ਖੰਨਾ, 04 ਫਰਵਰੀ ( ਥਿੰਦ ਦਿਆਲਪੁਰੀਆ) - ਦਿੱਲੀ ਦੀਆਂ ਸੰਗਤਾਂ ਨੇ ਸਰਨਾ ਭਰਾਵਾਂ ਵਿਰੁੱਧ ਫਤਵਾ ਦੇ ਕੇ ਇੱਹ ਦਰਸਾ ਦਿੱਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈ¦ਿਜ ਕਰਨ ਵਾਲਿਆਂ ਨੂੰ ਸੰਗਤਾਂ ਨਹੀਂ ਅਪਣਾਉਦੀਆਂ। ਇਸ ਲਈ ਹੀ ਪਰਮਜੀਤ ਸਿੰਘ ਸਰਨਾ ਆਪਣੀ ਸੀਟ ਵੀ ਨਹੀਂ ਬਚਾ ਸਕੇ। ਇਹ ਜਿੱਤ ਦਰਸਾਉਂਦੀ ਹੈ ਕਿ ਕਾਂਗਰਸ ਦੀ ਸ਼ਹਿ ’ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੋਚ ਦਾ ਵਿਰੋਧ ਕਰਨ ਵਾਲਿਆਂ ਦਾ ਹਸ਼ਰ ਇਹੀ ਹੁੰਦਾ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜ਼ੂਦਾ ਮੈਂਬਰ ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਸਿੱਖ ਕੌਮ ਦੀ ਜਾਇਦਾਦ ਨੂੰ ਸਰਨਾ ਭਰਾਵਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਵਰਤਿਆਂ ਅਤੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ ਵਿਖੇ ਬਣੇ ਬਹੁਕਰੋੜੀ ਹਸਪਤਾਲ ਨੂੰ ਇੱਕ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤਾ ਅਤੇ ਇਸ ਐਗਰੀਮੈਂਟ ਦੀ ਜਾਣਕਾਰੀ ਬਾਰੇ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਮੈਂਬਰ ਅਤੇ ਪ੍ਰਬੰਧਕ ਨੂੰ ਪਤਾ ਨਹੀਂ ਸੀ। ਇਸ ਲਈ ਸਿੱਖ ਪੰਥ ਦੀਆਂ ਜਾਇਦਾਦਾਂ ਸੰਬਧੀ ਕੀਤੇ ਗਲਤ ਸਾਰੇ ਐਗਰੀਮੈਂਟ ਰੱਦ ਕੀਤੇ ਜਾਣਗੇ। ਉਨ•ਾਂ ਕਿਹਾ ਦਿੱਲੀ ਕਮੇਟੀ ਦੀਆਂ ਸਿੱਖ ਸੰਸਥਾਵਾਂ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਲਈ ਵੱਡੇ ਉਪਰਾਲੇ ਕੀਤੇ ਜਾਣਗੇ। ਉਨ•ਾਂ ਇਹ ਵੀ ਕਿਹਾ ਕਿ ਸਰਨਾ ਭਰਾਵਾਂ ਨੇ ਇੱਕ ਡਿਕਟੇਟਰ ਵਜੋਂ ਗੁਰਦੁਆਰਾ ਪ੍ਰਬੰਧਾਂ ਵਜੋਂ ਚਲਾਇਆ। ਜਿਸ ਕਾਰਨ ਦਿੱਲੀ ਦੀਆਂ ਸੰਗਤਾਂ ਦਾ ਸਰਨਾ ਭਰਾਵਾਂ ਤੋਂ ਵਿਸ਼ਵਾਸ਼ ਉਠ ਗਿਆ ਅਤੇ ਇਸ ਪਰਿਵਾਰ ਨੂੰ ਹੁਣ ਦਿੱਲੀ ਦੇ ਲੋਕ ਮੂੰਹ ਨਹੀਂ ਲਗਾਉਣਗੇ। ਸ਼੍ਰੀ ਹਿੱਤ ਨੇ ਕਿਹਾ ਕਿ ਦਿੱਲੀ ਵਿਖੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦੀ ਮੂੰਹ ਦੇਖਣਾ ਪਵੇਗਾ। ਦਿੱਲੀ ਦੀ ਸੰਗਤ 1984 ਵਿੱਚ ਸਿੱਖ ਕੌਮ ਦੀ ਕੀਤੀ ਨਸ਼ਲਕੁਸ਼ੀ ਨੂੰ ਅਜੇ ਭੁੱਲੀ ਨਹੀਂ ਹੈ ਇਸ ਕਾਰਨ ਦਿੱਲੀ ਦੀਆਂ ਸਿੱਖ ਸੰਗਤਾਂ ਕਾਂਗਰਸ ਪਾਰਟੀ ਵਿਰੁੱਧ ਵੋਟਾਂ ਪਾਉਣਗੀਆਂ ਅਤੇ ਦਿੱਲੀ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣੇਗੀ। ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰ ਸੁਖਬੀਰ ਸਿੰਘ ਬਾਦਲ ਦੀ ਅਹਿਮ ਭੂਮਿਕਾ ਹੋਵੇਗੀ। ਉਨ•ਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਰੋਧੀਆਂ ਨੂੰ ਤਾੜਣਾ ਕਰਦਿਆਂ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੱਖ ਸਿਧਾਤਾਂ ’ਤੇ ਪਹਿਰਾ ਦੇਣ।

Post a Comment