ਆਰੀਆ ਸਕੂਲ ਵਿੱਚ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਤੇ ਸਾਰਥੀ ਕੇ ਨੇ ਆਪਣੇ ਗੀਤਾਂ ਨਾਲ ਚੰਗਾ ਰੰਗ ਬੰਨਿਆ

Wednesday, February 27, 20130 comments


ਨਾਭਾ , 27 ਫਰਵਰੀ (ਜਸਬੀਰ ਸਿੰਘ ਸੇਠੀ)– ਪੰਜਾਬੀ ਗਾਇਕੀ ਜਰੀਏ ਅੱਜ ਸਾਡੀ ਪੰਜਾਬੀ ਮਾਂ ਬੋਲੀ ਤੂੰਤੀ ਪੂਰੀ ਦੁਨੀਆਂ ਵਿੱਚ ਬੋਲਦੀ  ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਜਿਹੇ ਗੀਤ ਲਿਖੇ ਅਤੇ ਗਾਏ ਜਾਣ ਜਿਨਾਂ ਨਾਲ ਸਾਡੀ ਮਾਂ ਬੋਲੀ ਦਾ  ਸਿਰ ਮਾਣ  ਨਾਲ ਉੱਚਾ ਰਹੇ ਤੇ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਣ , ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਦੁਲੱਦੀ ਗੇਟ ਸਥਿਤ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਪੁੱਜੇ ਪ੍ਰਸਿੱਧ ਪੰਜਾਬੀ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕੀਤਾ । ਇਸ ਮੌਕੇ ਉਨਾਂ ਠਤੇਰੇ ਨਾਲ ਹੱਸ ਕੀ ਲਿਆ ਮੁੰਡਿਆੂ , ਠਯਾਰੀ ਲਾ ਕੇ ਜਿਹੜੇ ਮੁੱਖ ਮੋੜ ਜਾਂਦੇ ਨੇ ੂ ਅਤੇ ਠਐਵੇ ਕਾਹਤੋਂ ਪਾਈ ਫਿਰੇ ਝਾਂਜਰਾਂੂ ਸਮੇਤ ਕਈ ਗੀਤ ਗਾ ਕੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ । ਗਾਇਕ ਸਾਰਥੀ-ਕੇ ਨੇ ਠਮੁੰਡਾ ਚੰਡੀਗੜ• ਜਾਵੇੂ, ਠਮੋਟਰ ਤੇ ਜਾ ਕੇ ਮਿੱਤਰੋੂ ਅਤੇ ਠਛੱਲਾੂ ਆਦਿ ਕਈ ਗੀਤ ਗਾ ਕੇ ਹਾਜਰੀ ਲਵਾਈ । ਇਸ ਮੌਕੇ ਸਕੂਲ ਦੇ ਪ੍ਰਿਸੀਪਲ ਜਗਮੋਹਣ ਬਾਂਸਲ ਅਤੇ ਇੰਚਾਰਜ ਸੁਖਰਾਜ ਗਿੱਲ ਆਦਿ ਸਮੇਤ ਸਮੂਹ ਸਟਾਂਫ ਅਤੇ ਵਿਦਿਆਰਥੀਆਂ ਵਲੋਂ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਅਤੇ ਸਾਰਥੀ-ਕੇ ਦਾ ਵਿਸ਼ੇਸ ਤੌਰ ਤੇ ਸਨਮਾਨ ਵੀ ਕੀਤਾ ਗਿਆ । ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਇਬਾਦਤ ਅਲੀ , ਪ੍ਰਮੇਸਵਰ ਸਿੰਘ ਅਤੇ ਸੰਦੀਪ ਕੋਟਲੀ ਆਦਿ ਨੇ ਵੀ ਗੀਤ ਗਾ ਕੇ ਆਪਣੀ ਹਾਜਰੀ ਲਵਾਈ । ਇਸ ਮੌੇਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਤੀਰਥ ਸਿੰਘ ਛੱਜੂਭੱਟ , ਹਰਿੰਦਰ ਖੱਟੜਾ , ਰਾਕੇਸ਼ ਕੁਮਾਰ , ਕਮਲਜੀਤ ਸਿੰਘ , ਦੀਪਕ ਸ਼ਰਮਾ , ਵਗੇਸ਼ਵਰ ਰਿਸ਼ੀ ਆਦਿ ਸਮੇਤ ਆਰੀਆ ਹਾਈ ਸਕੂਲ ਅਤੇ ਡੀ ਏ ਵੀ ਆਰੀਆਂ ਸਕੂਲ ਦੁੱਲਦੀ ਗੇਟ ਦੇ ਸਮੂਹ ਵਿਦਿਆਰਥੀ ਅਤੇ ਸਟਾਂਫ ਮੈਂਬਰ ਮੌਜੂਦ ਸਨ ।

ਨਾਭਾ ਦੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਦਾ ਵਿਸ਼ੇਸ ਤੌਰ ਤੇ ਸਨਮਾਨ ਕਰਦੇ ਹੋਏ ਸਕੂਲ ਦੇ ਪ੍ਰਿਸੀਪਲ ਜਗਮੋਹਣ ਬਾਂਸਲ , ਇੰਚਾਰਜ ਸੁਖਰਾਜ ਗਿੱਲ , ਲੈਕਚਰਾਰ ਤੀਰਥ ਸਿੰਘ ਅਤੇ ਹੋਰ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger