ਬਜਟ ਚ ਭਾਵੇਂ ਸਿਧੇ ਤੌਰ ਤੇ ਯਾਤਰੀ ਕਿਰਾਇਆਂ ਭਾੜਿਆਂ ਚ ਕੋਈ ਵਾਧਾ ਨਹੀਂ ਕੀਤਾ

Tuesday, February 26, 20130 comments


ਚੰਡੀਗੜ੍ਹ, 26 ਫਰਵਰੀ /ਸਫਲਸੋਚ/ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਅੱਜ 2013-14 ਦਾ ਰੇਲ ਬਜਟ ਲੋਕ ਸਭਾ ਚ ਪੇਸ਼ ਕੀਤਾ। ਇਸ ਬਜਟ ਚ ਭਾਵੇਂ ਸਿਧੇ ਤੌਰ ਤੇ ਯਾਤਰੀ ਕਿਰਾਇਆਂ ਭਾੜਿਆਂ ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਪਰ ਅਸਿਧੇ ਢੰਗ ਨਾਲ ਸਰਚਾਰਜ ਲਾ ਕੇ ਕਿਰਾਇਆਂ ਚ ਵਾਧਾ ਜ਼ਰੂਰ ਕਰ ਦਿਤਾ ਗਿਆ ਹੈ। ਦੂਜੇ ਪਾਸੇ ਸੁਪਰਫਾਸਟ ਰੇਲਾਂ ਦੇ ਕਿਰਾਇਆਂ ਚ ਸਿਧੇ ਤੌਰ ਤੇ ਵਾਧਾ ਕੀਤਾ ਗਿਆ ਹੈ। ਆਪਣਾ ਪਲੇਠਾ ਰੇਲ ਬਜਟ ਪੇਸ਼ ਕਰਦਿਆਂ ਬਾਂਸਲ ਨੇ ਕਿਹਾ ਕਿ ਸਾਡਾ ਜ਼ਿਆਦਾ ਧਿਆਨ ਰੇਲਾਂ ਚ ਸੁਰੱਖਿਆ ਮਾਪਦੰਡਾਂ ਚ ਸੁਧਾਰ ਕਰਨ ਦੇ ਨਾਲ ਨਾਲ ਯਾਤਰੀਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ ਇਸ ਸਾਲ ਦੇ ਅੰਤ ਤਕ ਈ-ਟਿਕਟਿੰਗ ਤੋਂ ਇਲਾਵਾ ਮੋਬਾਈਲਾਂ ਦੇ ਟਿਕਟ ਬੁੱਕ ਕਰਨ ਦੀ ਸਹੂਲਤ ਵੀ ਉਪਲਬਧ ਕਾਰਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 27 ਨਵੀਆਂ ਯਾਤਰੀ ਅਤੇ 67 ਐਕਸਪ੍ਰੈਸ ਰੇਲ ਗੱਡੀਆਂ ਚਲਾਉਣ ਦਾ ਐਲਾਨ ਵੀ ਕੀਤਾ ਗਿਆ ਹੈ. ਬਾਂਸਲ ਦੇ ਨਵੇਂ ਬਜਟ ਅਨੁਸਾਰ ਰਿਜ਼ਰਵੇਸ਼ਨ ਕਰਾਉਣ, ਟਿਕਟ ਕੈਂਸਲ ਕਰਾਉਣ ਆਦਿ ਤੇ ਲਗਦੀ ਫੀਸ ਚ ਵੀ ਵਾਧਾ ਕੀਤਾ ਗਿਆ ਹੈ। ਹੁਣ ਜਦੋਂ ਵੀ ਡੀਜ਼ਲ ਆਦਿ ਦੀਆਂ ਕੀਮਤਾਂ ਚ ਵਾਧਾ ਹੋਵੇਗਾ ਤਾਂ ਉਸ ਦੇ ਮੁਤਾਬਕ ਰੇਲ ਕਿਰਾਇਆਂ ਤੇ ਸਰਚਾਰਜ ਲੱਗੇਗਾ। ਪੰਜਾਬ ਨੂੰ ਐਲਾਨਿਆਂ ਰੇਲ ਕਾਰਖਾਨਾਂ ਹਰਿਆਣਾ ਦੇ ਸੋਨੀਪਤ ਨੂੰ ਦੇ ਦਿਤਾ ਗਿਆ ਹੈ ਜਦਕਿ ਪੰਜਾਬ ਲਈ ਅੰਮ੍ਰਿਤਸਰ-ਅਟਾਰੀ ਬਾਰਡਰ ਸਿਧੇ ਲਿੰਕ ਵਾਸਤੇ ਫਿਰੋਜ਼ਪੁਰ ਤੋਂ ਪੱਟੀ ਦਰਮਿਆਨ ਨਵੀਂ ਰੇਲ ਲਾਈਨ ਬਣਾਉਣ, ਰਾਮਾ ਮੰਡੀ-ਤਲਵੰਡੀ ਸਾਬੋ-ਮੌੜ ਲਈ ਨਵੀਂ ਰੇਲ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਗਾਧਾਰੀ-ਸਧੌਰਾ-ਚੰਡੀਗੜ੍ਹ ਦਰਮਿਆਨ ਨਵੀਂ ਰੇਲ ਚਲਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ-ਬਠਿੰਡਾ, ਧੂਰੀ-ਰਾਜਪੁਰਾ-ਬਠਿੰਡਾ, ਬਠਿੰਡਾ-ਅਬੋਹਰ-ਸ਼੍ਰੀਗੰਗਾਨਗਰ ਅਤੇ ਬਠਿੰਡਾ-ਸੂਰਤਗੜ੍ਹ ਆਦਿ ਰੇਲ ਟ੍ਰੈਕ ਨੂੰ ਡਬਲ ਕੀਤਾ ਜਾਏਗਾ। ਰੇਲ ਮੰਤਰੀ ਨੇ ਪੰਜਾਬ ਲਈ ਕੁਝ ਨਵੀਆਂ ਐਕਸਪ੍ਰੈੱਸ ਗੱਡੀਆਂ ਚਲਾਉਣ ਦਾ ਵੀ ਐਲਾਨ ਕੀਤਾ। ਇਨ੍ਹਾਂ ਐਕਸਪ੍ਰੈੱਸ ਗੱਡੀਆਂ 'ਚ ਅੰਮ੍ਰਿਤਸਰ-ਲਾਲਕੂਆਂ ਵਾਇਆ ਚੰਡੀਗੜ੍ਹ (ਹਫਤਾਵਾਰੀ), ਬਠਿੰਡਾ- ਜੰਮੂਤਵੀ ਵਾਇਆ ਪਟਿਆਲਾ-ਰਾਜਪੁਰਾ, ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਮੋਹਾਲੀ-ਲੁਧਿਆਣਾ, ਦਿੱਲੀ-ਫਿਰੋਜ਼ਪੁਰ ਵਾਇਆ ਬਠਿੰਡਾ, ਦਿੱਲੀ-ਹੁਸ਼ਿਆਰਪੁਰ, ਚੰਡੀਗੜ੍ਹ-ਇੰਦੌਰ ਵਾਇਦਾ ਦੇਵਾਸ, ਉਜੈਨ, ਗਵਾਲੀਅਰ, ਊਨਾ/ਨੰਗਲਡੈਮ, ਹਜ਼ੂਰ ਸਾਹਿਬ, ਨਾਂਦੇੜ ਵਾਇਆ ਆਨੰਦਪੁਰ ਸਾਹਿਬ, ਮੋਰਿੰਡਾ, ਚੰਡੀਗੜ੍ਹ-ਅੰਬਾਲਾ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਤੋਂ ਧੂਰੀ ਯਾਤਰੂ ਗੱਡੀ ਵੀ ਚਲਾਉਣ ਦਾ ਐਲਾਨ ਕੀਤਾ ਗਿਆ। ਧੂਰੀ-ਹਿਸਾਰ -ਲੁਧਿਆਣਾ ਯਾਤਰੂ ਗੱਡੀ ਦਾ ਵਿਸਥਾਰ ਕਰਕੇ ਉਸ ਨੂੰ ਸਿਰਸਾ ਤੱਕ ਕੀਤਾ ਜਾਏਗਾ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger