ਮਾਨਸਾ, 27 ਫਰਵਰੀ ( ਸਫਲਸੋਚ ) : ਜ਼ਿਲ•ਾ ਤੇ ਸ਼ੈਸ਼ਨ ਜੱਜ ਸ਼੍ਰੀ ਗੁਰਬੀਰ ਸਿੰਘ ਦੀਆਂ ਹਦਾਇਤਾਂ ’ਤੇ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪਿੰਡ ਭੈਣੀਬਾਘਾ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਅਤੇ ਲੋਕ ਅਦਾਲਤਾਂ ਸਬੰਧੀ ਜਾਣਕਾਰੀ ਦੇਣ ਲਈ ਇਕ ਲੀਗਲ ਲਿਟਰੇਸੀ ਕੈਪ ਲਗਾਇਆ ਗਿਆ। ਇਸ ਮੌਕੇ ਵਕੀਲ ਸ਼੍ਰੀ ਦੀਪਇੰਦਰ ਸਿੰਘ ਤੇ ਸ਼੍ਰੀ ਰਿਸ਼ੂ ਕੁਮਾਰ ਸਿੰਗਲਾ ਨੇ ਪਿੰਡ ਵਾਸੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨੁਸੂਚਿਤ ਜਾਤੀ ਜਾਂਜਨਜਾਤੀ ਦਾ ਮੈਂਬਰ, ਬੇਗਾਰ ਦਾ ਮਾਰਿਆ, ਇਸਤਰੀ ਜਾਂ ਬੱਚਾ, ਮਾਨਸਿਕ ਮਰੀਜ ਜਾਂ ਅਪੰਗ, ਵੱਡੀ ਮੁਸੀਬਤ ਦਾ ਮਾਰਿਆ, ਉਦਯੋਗਿਕ ਕਾਮੇ, ਹਿਰਾਸਤ ਵਿਚ,ਅਜਿਹਾ ਵਿਅਕਤੀ ਜਿਸਦੀ ਸਾਲਾਨਾ ਆਮਦਨ 100000/- (ਇਕ ਲੱਖ) ਰੁਪਏੇ ਤੋਂ ਘੱਟ ਹੋਵੇ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦਾ ਹੱਕਦਾਰ ਹੈ। ਲੋਕ ਅਦਾਲਤਾਂ ਦੀ ਜਾਣਕਾਰੀ ਦਿੰਦੇ ਹੋਏ ਉਨ•ਾਂ ਦੱਸਿਆ ਕਿ ਲੋਕ ਮੁਕੱਦਮੇਬਾਜੀ ਨੂੰ ਘੱਟ ਕਰਨ ਲਈ ਆਪਣੇ ਝਗੜਿਆਂ ਦਾ ਨਿਪਟਾਰਾ ਲੋਕ ਅਦਾਲਤਾਂਰਾਹੀਂ ਕਰਵਾਉਣ ਤਾਂ ਜੋ ਉਨ•ਾਂ ਨੂੰ ਸਹੀ, ਸਸਤਾ, ਆਸਾਨ, ਜਲਦੀ ਅਤੇ ਸਥਾਈ ਨਿਆਂ ਪ੍ਰਾਪਤ ਹੋ ਸਕੇ। ਇਸ ਤੋਂ ਇਲਾਵਾ ਉਨ•ਾਂ ਔਰਤਾਂ ਅਤੇ ਬੱਚਿਆਂ ਦੇ ਕਾਨੂੰਨੀਹੱਕਾਂ ਅਤੇ ਹੋਰ ਕਾਨੂੰਨਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ’ਤੇ ਪੈਰਾ ਲੀਗਲ ਵਲੰਟੀਅਰ ਪਰਵਿੰਦਰ ਕੌਰ ਅਤੇ ਰੇਨੂ ਰਾਣੀ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
Post a Comment