* ਪੰਜਾਬ ਵਿਚ 17 ਨਵੇ ਡਿਗਰੀ ਕਾਲਜਾਂ ਤੇ ਖਰਚੇ ਜਾਣਗੇ 136 ਕਰੋੜ ਰੁਪਏ : ਫਿਲੋਰ

Wednesday, February 27, 20130 comments


ਹੁਸ਼ਿਆਰਪੁਰ 27 ਫਰਵਰੀ / ਸਫਲਸੋਚ/ਪੰਜਾਬ ਸਰਕਾਰ ਵਲੋ ਸਿਖਿਆ ਦੇ ਸੁਧਾਰ ਵਾਸਤੇ ਸੂਬੇ ਵਿਚ 6 ਨਵੀਆਂ ਯੂਨੀਵਰਸਿਟੀਆਂ ਸ਼ੁਰੂ ਕੀਤੀਆਂ ਗਈਆਂ ਹਨ, 136 ਕਰੋੜ ਰੁਪਏ ਦੀ ਲਾਗਤ ਨਾਲ 17 ਨਵੇ ਡਿਗਰੀ ਕਾਲਜਾਂ ਦੀ ਉਸਾਰੀ ਕੀਤੀ ਜਾ ਰਹੀ  ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ: ਸਰਵਣ ਸਿੰਘ ਫਿਲੋਰ ਜੇਲਾਂ , ਪਸ਼ੂ ਪਾਲਣ , ਸਮਾਜਿਕ ਸੁਰੱਖਿਆ ਅਤੇ ਸਮਾਜ ਭਲਾਈ  ਮੰਤਰੀ ਪੰਜਾਬ ਨੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਚੱਬੇਵਾਲ ਵਿਖੇ ਸ੍ਰੀ ਗੁਰੂ ਹਰਿਰਾਏ ਸਾਹਿਬ ਕਾਲਜ ਫਾਰ ਵੂਮੈਨ ਚੱਬੇਵਾਲ ਦੇ ਪਹਿਲੇ ਕਾਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ । ਉਨਾਂ ਕਿਹਾ ਕਿ ਕੌਈ ਵੀ ਦੇਸ਼ ਅਤੇ ਸੂਬਾ ਸਿਖਿਆ ਤੋ ਬਿਨਾਂ ਤਰੱਕੀ ਨਹੀ ਕਰ ਸਕਦਾ । ਉਨਾਂ ਕਿਹਾ ਕਿ ਸਾਡਾ ਦੇਸ਼  ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਕਰਕੇ ਸਿਖਿਆ ਦੇ ਖੇਤਰ ਵਿਚ ਪਛੜਿਆ ਰਿਹਾ ਜਿਸ ਕਰਕੇ ਅਸੀ ਦੂਸਰੇ ਦੇਸ਼ਾਂ ਤੋ ਵਿਕਾਸ ਪੱਖੋ ਪੱਛੜੇ ਰਹੇ । ਉਨਾਂ ਕਿਹਾ ਕਿ  ਸੂਬੇ ਵਿਚ ਸਿਖਿਆ ਦੇ ਪ੍ਰਸਾਰ ਲਈ ਚੀਫ ਖਾਲਸਾ ਦਿਵਾਨ , ਡੀ ੲੈ ਵੀ ਸੰਸਥਾਵਾ ਅਤੇ ਸਨਾਤਨ ਸੰਸਥਾਵਾ ਨੇ ਵੱਡਾ ਯੋਗਦਾਨ ਪਾਇਆ ਹੈ । ਉਨਾਂ ਕਿਹਾ ਕਿ ਲੜਕੀਆਂ ਦੀ ਸਿਖਿਆ ਨੂੰ ਪਹਿਲ ਦਿੱਤੇ ਜਾਣ ਦੀ ਲੋੜ ਹੈ ਕਿਓਕਿ ਲੜਕੀ ਦੇ ਪੜਨ ਨਾਲ ਪੂਰਾ ਪ੍ਰੀਵਾਰ ਸਿਖਿਅੱਤ ਹੋ ਜਾਂਦਾ ਹੈ ਤੇ ਉਹ ਪ੍ਰੀਵਾਰ ਆਰਥਿਕ ਪੱਖੋ ਵੀ ਮਜਬੂਤ ਹੁੰਦਾ ਹੈ ਉਨਾਂ ਕਿਹਾ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਨਾ ਤੇ ਲੜਕੀਆਂ ਦਾ ਕਾਲਜ ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ  ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ  ਵਲੋ ਸ਼ੁਰੂ ਕਰਕੇ ਧਰਮ ਦੇ ਪ੍ਰਸਾਰ ਦੇ ਨਾਲ ਨਾਲ ਸਿਖਿਆ ਦੇ ਪ੍ਰਸਾਰ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ । ਉਨਾਂ ਕਿਹਾ ਕਿ ਕਾਲਜ ਦੀ ਪ੍ਰਿਸੀਪਲ ਵਲੋ ਪੜੀ ਗਈ ਰਿਪੋਰਟ ਵਿਚ ਦਰਸਾਏ ਗਏ ਨਤੀਜੇ ਇਹ ਦੱਸਦੇ ਹਨ ਕਿ ਇਹ ਸੰਸਥਾ ਇਸ ਇਲਾਕੇ ਲਈ ਇਕ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇ ਵਿਚ ਇਹ ਸੰਸਥਾ ਵਿਦਿਆ ਦੇ ਪ੍ਰਸਾਰ ਵਿਚ ਹੋਰ ਵੀ ਮਹੱਤਵ ਪੂਰਨ ਯੋਗਦਾਨ ਪਾਏਗੀ । ਉਨਾਂ ਇਸ ਮੋਕੇ ਤੇ ਸੈਸ਼ਨ 2009-10 ਤੋ ਸੈਸ਼ਨ 2012-13 ਤੱਕ ਆਰਟਸ , ਕਾਮਰਸ , ਸਾਈਸ , ਕੰਪੀਊਟਰ ਅਤੇ ਪੋਸਟ ਗਰੈਜੂਏਟ ਵਿਭਾਗ ਵਿਚ ਪਾਸ ਹੋਈਆਂ 332 ਵਿਦਿਆਰਥਣਾਂ ਨੂੰ ਇਸ ਮੋਕੇ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ । ਉਨਾਂ ਇਸ ਮੋਕੇ ਕਾਲਜ ਨੂੰ 5 ਲੱਖ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ ।  ਇਸ ਮੋਕੇ ਸ੍ਰੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਵਿਧਾਇਕ ਗੜਸ਼ੰਕਰ ਨੇ ਸਮਾਗਮ ਨੂੰਸੰਬੋਧਨ ਕਰਦਿਆ ਕਾਲਜ ਵਲੋ ਲੜਕੀਆਂ ਨੂੰ ਦਿੱਤੀ ਜਾ ਰਹੀ ਊਚ ਦਰਜੇ ਦੀ ਸਿਖਿਆ ਲਈ  ਸੰਤ ਬਾਬਾ ਨਿਹਾਲ ਸਿੰਘ ਅਤੇ ਹੋਰ ਪ੍ਰਵਾਸੀ ਭਾਰਤੀਆਂ ਵਲੋ ਪਾਏ ਜਾ ਰਹੇ ਯਗਦਾਨ ਦੀ ਵੀ ਸ਼ਲਾਘਾ ਕੀਤੀ ।  ਇਸ ਮੋਕੇ ਕਾਲਜ ਦੇ ਸਰਪ੍ਰਸੰਤ ਸੰਤ ਬਾਬਾ ਨਿਹਾਲ ਸਿੰਘ ਨੇ ਕਾਲਜ ਮੈਨੇਜਮੈਟ ਵਲੋ ਆਏ ਹੋਏ ਮਹਿਮਾਨਾਂ , ਪ੍ਰਵਾਸੀ ਭਾਰਤੀਆਂ ਅਤੇ ਹੋਰ ਦਾਨੀ ਸੱਜਣਾ ਦਾ ਕਾਲਜ ਨੂੰ ਦਿੱਤੇ ਯੋਗਦਾਨ ਲਈ ਧੰਨਵਾਦ ਕੀਤਾ । ਉਨਾਂ ਦੱਸਿਆ ਕਿ ਇਸ ਕਾਲਜ ਵਿਚ 360 ਪਿੰਡਾਂ ਦੀਆਂ 1300 ਤੋ ਵਧ ਲੜਕੀਆਂ ਸਿਖਿਆ ਪ੍ਰਾਪਤ ਕਰ ਰਹੀਆਂ ਹਨ। ਇਸ ਮੋਕੇ ਕਾਲਜ ਦੀ ਪ੍ਰਿਸੀਪਲ ਡਾਂ: ਅਨੀਤਾ ਸਿੰਘ ਨੇ ਕਾਲਜ ਦੀ ਸਲਾਨਾ ਰਿਪੋਰਟ ਵਿਚ  ਸਿਖਿਆ, ਖੇਡਾਂ, ਸੱਭਿਆਚਾਰਕ ਖੇਤਰ ਵਿਚ ਵਿਦਿਆਰਥਣਾਂ ਵਲੋ ਮਾਰੀਆਂ ਮੱਲਾਂ ਸਬੰਧੀ ਜਾਣਕਾਰੀ ਦਿੱਤੀ ।  ਇਸ ਮੋਕੇ ਸ੍ਰੀ ਹਰਜਿੰਦਰ ਸਿੰਘ ਧਾਮੀ ਐਕਟਿੰਗ ਪ੍ਰਧਾਨ ਕਾਲਜ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।
ਇਸ ਮੋਕੇ ਹੋਰਨਾਂ ਤੋ ਇਲਾਵਾ ਡਾ: ਚਮਨ ਲਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ,  ਵਰਿੰਦਰ ਸਿੰਘ ਬਾਜਵਾ  ਸਾਬਕਾ ਮੈਬਰ ਰਾਜ ਸਭਾ , ਡਾਂ : ਕੇ ਕੇ ਚਾਵਲਾ ਪ੍ਰਿਸੀਪਲ ਡੀ ਏ ਵੀ ਕਾਲਜ ਹੁਸ਼ਿਆਰਪੁਰ, ਡਾਂ: ਰਾਜ ਕੁਮਾਰ , ਗੁਰਦੇਵ ਸਿੰਘ , ਦੀਦਾਰ ਸਿੰਘ ਬੈਸ , ਸੁਰਜੀਤ ਸਿੰਘ ਗਿੱਲ , ਸਰਦਾਰਾ ਸਿੰਘ ਜੰਡੋਲੀ , ਸੁਰਿੰਦਰ ਸਿੰਘ ਸੰਧੂ , ਜਗਮੋਹਨ ਸਿੰਘ ਝੂਟੀ , ਮੋਹਨ ਸਿੰਘ ਸਰਪੰਚ , ਡਾਂ: ਚੰਦਰ ਸ਼ੇਖਰ ਭਾਟੀਆਂ , ਡਾਂ: ਅਮਨਦੀਪ , ਸਤਵਿੰਦਰ ਪਾਲ ਸਿੰਘ , ਨੀਲਮ ਸ਼ਰਮਾਂ, ਬੀਬੀ ਜਸਪਾਲ ਕੋਰ , ਬੀਬੀ ਬਲਰਾਜ ਕੋਰ ਅਤੇ ਹੋਰ ਪਤਵੰਤੇ ਇਸ ਮੋਕੇ ਤੇ ਹਾਜ਼ਰ ਸਨ । ਅੱਜ ਦੇ ਸਮਾਗਮ ਦੀ ਸਟੇਜ ਸਕੱਤਰ ਦੀ ਭੂਮਿਕਾ ਡਾਂ: ਮਨਜੀਤ ਕੋਰ ਨੇ ਬਾਖੂਬੀ ਨਿਭਾਈ ।










Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger