ਪ੍ਰੋ. ਨੌਸ਼ਹਿਰਵੀ ਦੀ ਨਵੀਂ ਪੁਸਤਕ ‘ਕਾਲੇ ਲਿਖੁ ਨਾ ਲੇਖ’ ਦਾ ਲੋਕ ਅਰਪਣ

Thursday, February 28, 20130 comments


ਖੰਨਾ 28 ਫਰਵਰੀ (ਥਿੰਦ ਦਿਆਲਪੁਰੀਆ) ਸਮਰਾਲਾ ਵਿਖੇ ਇੱਕ ਸਜੇ ਹੋਏ ਹਾਲ ਵਿੱਚ, ਸੀਨੀਅਰ ਪੰਜਾਬੀ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਆਪਣੇ ਕਲਮ ਦੇ 50 ਸਾਲਾਂ ਦੀ ਸਾਹਿਤਕ ਘਾਲਣਾਵਾਂ ਨੂੰ ਕਲਮਬੱਧ ਕਰਦੀ ਹੋਈ ਨਵੀਂ ਤੇ 22ਵੀਂ ਪੁਸਤਕ, ਸਵੈ ਜੀਵਨਾਤਮਕ ਪੁਸਤਕ ‘ਕਾਲੇ ਲਿਖੁ ਨਾ ਲੇਖ’, ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਸ੍ਰੀਮਤੀ ਬਲਬੀਰ ਕੌਰ ਨੇ ਲੋਕ ਅਰਪਣ ਕੀਤੀ। ਲੇਖਕ ਮੰਚ ਸਮਰਾਲਾ ਵੱਲੋਂ ਆਯੋਜਿਤ ਇਸ ਸਮਾਰੋਹ ਵਿੱਚ ਸਵਾਗਤੀ ਸ਼ਬਦ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸ਼ਾਹੀ ਨੇ ਕਹੇ। ਪ੍ਰਧਾਨਗੀ ਮੰਡਲ ਵਿੱਚ ਡਾਇਰੈਕਟਰ ਬਲਬੀਰ ਕੌਰ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਡਾ. ਭੀਮ ਇੰਦਰ ਸਿੰਘ, ਦਲਜੀਤ ਸਿੰਘ ਸ਼ਾਹੀ ਸ਼ਾਮਲ ਸਨ। ਮੰਚ ਸਕੱਤਰ ਰੰਗਕਰਮੀ ਮਾ. ਤਰਲੋਚਨ ਸਿੰਘ ਸਨ। ਡਾ. ਗੋਪਾਲ ਸਿੰਘ ਬੁੱਟਰ, ਲਾਇਲਪੁਰ ਖਾਲਸਾ ਕਾਲਜ ਜ¦ਧਰ ਦਾ ਪੇਪਰ ਸੀ, ਨੌਸ਼ਹਿਰਵੀ ਦੇ ‘ਕਾਲੇ ਲਿਖੁ ਨਾ ਲੇਖ’ ਨੂੰ ਪੜ•ਦਿਆਂ ਵਾਚਦਿਆਂ, ਡਾ. ਕਰਨੈਲ ਸਿੰਘ ਸੋਮਲ ਮੋਹਾਲੀ ਦਾ ਪੇਪਰ ਸੀ- ਜੀਵਨ ਦੀਆਂ ਅੰਤਰਦ੍ਰਿਸ਼ਟੀਆਂ ਨਾਲ ਭਰਪੂਰ ਪ੍ਰੋ. ਨੌਸ਼ਹਿਰਵੀ ਦੀ ਨਵ ਪ੍ਰਕਾਸ਼ਿਤ ਪੁਸਤਕ ‘ਕਾਲੇ ਲਿਖੁ ਨਾ ਲੇਖ’  ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਧਾਰੇ ਡਾ. ਭੀਮਇੰਦਰ ਸਿੰਘ ਦਾ ਪੇਪਰ, ਨੌਸ਼ਹਿਰਵੀ ਦਾ 50 ਸਾਲਾਂ ਦਾ ਗੰਭੀਰ ਸਾਹਿਤਕ ਯੁੱਗ ਅਤੇ ‘ਕਾਲੇ ਲਿਖੁ ਨਾ ਲੇਖ’  ਬਾਰੇ ਵਿਚਾਰ’। ਡਾ. ਸੋਮਲ ਨੇ ਆਪਣੇ ਪੇਪਰ ਵਿੱਚ ਲਿਖਿਆ, ‘‘ ਮੈਂ ਨੌਸ਼ਹਿਰਵੀ ਨੂੰ ਆਖਦਾ ਹਾਂ ਕਿ ਇਸ ਮਹੱਤਵਪੂਰਨ ਪੁਸਤਕ ਦੇ ਛੱਪਣ ਉੱਤੇ ਉਸਦਾ ਸੀਨਾ ਚੌੜਾ ਹੋਣਾ ਚਾਹੀਦਾ ਹੈ।’ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਆਪਣੇ ਪੇਪਰ ਦਾ ਸਿੱਟਾ ਕੱਢਦਿਆਂ ਲਿਖਿਆ, ‘‘ਸੰਵੀਦਨਸ਼ੀਲ, ਸ਼ੁਭਭਾਵੀ, ਸੁਹਜਵਾਦੀ, ਸ਼ੁਭਇੱਛਾ ਅਤੇ ਆਸ਼ਾਵਾਦੀ ਸੋਚ ਦਾ ਪ੍ਰਭਾਵ ਪਾਠਕਾਂ ਦੇ ਮਨਾਂ ਉੱਤੇ ਇਹ ਪੁਤਸਕ ਪਾਉਂਦੀ ਹੈ- ਖੂਬਸੂਰਤੀ ਚਿਤਰਨ ਵਾਲੀ ਇਹ ਕਲਮ ਸਲਾਮਤ ਰਹੇ।’’ ਨਾਵਲਕਾਰ ਅਵਤਾਰ ਸਿੰਘ ਬਿ¦ਿਗ ਨੇ ਨੌਸ਼ਹਿਰਵੀ ਨੂੰ ਭੇਜੇ ਆਪਣੇ ਪੇਪਰ ਵਿੱਚ ‘ਕਾਲੇ ਲਿਖੁ ਨਾ ਲੇਖ’ ਪੁਸਤਕ ਨੂੰ ਮਾਸਟਰ ਪੀਸ ਕਿਹਾ। ‘ਕਾਵਿਮਈ ਅਤੇ ਚਿੱਤਰਸ਼ੈਲੀ ਵਿੱਚ ਲਿਖੀ ਬਿਹਤਰ ਵਾਰਤਕ ਦਾ ਨਮੂਨਾ ਹੈ।’ ਇਸ ਪੁਸਤਕ ਬਾਰੇ ਲਿਖੇ ਆਪਣੇ ਪੇਪਰ ਵਿੱਚ ਕਹਾਣੀਕਾਰ ਤੇਲੂ ਰਾਮ ਕੋਹਾੜਾ ਨੇ ਕਿਹਾ, ‘ਜਿਸ ਵਿਅਕਤੀ ਨੇ ਸੂਰਜ ਵਾਂਗ ਸਦਾ ਰੌਸ਼ਨੀ ਵੰਡੀ ਹੋਵੇ ਉਹ ਕਦੀ ਬੁੱਢਾ ਨਹੀਂ ਹੋ ਸਕਦਾ, ਕਿਉਂਕਿ ਸੂਰਜ ਕਦੀ ਬੁੱਢਾ ਨਹੀਂ ਹੁੰਦਾ।’ ‘ਕਾਲੇ ਲਿਖੁ ਨਾ ਲੇਖ’ ਪੁਸਤਕ ਬਾਰੇ ਬੋਲਦਿਆਂ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਕਿਹਾ- ‘ਐਸੀ ਗੌਰਵਮਈ, ਦਿਲ ਵਿੱਚੋਂ ਨਿਕਲੇ ਅੱਖਰਾਂ ਵਾਲੀ ਪੁਸਤਕ, ਯੁੱਗਾਂ ਬਾਅਦ ਕਦੇ ਉਦੈਮਾਨ ਹੁੰਦੀ ਹੈ।’ ਹਰਜਿੰਦਰਪਾਲ ਸਿੰਘ ਨੇ ਕਿਹਾ, ‘ਮਨ ਦੀ ਇਬਾਰਤ  ਕਹਿੰਦੀ ਇਹ ਪੁਸਤਕ ਪੜ•ਦਿਆਂ ਕਈ ਵਾਰ ਅੱਖਾਂ ਨਮ ਹੋਈਆਂ ਹਨ।’ ‘ਕਾਲੇ ਲਿਖੁ ਨਾ ਲੇਖ’ ਪੁਸਤਕ ਬਾਰੇ ਅਤੇ ਪੜ•ੇ ਗਏ ਪੇਪਰਾਂ ਬਾਰੇ ਇਨ•ਾਂ ਸੱਜਣਾ ਨੇ ਆਪਣੇ ਵਿਚਾਰ ਪੇਸ਼ ਕੀਤੇ ਰਘਬੀਰ ਸਿੰਘ ਭਰਤ, ਗੁਰਦਿਆਲ ਦਲਾਲ, ਨਰਿੰਦਰ ਸਿੰਘ ਡਾਨਸੀਵਾਲ ਗੜਸ਼ੰਕਰ, ਮਾਸਟਰ ਤਰਲੋਚਨ, ਰਾਜਵਿੰਦਰ ਸਮਰਾਲਾ, ਡਾ. ਕਲੇਰ, ਲਖਵੀਰ ਸਿੰਘ ਬਲਾਲਾ, ਪ੍ਰੋ. ਰਣਜੀਤ ਸਿੰਘ ਖੰਨਾ  । ਡਾ. ਭੀਮ ਇੰਦਰ ਸਿੰਘ ਪਟਿਆਲਾ ਨੇ ਪੜ•ੇ ਗਏ ਆਪਣੇ ਪੇਪਰ ਉੱਤੇ ਸਵਾਲਾਂ ਦਾ ਜਵਾਬ ਦਿੱਤੇ। ਪੁਸਤਕ ਦੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਆਪਣੀ ਪੁਸਤਕ ਬਾਰੇ ਪੜ•ੇ ਗਏ ਪੇਪਰਾਂ ਅਤੇ ਹੋਈ ਵਿਚਾਰ ਚਰਚਾ ਬਾਰੇ ਆਪਣੇ ਪ੍ਰਤੀਕ੍ਰਮ ਪੇਸ਼ ਕੀਤੇ। ਪ੍ਰਸਿੱਧ ਕਹਾਣੀਕਾਰ ਗੁਲਜਾਰ ਸਿੰਘ ਸੰਧੂ ਨੇ ਸਮਾਗਮ ਦੇ ਅੰਤਲੇ ਪੜਾਅ ਵਿੱਚ ਸ਼ਿਰਕਤ ਕਰਕੇ ਸਮਾਗਮ ਦੇ ਮਾਣ ਵਿੱਚ ਬਹੁਤ ਵੱਡਾ ਵਾਧਾ ਕੀਤਾ।  ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਭਾਸ਼ਾ ਵਿਭਾਗ ਦੀ ਨਿਰਦੇਸ਼ਕ ਬਲਬੀਰ ਕੌਰ ਨੇ ਨੌਸ਼ਹਿਰਵੀ ਦੀ ¦ਮੀ ਸਾਹਿਤਕ ਘਾਲਣਾ ਦੀ ਪ੍ਰਸੰਸਾ ਕੀਤੀ। ਪੁਸਤਕ ਵਿਚਲੇ ਭਾਵਨਾਤਮਿਕ ਨਿਬੰਧਾਂ ਦੀ ਚਰਚਾ ਕਰਦਿਆਂ ਉਨ•ਾਂ ਦੀਆਂ ਅੱਖਾਂ ਨਮ ਹੋ ਗਈਆਂ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger