Tuesday, February 26, 20130 comments


ਹੁਸ਼ਿਆਰਪੁਰ, 26 ਫਰਵਰੀ 2013/ਸਫਲਸੋਚ/ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ 24 ਫਰਵਰੀ ਦੀ ਬੂਥ ਗਤੀਵਿਧੀਆਂ ਉਪਰੰਤ 25 ਅਤੇ 26 ਫਰਵਰੀ ਨੂੰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਪਲਸ ਪੋਲੀਓ ਦੀ ਡੋਰ ਟੂ ਡੋਰ ਮੁਹਿੰਮ ਚਲਾਈ ਗਈ। ਜਿਸ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ 0 ਤੋਂ 5 ਸਾਲ ਦੇ ਬੱਚਿਆਂ ਜਿਹੜੇ ਕਿਸੇ ਕਾਰਣ ਕਰਕੇ ਇਹ ਬੂੰਦਾਂ ਨਹੀਂ ਪੀ ਸਕੇ, ਉਹਨਾਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਅੱਜ ਇਸ ਡੋਰ ਟੂ ਡੋਰ ਮੁਹਿੰਮ ਦਾ  ਖਾਸ ਕਰਕੇ ਝੁੱਗੀ ਝੋਂਪੜੀ ਏਰੀਏ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਡਾ. ਸੇਵਾ ਸਿੰਘ ਮੈਡੀਕਲ ਅਫ਼ਸਰ ਕਨਾਲ ਕਲੋਨੀ, ਸ਼੍ਰੀਮਤੀ ਮਨਮੋਹਣ ਕੌਰ ਜਿਲ•ਾ ਮਾਸ ਮੀਡੀਆ ਅਫ਼ਸਰ, ਸ਼੍ਰੀਮਤੀ ਰਮਨਦੀਪ ਕੌਰ ਬੀ.ਸੀ.ਸੀ. ਫੈਸੀਲੀਟੇਟਰ, ਸਬੰਧਿਤ ਏਰੀਏ ਦੀ ਏ.ਐਨ.ਐਮ. ਗੁਰਵਿੰਦਰ ਕੌਰ ਅਤੇ ਨਰਸਿੰਗ ਸਟੂਡੈਂਟ ਉਪਸਥਿਤ ਹੋਈਆਂ। ਇਸ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਨੇ ਦੱਸਿਆ ਕਿ ਜਿਲ•ੇ ਭਰ 24 ਫਰਵਰੀ ਨੂੰ ਲਗਾਏ ਗਏ ਪੋਲੀਓ ਬੂਥਾਂ ਤੇ 1,06,245 ਬੱਚਿਆਂ (ਲਗਭਗ 62.84 ਫੀਸਦੀ) ਨੂੰ ਪੋਲੀਓ ਬੂੰਦਾ ਪਿਲਾਈਆਂ ਗਈਆਂ। ਜਿਹੜੇ 0 ਤੋਂ 5 ਸਾਲ ਤੱਕ ਦੇ ਬੱਚੇ ਕਿਸੇ ਕਾਰਣ ਕਰਕੇ ਇਹ ਬੂੰਦਾਂ ਨਹੀਂ ਪੀ ਸਕੇ, ਉਹਨਾਂ ਵਿਚੋਂ 25 ਫਰਵਰੀ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ 39,112 ਬੱਚਿਆਂ ਨੂੰ ਘਰ ਘਰ ਜਾ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਤਰ•ਾਂ ਕੁੱਲ 85.97 ਫੀਸਦੀ ਨੂੰ ਬੂੰਦਾਂ ਪਿਲਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਬੱਚੇ ਬੱਚਿਆਂ ਨੂੰ ਟੀਮਾਂ ਦੁਆਰਾ ਅੱਜ 26 ਫਰਵਰੀ ਨੂੰ ਤੀਜੇ ਦਿਨ ਘਰ ਘਰ ਜਾ ਕੇ ਪਿਲਾਈਆਂ ਜਾ ਰਹੀਆਂ ਹਨ। ਡਾ. ਗੰਗੜ ਨੇ ਆਖਿਆ ਕਿ ਡਾ. ਅਜੈ ਬੱਗਾ ਜਿਲ•ਾ ਟੀਕਾਕਰਣ ਅਫ਼ਸਰ ਤੇ ਹੋਰ ਜਿਲ•ਾ ਪ੍ਰੋਗਰਾਮ ਅਫ਼ਸਰਾਂ ਵੱਲੋਂ ਵੀ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਘਰ ਘਰ ਚਲਾਈ ਇਸ ਮੁਹਿੰਮ ਦਾ ਨਿਰੀਖਣ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਮੂਹ ਸਵੈ ਸੇਵੀ ਸੰਸਥਾਵਾਂ, ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ, ਸਹਿਯੋਗੀ ਵਿਭਾਗਾਂ ਅਤੇ ਮੀਡੀਆਂ ਵੱਲੋਂ ਦਿੱਤੇ ਸਹਿਯੋਗ ਕਾਰਣ ਮੁਹਿੰਮ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। 
ਡਾ. ਸੁਰਿੰਦਰ ਗੰਗੜ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਲਸ ਪੋਲੀਓ ਦੀ ਵਾਧੂ ਖੁਰਾਕ ਜਰੂਰੀ ਪਿਲਾਉਣ, ਕਿਉਂਕਿ ਰੂਟੀਨ ਟੀਕਾਕਰਣ ਤੇ ਪਲਸ ਪੋਲੀਓ ਦੀ ਵਾਧੂ ਖੁਰਾਕ ਬੱਚੇ ਨੂੰ ਸਦਾ ਲਈ ਅਪਾਹਜ ਹੋਣ ਤੋਂ ਬੱਚਾ ਸਕਦੀ ਹੈੇ ਅਤੇ ਇਸ ਤਰ•ਾਂ ਸਿਹਤਮੰਦ ਕੱਲ ਦੀ ਬੁਨਿਆਦ ਰੱਖੀ ਜਾ ਸਕਦੀ ਹੈ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger