ਮੌੜ ਮੰਡੀ 22 ਫਰਵਰੀ (ਹੈਪੀ ਜਿੰਦਲ) ਮੌੜ ਦੇ ਨਾਲ ਲਗਦੇ ਪਿੰਡ ਮਾਇਸਰਖਾਨਾ ਦੇ ਸੀਨੀਅਰ ਐਲੀਮੈਨਟਰੀ ਸਕੂਲ ਵਿੱਚ ਸਲਾਨਾ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਮਤੀ ਵਰਿੰਦਰਪਾਲ ਕੌਰ ਪ੍ਰਿੰਸੀਪਲ ਸ. ਸ. ਸੈਕੰਡਰੀ ਸਕੂਲ ਮਾਇਸਰਖਾਨਾ ਨੇ ਸ਼ਿਰਕਤ ਕੀਤੀ।ਸਕੂਲ ਦੀ ਮੈਡਮ ਅੰਮ੍ਰਿਤ ਬਾਲਾ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕਿਹਾ।ਅਤੇ ਸਕੂਲ ਸਟਾਫ ਸ. ਜਗਸੀਰ ਸਿੰਘ ਨੇ ਬੱਚਿਆ ਨੂੰ ਦਿੱਤੀਆ ਜਾਣ ਵਾਲੀਆ ਸਹੁਲਤਾਂ ਅਤੇ ਸਕੂਲ ਬਾਰੇ ਜਾਣਕਾਰੀ ਦਿੱਤੀ ਅਤੇ ਸਮਾਰੋਹ ਦੇ ਦੋਰਾਨ ਬੱਚਿਆ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਵਿਦਿਆਰਥੀਆ ਦੇ ਸੁੰਦਰ ਲਿਖਾਈ ਅਤੇ ਪੇਟਿੰਗ ਦੇ ਮੁਕਾਬਲੇ ਕਰਵਾਏ ਗਏ।ਸਕੂਲ ਸਟਾਫ ਵੱਲੋ ਫਸਟ ਸੈਕਿੰਡ ਆਉਣ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਬੱਚਿਆ ਦੁਆਰਾ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਨੂੰ ਦੇਖ ਕੇ ਮਾਪਿਆ ਦਾ ਮਨ ਬਹੁਤ ਖੁਸ਼ ਹੋਇਆ। ਬੱਚਿਆ ਦੇ ਚੱਲ ਰਹੇ ਪ੍ਰੋਗਰਾਮ ਨੂੰ ਦੇਖ ਕੇ ਦਰਸ਼ਕਾ ਦਾ ਉੱਠ ਕੇ ਜਾਣ ਨੂੰ ਦਿਲ ਨਾ ਕੀਤਾ। ਇਸ ਮੌਕੇ ਸਰਪੰਚ ਸ੍ਰ ਸੁਖਦੇਵ ਸਿੰਘ, ਸਾਬਕਾ ਸਰਪੰਚ ਗੁਰਦਿੱਤ ਸਿੰਘ, ਸਕੂਲ ਮੈਨੇਜਮੈਂਟ ਚੇਅਰਮੈਨ ਭੋਲਾ ਸਿੰਘ, ਰਾਜੀਵ ਕੁਮਾਰ,ਬਲਜਿੰਦਰ ਕੌਰ, ਸ਼ਰਨਪਰੀਤ ਕੌਰ, ਸਕੂਲ ਸਟਾਫ ਅਤੇ ਪਿੰਡ ਨਿਵਾਸੀ ਮੌਜੂਦ ਸਨ।


Post a Comment