ਸੰਗਰੂਰ, 02 ਫਰਵਰੀ (ਸੂਰਜ ਭਾਨ ਗੋਇਲ)-ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਮਾਲ ਮਹਿਕਮੇ ਨਾਲ ਸੰਬੰਧਤ ਅਧਿਕਾਰੀਆਂ ਨਾਲ ਵੱਖ-ਵੱਖ ਵਿਭਾਗਾਂ ਵੱਲੋਂ ਬਕਾਇਆ ਪਈ ਰਿਕਵਰੀ ਅਤੇ ਵਸੂਲੀ ਕੇਸਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਹੋਈ। ਮੀਟਿੰਗ ਦੌਰਾਨ ਜਨਵਰੀ ਮਹੀਨੇ ’ਚ ਕੀਤੀ ਗਈ ਰਿਕਵਰੀ ਸੰਬੰਧੀ ਸਮੀਖਿਆਂ ਕੀਤੀ ਗਈ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਵਸੂਲੀ ਕੇਸਾਂ ਅੰਦਰ ਅਣਗਿਹਲੀ ਕਰਨ ਵਾਲੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਰਿਕਵਰੀ ਕੇਸਾਂ ’ਚ ਆਪਣੇ ਪੱਧਰ ’ਤੇ ਪਹੁੰਚ ਕਰਨ ਦੀ ਹਦਾਇਤ ਕੀਤੀ। ਉਨ•ਾਂ ਸਮੂਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਆਉਂਦੀ 15 ਫਰਵਰੀ ਤੱਕ ਰਿਕਵਰੀ ਕੇਸਾਂ ਨੂੰ ਹਰ ਹੀਲੇ ਖ਼ਤਮ ਕੀਤਾ ਜਾਵੇ। ਸ੍ਰੀ ਕੁਮਾਰ ਰਾਹੁਲ ਨੇ ਜ਼ਿਲ•ੇ ਦੇ ਸਮੂਹ ਐਸ.ਡੀ.ਐਮ ਨੂੰ ਵਸੂਲੀ ਕੇਸਾਂ ਅਤੇ ਡਿਫਾਲਟਰ ਵਿਅਕਤੀਆਂ ਤੋਂ ਇੱਕਤਰ ਕੀਤੀ ਰਿਕਵਰੀ ਸੰਬੰਧੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਰਿਵਿਊ ਕਰਨ ਦੇ ਆਦੇਸ਼ ਦਿੱਤੇ। ਉਨ•ਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਿਕਵਰੀ ਕੇਸਾਂ ਸੰਬੰਧੀ ਹਰ 15 ਦਿਨਾਂ ਬਾਅਦ ਰਿਵਿਊ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ. ਗੁਰਿੰਦਰ ਪਾਲ ਸਿੰਘ ਸਹੋਤਾ, ਐਸ.ਡੀ.ਐਮ. ਸੁਨਾਮ ਗੁਰਤੇਜ ਸਿੰਘ, ਐਸ.ਡੀ.ਐਮ ਲਹਿਰਾ ਸ੍ਰੀ ਸੁਭਾਸ਼ ਚੰਦਰ, ਅਤੇ ਮਾਲ ਮਹਿਕਮੇ ਨਾਲ ਸੰਬੰਧਤ ਹੋਰ ਅਧਿਕਾਰੀਅ ਹਾਜ਼ਰ ਸਨ।
Post a Comment