ਭਦੌੜ/ਸ਼ਹਿਣਾ 10 ਫਰਵਰੀ (ਸਾਹਿਬ ਸੰਧੂ) ਆਖਰਕਾਰ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦਾ ਰੋਹ ਦਾ ਲਾਵਾ ਫੁੱਟ ਹੀ ਪਿਆ ਹੈ ਤੇ ਪੰਜਾਬ ਦੇ ਕੋਨੋ ਕੋਨੇ ਵਿੱਚੋਂ ਪੱਤਰਕਾਰਾਂ ਨੇ 17 ਫਰਵਰੀ ਨੂੰ ਪੰਜਾਬ ਸਰਕਾਰ ਵਿਰੁੱਧ ਮੋਗਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ ਵਿੱਡਣ ਦਾ ਐਲਾਨ ਕੀਤਾ ਹੈ। ਇਸ ਤਹਿਤ ਹੀ ਪ੍ਰੈਸ ਟਰੱਸਟ ਪੰਜਾਬ ਦੇ ਸੱਦੇ ਤੇ ਸੰਗਰੂਰ ਦੇ ਬਨਾਸਰ ਬਾਗ ਵਿਖੇ ਵੱਖ ਵੱਖ ਪੱਤਰਕਾਰ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਫੀਲਡ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਵਿਚਾਰਾਂ ਕਰਨ ਮਗਰੋ 15 ਮੈਬਰੀ ਸੰਘਰਸ਼ ਕਮੇਟੀ ਦਾ ਗਠਨ ਕਰਕੇ 17 ਫ਼ਰਵਰੀ ਨੂੰ ਮੋਗਾ ਵਿਖੇ ਰੋਸ ਪ੍ਰਦਰਸਨ ਕਰਨ ਦਾ ਫੈਸਲਾ ਲਿਆ ਹੈ। ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਖੁਲਾਸਾ ਕਰਦਿਆਂ ਪੱਤਰਕਾਰ ਸੰਘਰਸ ਕਮੇਟੀ ਦੇ ਆਗੂ ਫਤਿਹ ਪ੍ਰਭਾਕਰ ਤੇ ਡਾ ਅਨਵਰ ਭਸੌੜ ਨੇ ਕਿਹਾ ਕਿ ਪੱਤਰਕਾਰ ਭਲਾਈ ਫੰਡ,ਪੱਤਰਕਾਰ ਬੀਮਾ ਯੋਜਨਾ, ਮੀਡੀਆ ਭਲਾਈ ਬੋਰਡ ਦਾ ਗਠਨ, ਮੈਡੀਕਲ ਸਹੂਲਤ, ਬੱਸ ਸਫ਼ਰ ਸਹੂਲਤ, ਸ਼ਿਕਾਇਤ ਨਿਵਾਰਣ ਕਮੇਟੀਆਂ ਵਿੱਚ ਬਣਦੀ ਨੁਮਾਇੰਦਗੀ, ਪੁੱਡਾ, ਨਗਰ ਸੁਧਾਰ ਟਰੱਸਟਾਂ ਵਿੱਚ ਪੱਤਰਕਾਰਾਂ ਨੁੰ ਰਿਆਇਤੀ ਦਰਾਂ ਤੇ ਪਲਾਟ, ਪੱਤਰਕਾਰਾਂ ਨੂੰ ਸੈਕਟੇਰੀਏਟ ਵਿੱਚ ਜਾਣ ਦੀ ਆਗਿਆ, ਅਣਸੁਖਾਵੀ ਘਟਨਾ ਵਾਪਰਣ ਤੇ ਫੀਲਡ ਪੱਤਰਕਾਰ ਦੇ ਪਰਿਵਾਰਕ ਮੈਬਰ ਨੂੰ ਸਰਕਾਰੀ ਨੌਕਰੀ, ਟੋਲ ਟੈਕਸ ਵਿੱਚ ਮੁਆਫੀ ਸਮੇਤ ਹੋਰ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਕਰਕੇ ਸਮੇ ਦੀਆਂ ਸਰਕਾਰਾਂ ਦੀ ਸਾਜਿਸੀ ਚੁੱਪ ਵਿਰੁੱਧ ਸੰਘਰਸ ਆਰੰਭਣ ਲਈ ਪੰਜਾਬ ਪੱਤਰਕਾਰ ਸੰਘਰਸ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਤਹਿਤ ਇਸ 15 ਮੈਬਰੀ ਸੰਘਰਸ ਕਮੇਟੀ ਵਿੱਚ ਫਤਿਹ ਪ੍ਰਭਾਕਰ, ਡਾ ਅਨਵਰ ਭਸੌੜ, ਗੁਰਦੀਪ ਸਿੰਘ ਲਾਲੀ, ਹਰਿੰਦਰ ਸਿੰਘ ਖਾਲਸਾ, ਡਾ ਸੁਰਾਜ, ਕਰਮਜੀਤ ਸਿੰਘ ਸਾਗਰ, ਸਾਹਿਬ ਸੰਧੂ, ਭਦੌੜ, ਬਲਵੀਰ ਸਿੱਧੂ ਲੁਧਿਆਣਾ, ਡਾ ਰਾਕੇਸ਼ ਸਰਮਾ ਮਾਲੇਰਕੋਟਲਾ, ਰਾਜੇਸਵਰ ਪਿੰਟੂ, ਬੀਰਬਲ ਰਿਸ਼ੀ, ਮਨੋਹਰ ਸਿੰਘ ਸੱਗੂ, ਵਿਜੈ ਕੁਮਾਰ ਸਿੰਗਲਾ, ਭਰਪੂਰ ਸਿੰਘ ਬਨਭੌਰੀ ਆਦਿ ਸੰਘਰਸ ਕਮੇਟੀ ਮੈਬਰ ਲਏ ਗਏ ਅਤੇ ਇਸ ਕਮੇਟੀ ਦਾ ਦਾਇਰਾ ਆਉਣ ਵਾਲੇ ਸਮੇ ਵਿੱਚ ਹੋਰ ਵਿਸ਼ਾਲ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਸੰਗਰੂਰ, ਮਲੇਰਕੋਟਲਾ, ਸ਼ੇਰਪੁਰ, ਧਨੌਲਾ, ਧੂਰੀ, ਭਦੌੜ, ਬਰਨਾਲਾ ਆਦਿ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਭਾਗ ਲਿਆ।
Post a Comment