ਤੀਜੇ ਬੈਚ ਵਿਚ ਲਈ 65 ਵਲੰਟੀਅਰਾਂ ਨੇ ਕਾਨੂੰਨੀ ਸਿਖਲਾਈ

Tuesday, February 26, 20130 comments

‑ਸ੍ਰੀ ਮੁਕਤਸਰ ਸਾਹਿਬ, 26 ਫਰਵਰੀ ( ਸਫਲਸੋਚ )ਸ੍ਰੀ ਵਿਵੇਕ ਪੁਰੀ ਮਾਣਯੋਗ ਚੇਅਰਮੈਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲਿਗਲ ਵਲੰਟੀਅਰ ਦੀ ਟ੍ਰੇਨਿੰਗ ਲਈ ਅੱਜ ਤੀਸਰਾ ਬੈਚ ਸ਼ੁਰੂ ਕੀਤਾ ਗਿਆ। ਇਸ ਵਿਚ 65 ਊਮੀਦਵਾਰਾਂ ਵੱਲੋਂ ਹਿੱਸਾ ਲਿਆ ਗਿਆ। ਇੰਨ੍ਹਾਂ ਵਿਚ ਜਿਆਦਾਤਰ ਮਹਿਲਾਂ ਵਲੰਟੀਅਰ ਸ਼ਾਮਿਲ ਸਨ।ਇਸ ਮੌਕੇ ਸ੍ਰੀ ਵਿਵੇਕ ਪੁਰੀ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ‑ਕਮ‑ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅਥਾਰਟੀ ਦੀਆਂ ਸਕੀਮਾਂ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੈਰਾ ਲਿਗਲ ਵਲੰਟੀਅਰ ਦੀ ਸਿਖਲਾਈ ਨਾਲ ਜਿੱਥੇ ਵਿਅਕਤੀ ਆਪ ਜਾਗਰੂਕ ਹੁੰਦਾ ਹੈ, ਉੱਥੇ ਉਹ ਸਮਾਜ ਦੇ ਦੂਜੇ ਲੋਕਾਂ ਵਿਚ ਵੀ ਕਾਨੂੰਨੀ ਜਾਗਰੂਕਤਾ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਕੀਲ, ਵਿਦਿਆਰਥੀ, ਸਮਾਜ ਸੇਵਕ, ਅਧਿਆਪਕ, ਪੰਚ ਅਤੇ ਸਰਪੰਚ, ਆਂਗਣਵਾੜੀ ਵਰਕਰ, ਐਨ.ਐਸ.ਐਸ. ਸੇਵਕ, ਟਰੇਡ ਯੂਨੀਅਨ ਦੇ ਮੈਂਬਰ, ਡਾਕਟਰ, ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰ, ਕਲੱਬਾਂ ਦੇ ਮੈਂਬਰ, ਸਰਕਾਰੀ ਕਰਮਚਾਰੀ ਆਦਿ ਪੈਰਾਲਿਗਲ ਵਲੰਟੀਅਰ ਬਣ ਸਕਦੇ ਹਨ। ਇੰਨ੍ਹਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ ਵੱਖ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਇਸ ਟ੍ਰੇਨਿੰਗ ਵਿਚ ਸ੍ਰੀ ਦਲਜੀਤ ਸਿੰਘ ਰਲਹਨ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨੇ ਏ.ਡੀ.ਆਰ. ਸਿਸਟਮ, ਲੋਕ ਅਦਾਲਤਾਂ, ਮੁਫ਼ਤ ਕਾਨੂੰਨੀ ਸੇਵਾਵਾਂ, ਜੂਵਨਾਇਲ ਜਸਟਿਸ ਐਕਟ ਅਤੇ ਸੀਨੀਅਰ ਸੀਟੀਜਨ ਦੇ ਕਲਿਆਣ ਲਈ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਵਿਜੇ ਕੁਮਾਰ ਐਡਵੋਕੇਟ ਵੱਲੋਂ ਵੱਖ ਵੱਖ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger