ਬਾਬਾ ਹੱਕਤਾਲਾ ਜੀ ਦਾ 49ਵਾ ਜੋੜ ਮੇਲੇ ਬੜੀ ਧੂਮ-ਧਾਮ ਨਾਲ ਹੋ ਨਿਬੜਿਆ ਮੇਲੇ ਤੇ ਖੂਨਦਾਨ ਕੈਪ ਲਾਇਆ

Thursday, February 28, 20130 comments


ਸਰਦੂਲਗੜ੍ਹ 28 ਫਰਵਰੀ (ਸੁਰਜੀਤ ਸਿੰਘ ਮੋਗਾ) ਘੱਗਰ ਦਰਿਆ ਕੱਡੇ, ਚੜਦੇ ਵਾਲੇ ਪਾਸੇ ਡੇਰਾ ਬਾਬਾ ਹੱਕਤਾਲਾ ਵਿਖੇ ਹਰ ਸਾਲ ਦੀ ਤਰ੍ਹਾ ਸਿੱਧ ਬਾਬਾ ਹੱਕਤਾਲਾ ਜੀ ਦਾ 49ਵਾ ਜੋੜ ਮੇਲਾ ਬੜੀ ਸਰਧਾ ਨਾਲ ਮਨਾਇਆ ਗਿਆ। ਰੱਖੇ ਗਏ ਸ਼੍ਰੀ ਚੰਦਰ ਸਿਧਾਤ ਸ਼ਾਗਰ ਦੇ ਭੋਗ ਪਾਏ ਗਏ। ਇਸ ਮੌਕੇ ਵਿਸ਼ੇਸ ਖੂਨਦਾਨ ਕੈਪ ਵੀ ਲਗਾਇਆ ਗਿਆ, ਜਿਸਦਾ ਉਦਘਾਟਨ ਰਾਜਬੀਰ ਸਿੰਘ ਬਰਾੜ ਮੰਡਲ ਮੈਜਿਸਟਰੇਟ ਸਬ ਡਵੀਜਨ ਸਰਦੂਲਗੜ੍ਹ ਵੱਲੋ ਕੀਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਬਲੱਡ ਬੈੱਕ ਫਰੀਦਕੋਟ ਦੇ ਮੈਡਮ ਮਨਮੀਤ ਕੌਰ ਪੂਰੀ ਟੀਮ ਪਹੁੰਚੇ। ਇਹ ਕੈਪ ਬੱਲਡ ਹੈਲਪਲਾਇਨ ਸਰਦੂਲਗੜ੍ਹ ਦੇ ਸਹਿਯੋਗ ਨਾਲ ਲਾਇਆ ਗਿਆ। ਖੂਨਦਾਨ ਕੈਪ 10 ਵਜੇ ਤੋ 2 ਵਜੇ ਤੱਕ ਲਾਇਆ ਗਿਆ। ਜਿਸ ਵਿੱਚ ਰਾਮ ਨਰੈਨ ਮੈਡੀਕਲ ਹਾਲ ਵੱਲੋ 26 ਵਾਰ ਖੈਨਦਾਨ ਕੀਤਾ। ਕੈਪ ਵਿੱਚ ਲੱਗਭਗ 60 ਯੂਨਿਟ ਖੂਨਦਾਨ ਵੱਲੋ ਦਿੱਤਾ ਗਿਆ। ਮੇਲੇ ਵਿੱਚ ਦੂਰ-ਦੂਰ ਤੋ ਢਾਡੀ ਕਵੀਸਰੀ ਜੱਥੇ, ਸੰਤਾ-ਮਹੰਤਾ ਅਤੇ ਸੰਗਤਾ ਨੇ ਭਾਰੀ ਗਿਨਤੀ ਵਿੱਚ ਪਹੁੰਚ ਕੇ ਹਾਜਰੀ ਲਵਾਈ। ਡੇਰੇ ਦੇ ਮਹੰਤ ਬਾਬਾ ਕੇਵਲ ਦਾਸ ਜੀ ਵੱਲੋ ਮੇਲੇ ਵਿੱਚ ਆਏ ਸੰਤਾ ਮਹੰਤਾ ਅਤੇ ਸੰਗਤਾ ਦਾ ਧੰਨਵਾਦ ਕੀਤਾ। ਸੰਗਤਾ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ।ਇਸ ਮੌਕੇ ਬਾਬਾ ਚੰਦਰ ਮੁਨੀ ਸੇਂਰੋ ਵਾਲੇ, ਤਰਸੇਮ ਚੰਦ ਭੋਲੀ ਪ੍ਰਧਾਨ ਨਗਰ ਪੰਚਾਇਤ, ਸਾਸਤਰੀ ਜੀ ਸਰਦੂਲਗੜ੍ਹ, ਬਾਬਾ ਨਰੈਨ ਮੁੰਨੀ ਡੁੰਮਵਾਲੇ , ਬਾਬਾ ਪ੍ਰੀਤਮ ਦਾਸ, ਬਾਬਾ ਰਤਨ ਦਾਸ ਜਖੇਪਲ ਵਾਲੇ, ਪ੍ਰਬੂ ਦਾਸ, ਸੇਵਾ ਦਾਸ, ਬਿਕਰਮਜੀਤ ਸਿੰਘ ਮੋਫਰ, ਗੁਰਜੱਟ ਸਿੰਘ ਭੱਪਾ, ਰਾਮ ਵਰਮਾ, ਬਲੱਡ ਹੈਲਪਲਾਇਨ ਦੇ ਮਨੀਸ ਕੁਮਾਰ, ਨਰਿੰਦਰ ਕੁਮਾਰ, ਰਜਿੰਦਰ ਕੁਮਾਰ ਸਰਮਾ, ਅਰਸਦੀਪ ਸਿੰਘ, ਜਸਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜਿਰ ਸਨ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger