹੇਠ ਸੰਜੇ ਕਰਾਟੇ ਸਕੂਲ ਭਾਈ ਰਣਧੀਰ ਸਿੰਘ ਨਗਰ ਵਲੋਂ  ਬੈਲਟ ਗਰੇਡਿੰਗ ਕਰਵਾਈ ਗਈ ।ਇਸ ਮੌਕੇ 4 ਸਾਲ ਤੋਂ 25 ਸਾਲ ਦੇ 20 ਸਿਖਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਯੋਗਤਾ ਅਨੁਸਾਰ ਗਰੀਨ,ਔਰੈਂਜ਼ ਅਤੇ ਯੇਲੋ ਬੈਲਟ ਦਿਤੀ ਗਈ। 8 ਮਹੀਨਿਆਂ ਦੀ ਸਖਤ ਟ੍ਰੇਨਿੰਗ ਤੋਂ ਬਾਦ ਅਨਨਿਆ 6 ਸਾਲ,ਅਰਸ਼ਦੀਪ ਸਿੰਘ 12 ਸਾਲ,ਚਰਨਕੰਵਲ 10 ਸਾਲ,ਗੁਰਮੀਤ ਸਿੰਘ 9 ਸਾਲ,ਜੈਵੀਰ ਸਿੰਘ 8 ਸਾਲ,ਸਕਸ਼ਮ 10 ਸਾਲ ਅਤੇ 11 ਸਾਲ ਨੇ ਇਹ ਟੈਸਟ ਪਾਸ ਕਰਕੇ ਗਰੀਨ ਬੇਲਟ ਹਾਸਿਲ ਕੀਤੀ। ਗੁਰਪ੍ਰੀਤ 24 ਸਾਲ ਨੂੰ ਯੇਲੋ ਦੇਕੇ ਬੇਸਟ ਕਰਾਟੇ ਸਿਖਿਆਰਥੀ ਘੋਸ਼ਿਤ ਕੀਤਾ ਗਿਆ । ਬੈਲਟ ਗਰੇਡਿੰਗ  ਟੈਸਟ ਪ੍ਰੋਗਰਾਮ ਜਲੰਧਰ  ਸੰਜੇ ਕਰਾਟੇ ਸਕੂਲ ਦੇ ਪ੍ਰੋਗਰਾਮ ਡਾਇਰੈਕਟਰ ਅਤੇ ਮੁੱਖ ਇੰਸਟਰਕਟਰ  ਸੈਨਸਈ ਰਮਾ ਸ਼ਰਮਾ ਜੀ ਨੇ ਲਿਆ। ਸੈਨਸਈ ਰਮਾ ਸ਼ਰਮਾ ਜੀ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਭਾਈ ਰਣਧੀਰ ਸਿੰਘ ਨਗਰ ਦਾ ਸੰਜੇ ਕਰਾਟੇ ਸਕੂਲ ਮਸ਼ਹੂਰ ਬਰੂਸ- ਲੀ ਜਿਹੇ ਕਰਾਟੇ ਮਾਸਟਰ ਤਿਆਰ ਕਰੇਗਾ । ਸੈਨਸਈ ਰਮਾ ਸ਼ਰਮਾ ਨੇ ਪ੍ਰੋਗਰਾਮ ਡਾਇਰੈਕਟਰ ਸਾਕਸ਼ੀ ਸੋਹਲ ਅਤੇ ਸੰਜੇ ਕਰਾਟੇ ਸਕੂਲ ਭਾਈ ਰਣਧੀਰ ਸਿੰਘ ਨਗਰ ਦੇ ਕਰਾਟੇ  ਟ੍ਰੇਨਰ ਪਵਨਦੀਪ ਰੰਧਾਵਾ ਵਲੋਂ ਬਚਿੱਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਟ੍ਰੇਨਿੰਗ ਦੇਣ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਡਾਇਰੈਕਟਰ ਸਾਕਸ਼ੀ ਸੋਹਲ ਨੇ ਸੈਨਸਈ ਰਮਾ ਸ਼ਰਮਾ ਅਤੇ ਦੂਸਰੇ ਮਹਿਮਾਨਾਂ ਦਾ ਬਚਿਆਂ ਦੀ ਹੌਂਸਲਾ ਅਫਜਾਈ ਲਈ ਧੰਨਵਾਦ ਕੀਤਾ।
       



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger