ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਰੇਲਵੇ ਬਜਟ ਵਿੱਚ 5% ਰੇਲ ਭਾੜਾ ਵਧਾਏ ਜਾਣ ਦੀ ਕੀਤੀ ਸਖਤ ਸ਼ਬਦਾਂ ਵਿਚ ਨਿਖੇਧੀ

Wednesday, February 27, 20130 comments


ਲੁਧਿਆਣਾ (ਸਤਪਾਲ ਸੋਨੀ) ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ  ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ  ਰੇਲ ਮੰਤਰੀ ਸ਼੍ਰੀ ਪਵਨ ਬਾਂਸਲ ਜੀ ਨੂੰ ਮਿਲਕੇ ਇਕ ਰੇਲ ਭਾੜੇ ਵਿਚ ਕੁਝ ਰਿਆਇਤ ਦੀ ਮੰਗ ਕੀਤੀ ਗਈ ਸੀ ਪਰ ਇਸ ਦੇ ਉਲਟ ਰੇਲ ਮੰਤਰੀ ਸ਼੍ਰੀ ਪਵਨ ਬਾਂਸਲ ਵਲੋਂ ਪੇਸ਼ ਕੀਤੇ ਗਏ ਬਜਟ ਵਿੱਚ 5% ਰੇਲ ਭਾੜਾ ਵਧਾਏ ਜਾਣ ਦਾ ਪ੍ਰਸਤਾਵ ਪੇਸ਼ ਕੀਤਾ ਜਿਸ ਦੀ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ  ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ  ਰੇਲ ਮੰਤਰੀ ਸ਼੍ਰੀ ਪਵਨ ਬਾਂਸਲ ਵਲੋਂ 5% ਰੇਲ ਭਾੜਾ ਵਧਾਏ ਜਾਣ ਦੇ ਨਾਲ ਸਾਈਕਲ ਅਤੇ ਸਾਈਕਲ ਪਾਰਟਸ ਇੰਡਸਟਰੀ ਜੋ ਆਪਣਾ ਤਿਆਰ ਕੀਤਾ ਮਾਲ ਰੇਲ ਰਾਹੀਂ ਦੂਸਰੇ ਪ੍ਰਦੇਸ਼ਾਂ ਵਿੱਚ ਭੇਜਦੀ ਹੈ,ਵਿੱਚ ਬਹੁਤ ਹੀ ਨਿਰਾਸ਼ਾ ਪਾਈ ਜਾ ਰਹੀ ਹੈ।5% ਰੇਲ ਭਾੜਾ ਵਧਾਏ ਜਾਣ ਦੇ ਕਾਰਨ ਇੰਡਸਟਰੀ ਨੂੰ ਮਜਬੂਰੀ ਵਿੱਚ ਕੀਮਤਾਂ ਵਿਚ ਵਾਧਾ ਕਰਨਾ ਪਵੇਗਾ ਜਿਸ ਦਾ ਅਸਰ ਆਮ ਲੋਕਾਂ ਤੇ ਪਵੇਗਾ ਕਿਉਂ ਕਿ ਉਨ੍ਹਾਂ ਨੂੰ ਸਾਈਕਲ ਅਤੇ ਸਾਈਕਲ ਪਾਰਟਸ ਖਰੀਦਣ ਲਈ ਵਧੀ ਹੋਈ ਕੀਮਤ ਦੇਣੀ ਪਵੇਗੀ ।ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ  ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਪਿਛਲੇ ਦਿਨੀਂ ਰੇਲ ਮੰਤਰੀ ਸ਼੍ਰੀ ਪਵਨ ਬਾਂਸਲ ਜੀ ਨੂੰ ਮਿਲਕੇ ਕਿ ਲੁਧਿਆਣਾ ਤੋਂ ਦਿੱਲੀ ਵਾਸਤੇ ਇਕ ਨਾਨ-ਸਟਾਪ ਸ਼ਤਾਬਦੀ ਐਕਸਪ੍ਰੈਸ ਸ਼ੁਰੂ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਭਰੋਸਾ ਦਿਵਾਉਣ ਦੇ ਬਾਵਜੂਦ ਲੁਧਿਆਣਾ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ। ਇਸ ਮੌਕੇ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ  ਦੇ ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ,ਸੀਨੀਅਰ ਵਾਈਸ ਪ੍ਰਧਾਨ ਸ. ਇੰਦਰਜੀਤ ਸਿੰਘ ਨਵਯੁੱਗ, ਸਕਤਰ ਸ਼੍ਰੀ ਪਰਦੀਪ ਵਧਾਵਨ,ਬਲਜੀਤ ਸਿੰਘ ਲੋਟੇ ,ਸ਼੍ਰੀ ਅਜੀਤ ਕੁਮਾਰ, ਸ਼੍ਰੀ ਅਛਰੂ ਰਾਮ ਗੁਪਤਾ,ਆਦਿ ਹਾਜ਼ਿਰ ਸਨ ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger