ਫਿਰੋਜ਼ਪੁਰ 12 ਫਰਵਰੀ /ਸਫਲਸੋਚ/ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਕੂਲੈਕਟਰ ਸ. ਮਨਜੀਤ ਸਿੰਘ ਨਾਰੰਗ ਨੇ ਪਟਵਾਰੀ ਸੋਹਣ ਲਾਲ ਜਦੋਂ ਉਹ ਹਲਕਾ ਪੰਨੀ ਵਾਲਾ ਮਾਹਲਾ ਤਹਿਸੀਲ ਅਬੋਹਰ ਵਿਖੇ ਤਾਇਨਾਤ ਸੀ ਤਾਂ 17-5-2005 ਨੂੰ ਜਮ•ਾਂਬੰਦੀ ਦੀ ਨਕਲ ਦੇਣ ਬਦਲੇ ਸ਼੍ਰੀ ਦਵਿੰਦਰ ਕੁਮਾਰ ਪੁੱਤਰ ਧੋਕਲ ਰਾਮ ਵਾਸੀ ਪੰਨੀ ਵਾਲਾ ਮਾਹਲਾ ਪਾਸੋਂ ਇੱਕ ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਕੇਸ ਨੂੰ ਮੁੱਖ ਰੱਖਦਿਆਂ ਉਸ ਨੂੰ ਸਰਕਾਰੀ ਨੌਕਰੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ। ਸ. ਨਾਰੰਗ ਨੇ ਦੱਸਿਆ ਕਿ ਉਕਤ ਪਟਵਾਰੀ ਵੱਲੋਂ ਰਿਸ਼ਵਤ ਮੰਗਣ ਕਾਰਨ ਉਪ ਕਪਤਾਨ ਵਿਜੀਲੈਂਸ ਬਿਉਰੋ, ਪੁਲਿਸ ਥਾਣਾ ਡੀ.ਐਸ.ਪੀ. ਮੁਕਤਸਰ ਵੱਲੋਂ ਰੰਗੇ ਹੱਥੀ ਫੜਨ ਕਾਰਨ ਉਸ ਵਿਰੁੱਧ ਮੁਕੱਦਮਾ ਨੰਬਰ 16 ਮਿਤੀ 17-3-05 ਨੂੰ ਧਾਰਾ 713(2) 88 ਪੀ.ਸੀ. ਐਕਟ ਅਧੀਨ ਥਾਣਾ ਫਿਰੋਜਪੁਰ ਵਿਖੇ ਦਰਜ਼ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਮਾਲ ਵਿਭਾਗ ਮੁਰੱਬਾਬੰਦੀ ਸ਼ਾਖਾ ਚੰਡੀਗੜ• ਵੱਲੋਂ ਮੀਮੋ ਨੰਬਰ 26/51/2005-ਮਬ-3/1421 ਮਿਤੀ 8-2-2012 ਰਾਹੀਂ ਸੂਚਿਤ ਕੀਤੇ ਅਨੁਸਾਰ ਸੋਹਣ ਲਾਲ ਪਟਵਾਰੀ ਨੂੰ ਉਕਤ ਕੇਸ ਵਿੱਚ ਮਾਣਯੋਗ ਸਪੈਸ਼ਲ ਜੱਜ, ਫਿਰੋਜ਼ਪੁਰ ਵੱਲੋਂ24-8-2011 ਨੂੰ ਦੋ ਸਾਲ ਦੀ ਸਜਾ ਅਤੇ 5000/-ਰੁਪਏ ਜੁਰਮਾਨੇ ਦੀ ਰਕਮ ਅਦਾ ਕਰਨ ਲਈ ਆਦੇਸ਼ ਦਿੱਤੇ ਗਏ ਜੁਰਮਾਨੇ ਦੀ ਰਕਮ ਅਦਾ ਨਾ ਕਰਨ ਦੀ ਸੂਰਤ ਵਿੱਚ ਇੱਕ ਮਹੀਨੇ ਦੀ ਕੈਦ ਹੋਰ ਕਰਨ ਦਾ ਹੁਕਮ ਵੀ ਦਿੱਤਾ ਗਿਆ । ਸ. ਨਾਰੰਗ ਨੇ ਦੱਸਿਆ ਕਿ ਮਾਣਯੋਗ ਸਰਵ ਉਚ ਅਦਾਲਤ ਵੱਲੋਂ ਡਿਪਟੀ ਡਾਇਰੈਕਟਰ, ਕਾਲਜੀਏਟ ਐਜੂਕੇਸ਼ਨ ਐਡਮਿਸਟ੍ਰੇਸ਼ਨ (ਮਦਰਾਸ) ਬਨਨਾਮ ਐਸ. ਨਾਗੁਰ ਮੀਰਾਂ ਦੇ ਕੇਸ ਵਿੱਚ ਪਾਸ ਕੀਤੇ ਹੁਕਮ ਅਨੁਸਾਰ ਜੇਕਰ ਕਿਸੇ ਕਰਮਚਾਰੀ ਨੂੰ ਫੌਜਦਾਰੀ ਕੇਸ ਵਿੱਚ ਸਜ•ਾ ਹੋ ਜਾਂਦੀ ਹੈ ਅਤੇ ਉਚ ਅਦਾਲਤ ਵੱਲੋਂ ਉਸ ਦੀ ਸਜਾ ’ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਕਰਮਚਾਰੀ ਨੂੰ ਸਰਕਾਰੀ ਸੇਵਾ ਵਿੱਚ ਰੱਖਣਾ ਲਾਹੇਵੰਦ ਨਹੀਂ ਹੈ। ਉਨ•ਾਂ ਦੱਸਿਆ ਕਿ ਉਕਤ ਨੂੰ ਮੁੱਖ ਰੱਖਦਿਆਂ ਇਸ ਕਰਮਚਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦਾ ਉਕਤ ਕਰਮਚਾਰੀ ਵੱਲੋਂ19-4-2012 ਨੂੰ ਜਵਾਬ ਪੇਸ਼ ਕੀਤਾ । ਉਸ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਉਸ ਵੱਲੋਂ ਇਸ ਨੋਟਿਸ ਦੇ ਵਿਰੁੱਧ ਸਿਵਲ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਹੈ ਇਸ ਲਈ ਉਸ ਨੂੰ ਦਿੱਤਾ ਗਿਆ ਨੋਟਿਸ ਵਾਪਸ ਲਿਆ ਜਾਵੇ ਅਤੇ ਉਸ ਨੂੰ ਨੌਕਰੀ ਤੋਂ ਡਿਸਮਿਸ ਨਾ ਕੀਤਾ ਜਾਵੇ। ਸ਼੍ਰੀ ਨਾਰੰਗ ਨੇ ਦੱਸਿਆ ਕਿ ਇਸ ਕਰਮਚਾਰੀ ਨੂੰ ਨਿੱਜੀ ਸੁਣਵਾਈ ਲਈ ਮੌਕਾ ਦਿੱਤਾ ਗਿਆ ਸੀ ਜੋ ਕਿ ਇਸ ਦੇ ਦਫਤਰ ਹਾਜ਼ਰ ਨਾ ਹੋਣ ਕਾਰਨ ਚਿੱਠੀ ਡਲੀਵਰ ਨਹੀਂ ਹੋਈ ਪਰ ਇਸ ਨੂੰ ਮੋਬਾਇਲ ਫੋਨ ’ਤੇ ਦੱਸ ਦਿੱਤਾ ਗਿਆ ਸੀ ਪਰ ਇਹ ਕਰਮਚਾਰੀ ਨਿਸ਼ਚਿਤ ਮਿਤੀ ’ਤੇ ਨਿੱਜੀ ਸੁਣਵਾਈ ਲਈ ਪੇਸ਼ ਨਹੀਂ ਹੋਇਆ। ਉਨ•ਾਂ ਦੱਸਿਆ ਕਿ ਇਸ ਕਰਮਚਾਰੀ ਨੂੰ ਇੱਕ ਵਾਰ ਫਿਰ ਨਿੱਜੀ ਸੁਣਵਾਈ ਲਈ ਮੌਕਾ ਦਿੱਤਾ ਗਿਆ ਜੋ ਕਿ ਇਸ ਨੇ ਪੱਤਰ ਪ੍ਰਾਪਤ ਕੀਤਾ ਪਰ ਇਹ ਮੁੜ ਨਿੱਜੀ ਸੁਣਵਾਈ ਲਈ ਨਹੀਂ ਆਇਆ ਅਤੇ ਨਾ ਹੀ ਆਪਣੇ ਕੇਸ ਦੀ ਸਥਿਤੀ ਬਾਰੇ ਕੁਝ ਲਿਖਿਆ ਅਤੇ ਨਾ ਹੀ ਉਸ ਵੱਲੋਂ ਉਸਨੂੰ ਹੋਈ ਸਜਾ ਬਾਰੇ ਉਚ ਅਦਾਲਤ ਦੇ ਰੋਕ ਹੁਕਮ ਅਜੇ ਤੱਕ ਪੇਸ਼ ਕੀਤੇ ਗਏ। ਸ. ਨਾਰੰਗ ਨੇ ਦੱਸਿਆ ਕਿ ਇਸ ਕੇਸ ਵਿੱਚ ਪਟਵਾਰੀ ਸੋਹਣ ਲਾਲ ਵੱਲੋਂ ਸਰਕਾਰੀ ਕਰਮਚਾਰੀ ਹੁੰਦੇ ਹੋਏ ਸਰਕਾਰੀ ਕੰਮ ਲਈ 1000/-ਰੁਪਏ ਰਿਸ਼ਵਤ ਲੈ ਕੇ ਨਾ ਸਿਰਫ ਗੰਭੀਰ ਜੁਰਮ ਕੀਤਾ ਹੈ ਅਤੇ ਸਰਕਾਰੀ ਆਹੁਦੇ ਦੀ ਦੁਰਵਰਤੋਂ ਵੀ ਕੀਤੀ ਹੈ। ਉਪਰੋਕਤ ਸਾਰੇ ਤੱਥਾਂ ਅਤੇ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਅਤੇ ਇਸ ਕੇਸ ਨੂੰ ਘੋਖਣ ਅਤੇ ਵਿਚਾਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਰਮਚਾਰੀ ਨੇ ਉਸ ਨੂੰ ਜਾਰੀ ਕੀਤਾ ਵਜ•ਾ ਬਿਆਨ ਕਰੋ ਨੋਟਿਸ ਚੈ¦ਿਜ ਕੀਤਾ ਗਿਆ ਹੈ, ਜਿਸ ਵਿੱਚ ਉਸ ਨੇ ਕੋਈ ਅਜਿਹੇ ਰੋਕ ਹੁਕਮ ਪੇਸ਼ ਨਹੀਂ ਕੀਤੇ ਜਿਨ•ਾਂ ਰਾਹੀਂ ਉਸ ਨੂੰ ਮਾਣਯੋਗ ਅਦਾਲਤ ਸਪੈਸ਼ਲ ਜੱਜ, ਫਿਰੋਜ਼ਪੁਰ ਰਾਹੀਂ ਦਿੱਤੀ ਗਈ ਸਜਾ ’ਤੇ ਰੋਕ ਲਗਾਈ ਹੋਵੇ । ਸ਼੍ਰੀ ਨਾਰੰਗ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਦੀ ਧਾਰਾ 311 (2) ਏ ਅਤੇ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਰੂਲਜ਼ 1970 ਅਧੀਨ ਅਤੇ ਨਿਯਮ 18 (1) ਪਟਵਾਰੀ ਦਰਜਾ ਤਿੰਨ ਰੂਲਜ਼ 1966 ਦੇ ਅਪੈਂਡਿਕਸ (ਸੀ) ਨਾਲ ਪੜ•ੇ ਜਾਣ ਅਨੁਸਾਰ ਨਿਯੁਕਤੀ ਅਤੇ ਸਜਾ ਦੇਣ ਲਈ ਸਮਰੱਥ ਅਧਿਕਾਰੀ ਹੁੰਦੇ ਹੋਏ ਜ਼ਿਲ•ਾ ਕੂਲੈਕਟਰ ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਨੇ ਸੋਹਣ ਲਾਲ ਪਟਵਾਰੀ, ਸਾਬਕਾ ਪਟਵਾਰੀ ਹਲਕਾ ਪੰਨੀ ਵਾਲਾ ਮਾਹਲਾ ਹੁਣ ਪਟਵਾਰੀ ਸਰਪਲਸ ਸ਼ਾਖਾ ਸਦਰ ਦਫਤਰ ਫਿਰੋਜ਼ਪੁਰ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰੀ ਸੇਵਾ ਤੋਂ ਬਰਖਾਸਤ (ਡਿਸਮਿਸ) ਕੀਤਾ ਗਿਆ ਹੈ। ਇਹ ਸੇਵਾ ਤੋਂ ਬਰਤਰਫੀ (ਡਿਸਮਿਸਲ) ਅਜਿਹੀ ਹੈ ਜਿਸ ਨਾਲ ਉਹ ਅੱਗੇ ਤੋਂ ਵੀ ਕਿਸੇ ਹੋਰ ਸਰਕਾਰੀ ਸੇਵਾ ਵਿੱਚ ਨੌਕਰੀ ਨਹੀਂ ਕਰ ਸਕੇਗਾ।
Post a Comment