ਕਾਂਗਰਸ ਦਾ ਪੰਜਾਬ ਨਾਲ ਇੱਕ ਹੋਰ ਵੱਡਾ ਧਰੋਹ : ਚੰਦੂਮਾਜਰਾ

Wednesday, February 27, 20130 comments


 ਚੰਡੀਗੜ•, 26 ਫਰਵਰੀ/ਸਫਲਸੋਚ/ਕਾਂਗਰਸ ਨੇ ਸੱਤਾ ਵਿਚ ਹੁੰਦਿਆਂ ਹਮੇਸ਼ਾਂ ਹੀ  ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਅਤੇ ਜਦੋਂ ਵੀ ਪੰਜਾਬ ਨੂੰ ਕੋਈ ਵੱਡਾ ਪ੍ਰਾਜੈਕਟ ਮਿਲਣ ਦੀ ਉਮੀਦ ਬੱਝੀ ਤਾਂ ਪੰਜਾਬ ਦੇ ਕਾਂਗਰਸੀਆਂ ਨੇ ਇਸ 'ਤੇ ਸਿਆਸੀ ਰੋਟੀਆਂ ਸੇਕਦੇ ਹੋਏ ਅੜਿੱਕੇ ਢਾਹੇ। ਜਿਸ ਕਾਰਨ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਹੁੰਦਿਆਂ ਪੰਜਾਬ ਨੂੰ ਮਿਲਣ ਵਾਲੇ ਵੱਡੇ ਪ੍ਰਾਜੈਕਟ ਦੂਜੇ ਸੂਬਿਆਂ ਹਰਿਆਣਾ ਆਦੀ ਨੂੰ ਮਿਲਦੇ ਰਹੇ।  ਇਸ ਦੀ ਤਾਜ਼ਾ ਮਿਸਾਲ ਕੇਂਦਰ ਦੀ ਯੂਪੀਏ ਸਰਕਾਰ ਵਲੋਂ ਪੰਜਾਬ ਨੂੰ ਮਿਲਣ ਵਾਲੀ ਰੇਲਵੇ ਕੋਚ ਫੈਕਟਰੀ ਪੰਜਾਬ ਨੂੰ ਨਾ ਦੇ ਕੇ ਹਰਿਆਣਾ ਦੇ ਝੋਲੀ ਪਾਉਣ ਤੋਂ ਮਿਲਦੀ ਹੈ।
 ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਇਥੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਰਦਿਆਂ ਕਿਹਾ ਕਿ ਰੇਲ ਕੋਚ ਫੈਕਟਰੀ ਲਾਉਣ ਲਈ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਮੁਫਤ  ਜ਼ਮੀਨ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਉਤੇ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਪਹਿਲਾਂ ਹਾਮੀ ਭਰ ਦਿੱਤੀ ਸੀ ਪ੍ਰੰਤੂ ਬਾਅਦ ਵਿਚ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਕਾਂਗਰਸੀ ਹਾਈਕਮਾਂਡ ਕੋਲ ਜਾ ਕੇ ਭੰਨੀ ਮਾਰ ਦਿੱਤੀ ਕਿ ਜੇਕਰ ਇਹ ਰੇਲ ਕੋਚ ਫੈਕਟਰੀ ਪੰਜਾਬ ਨੂੰ ਮਿਲ ਜਾਂਦੀ ਹੈ ਤਾਂ ਇਸ ਦਾ ਸਿਹਰਾ ਅਕਾਲੀ ਭਾਜਪਾ ਸਰਕਾਰ ਨੂੰ ਜਾਵੇਗਾ। ਕਾਂਗਰਸੀ ਨੇਤਾਵਾਂ ਦੀ ਇਸ ਭਾਨੀ ਕਾਰਨ ਰੇਲ ਮੰਤਰੀ ਨੇ ਰੇਲ ਕੋਚ ਫੈਕਟਰੀ ਪੰਜਾਬ ਨੂੰ ਨਾ ਦੇ ਕੇ ਗੁਆਂਢੀ ਸੂਬੇ ਹਰਿਆਣਾ ਨੂੰ ਦੇ ਦਿੱਤੀ। ਉਨ•ਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਸਗੋਂ ਕਾਂਗਰਸ ਦਾ ਪੰਜਾਬ ਨਾਲ ਧਰੋਹ ਕਮਾਉਣ ਦਾ ਲੰਬਾ ਇਤਿਹਾਸ ਹੈ। ਪੰਜਾਬ ਨੂੰ ਪਹਿਲਾਂ ਰੇਲ ਕੋਚ ਫੈਕਟਰੀ ਦੀ ਪੇਸ਼ਕਸ਼ ਕਰਕੇ ਫਿਰ ਉਹ ਫੈਕਟਰੀ ਹਰਿਆਣਾ ਨੂੰ ਦਿੱਤੀ ਜਾਣੀ ਕਾਂਗਰਸ ਦੇ ਪੰਜਾਬ ਪ੍ਰਤੀ ਨਿਰੰਤਰ ਪੱਖ-ਪਾਤ ਦੀ ਇੱਕ ਹੋਰ ਨਵੀਂ ਮਿਸਾਲ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਨੇ ਸ਼੍ਰੀ ਬਾਂਸਲ ਵਲੋਂ ਕੀਤੀ ਗਈ ਮੰਗ ਮੁਤਾਬਕ ਰੇਲ ਕੋਚ ਫੈਕਟਰੀ ਲਈ ਮੁਫਤ ਜ਼ਮੀਨ ਦੀ ਪਹਿਲਾਂ ਹੀ ਪੇਸ਼ਕਸ਼ ਕਰ ਦਿੱਤੀ ਸੀ ਪਰ ਰੇਲਵੇ ਮੰਤਰੀ ਨੇ ਆਪਣਾ ਅਸਲੀ ਕਾਂਗਰਸੀ ਚਿਹਰਾ ਦਿਖਾ ਦਿੱਤਾ ਹੈ। 
 ਇਥੋਂ ਜਾਰੀ ਇਕ ਬਿਆਨ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰੇਲਵੇ ਬਜਟ ਨੇ ਜਿੱਥੇ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ 'ਤੇ ਹੋਰ ਵੱਧ ਕਰਾਏ ਭਾੜੇ ਵਧਾ ਕੇ ਬੋਝ ਪਾ ਕੇ ਆਮ ਲੋਕਾਂ ਦਾ ਮਹਿੰਗਾਈ ਨਾਲ ਲੱਕ ਤੋੜਿਆ ਉਥੇ ਇਸ ਨਾਲ ਰੇਲਵੇ ਵਿਭਾਗ ਨੇ ਕੋਈ ਠੋਸ ਲੰਮੀ ਨੀਤੀ ਨਹੀਂ ਬਣਾਈ। ਖਾਸ ਤੌਰ 'ਤੇ ਪੰਜਾਬ ਨੂੰ ਭਾਵੇਂ ਕੁਝ ਨਵੀਆਂ ਰੇਲਾਂ ਦੇ ਕੇ ਮੂੰਹ ਪੁੰਝਣ ਦਾ ਯਤਨ ਕੀਤਾ ਪ੍ਰੰਤੂ ਨਵੇਂ ਰੇਲਵੇ ਟਰੈਕ ਜਿਨ•ਾਂ ਦੀ ਰੇਲਵੇ ਮੰਤਰੀ ਤੋਂ ਪੂਰੀ ਆਸ ਸੀ ਤੇ ਜ਼ਰੂਰੀ ਸੀ ਉਹ ਅਣਗੌਲੇ ਕੀਤੇ ਗਏ। ਖਾਸ ਤੌਰ ਉਤੇ ਚੰਡੀਗੜ• ਨੂੰ ਸਿੱਧਾ ਰਾਜਪੁਰਾ ਰਾਹੀਂ ਪਟਿਆਲਾ ਨਾਲ ਜੋੜਣ ਅਤੇ ਪਟਿਆਲਾ ਤੋਂ ਨਰਵਾਣਾਂ ਨੂੰ ਜੋੜਣ ਵਾਲੇ  ਰੇਲਵੇ ਟਰੈਕ ਬਣਾਉਣ ਦੀ ਕੋਈ ਤਜਵੀਜ਼ ਨਾ ਰੱਖ ਕੇ 'ਦੁੱਧ ਦਿੱਤਾ ਪਰ ਦਿੱਤਾ ਮਿੰਗਣਾਂ ਪਾ ਕੇ' ਵਾਲੀ ਕਹਾਵਤ ਸਿੱਧ ਕੀਤੀ ਹੈ। ਉਨ•ਾਂ ਕਿਹਾ ਕਿ ਅਜ਼ਾਦ ਭਾਰਤ ਵਿਚ ਰੇਲਵੇ ਖੇਤਰ ਨੇ ਸਭ ਤੋਂ ਵੱਧ ਅਣਗੌਲਿਆਂ ਪੰਜਾਬ ਨੂੰ ਕੀਤਾ ਤੇ ਦੇਸ਼ ਦੀ ਵੰਡ ਦਾ ਵੱਡਾ ਨੁਕਸਾਨ ਪੰਜਾਬ ਨੂੰ ਹੋਇਆ ਤੇ ਸਭ ਤੋਂ ਵੱਧ ਕਮਾਈ ਵੀ ਪੰਜਾਬ ਤੋਂ ਹੋਈ। ਕੇਂਦਰ ਦੀ ਇਸ 'ਕਾਣੀਂ ਵੰਡ' ਨੇ ਪੰਜਾਬ ਵਾਸੀਆਂ ਅੰਦਰ ਹਮੇਸ਼ਾਂ ਰੋਸ ਪੈਦਾ ਕੀਤਾ। 
 ਅਖ਼ੀਰ ਵਿਚ ਉਨ•ਾਂ ਕਿਹਾ ਕਿ ਰੇਲਵੇ ਕੋਚ ਫੈਕਟਰੀ ਦੇ ਮਾਮਲੇ ਤੋਂ ਬਿਨ•ਾਂ  ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਇਹ ਸਿਰਤੋੜ ਯਤਨ ਰਿਹੈ ਕਿ ਪੰਜਾਬ ਨੂੰ ਕੋਈ ਵੱਡਾ ਪ੍ਰਾਜੈਕਟ ਨਾ ਮਿਲੇ। ਉਨ•ਾਂ ਕਿਹਾ ਕਿ ਸ਼੍ਰੀ ਬਾਂਸਲ ਵਲੋਂ ਸੰਸਦ ਮੈਂਬਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਦਿੱਤੇ ਗਏ ਭਰੋਸੇ ਦੇ ਬਾਵਜੂਦ ਬਠਿੰਡਾ-ਦਿੱਲੀ ਸ਼ਤਾਬਦੀ ਦਾ ਐਲਾਨ ਨਾ ਕੀਤਾ ਜਾਣਾ ਮਾਲਵਾ ਖੇਤਰ ਨੂੰ ਜਿਥੇ ਢੁੱਕਵੇਂ ਸੰਪਰਕ ਤੋਂ ਵਾਂਝੇ ਰੱਖਿਆ ਜਾਣਾ ਹੈ ਉਥੇ ਕਾਂਗਰਸ ਪਾਰਟੀ ਵਲੋਂ ਵੀ ਰਾਜ ਅੰਦਰ ਨਿਵੇਸ਼ਕਾਂ ਨੂੰ ਨਿਰਉਤਸ਼ਾਹਤ ਕਰਨ ਦਾ ਇਹ ਕੋਝਾ ਯਤਨ ਹੈ। 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger