ਮਾਨਸਾ 22ਫਰਵਰੀ ( ਸਫਲਸੋਚ) ਜਿਲ੍ਹਾ ਮਾਨਸਾ ਵਿੱਚ ਸਾਂਝ ਕੇਂਦਰਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣ ਦੀ ਵਿੱਡੀ ਮੁਹਿੰਮ ਤਹਿਤ ਮਾਨਸਾ ਥਾਣਾ ਸਿਟੀ-1 ਦੇ ਵਾਰਡ ਨੰ: 18,19,20,21 ਵਿਖੇ ਵਾਰਡਾ ਦੇ ਮੋਹਿਤਵਾਰ ਵਿਅਕਤੀਆਂ ਸਮਾਜ ਸੇਵੀ ਸੰਸਥਾਵਾਂ ਯੂਥ ਕਲੱਬਾਂ ਦੇ ਨੁਮੰਦਿਆਂ ਨੂੰ ਐਸ.ਐਸ.ਪੀ ਸਾਹਿਬ ਮਾਨਸਾ ਜੀ ਦੀ ਯੋਗ ਅਗਵਾਈ ਹੇਠ ਸਾਂਝ ਬੈਨ ਦੇ ਕਰਮਚਾਰੀ ਪਹੁੰਚੇ। ਇਸ ਮੌਕੇ ਥਾਣਾ ਸਿਟੀ-1 ਦੇ ਐਸ.ਐਚ.ਓ. , ਇੰਸਪੈਕਟਰ ਹਰਪਾਲ ਸਿੰਘ ਅਤੇ ਹੌਲਦਾਰ ਬਲਵੰਤ ਸਿੰਘ ਦੇ ਸਾਂਝ ਕੇਂਦਰਾਂ ਵਿੱਚ ਮਿਲ ਰਹੀਆਂ ਸਹੂਲਤਾਂ ਤੋਂ ਜਨਤਾ ਨੂੰ ਖੁਲ੍ਹ ਕੇ ਚਾਨਣਾ ਪਾਇਆ ਅਤੇ 5 ਵੱਖ ਵੱਖ ਕਿਸਮ ਦੀਆਂ ਹੈਲਫ ਲਾਈਨਾਂ 1 ਵੂਮੈਨ ਹੈਲਫ ਲਾਈਨ ਜਿਸ ਦਾ ਨੰਬਰ 1091, ਚਾਈਡਰਨ ਹੈਲਫ ਲਾਈਨ 1098, ਐਨ.ਆਰ.ਆਈ. ਹੈਲਫ ਲਾਈਨ, ਅਤੇ ਨਸ਼ਿਆਂ ਵਿਰੁੱਧ ਹੈਲਫ ਲਾਈਨ ਦੀ ਵਰਤੋਂ ਕਰਨ ਲਈ ਪ੍ਰੇਰਿਆਂ 25 ਵੱਖ ਵੱਖ ਕਿਸਮ ਦੀਆਂ ਸਹੂਲਤਾਂ ਦੀਆਂ ਜਾਣਕਾਰੀਆਂ ਨੂੰ ਵਿਸਥਾਰ ਸਹਿਤ ਦੱਸਿਆਂ ਅਤੇ ਸਾਂਝ ਕੇਂਦਰ ਦੇ ਇੰਚਾਰਜ ਏ.ਐਸ.ਆਈ. ਤੇਜਾ ਸਿੰਘ ਨੇ ਸਾਂਝ ਕੇਂਦਰਾਂ ਨਾਲ ਜੁੜਨ ਲਈ ਅਪੀਲ ਕੀਤੀ। ਇਸ ਮੌਕੇ ਥਾਣਾ ਸਿਟੀ-1 ਨੇ ਮੌਜੂਦ ਹਾਜਰੀਨ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਕਿਸੇ ਵੀ ਕਿਸਮ ਦੀ ਦਿੱਕਤ ਆਉਣ ਤੇ ਥਾਣਾ ਸਿਟੀ-1 ਤੁਹਾਡੀਆਂ ਸੇਵਾਵਾਂ ਵਿੱਚ ਹਾਜ਼ਰ ਮਿਲੇਗਾ। ਉਹਨਾਂ ਨੇ ਨਸ਼ਿਆ ਖਿਲਾਫ ਐਸ.ਐਸ.ਪੀ. ਸਾਹਿਬ ਵੱਲੋਂ ਵਿੱਡੀ ਮੁਹਿੰਮ ਦਾ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਟ੍ਰੈਫਿਕ ਵਿੰਗ ਦੇ ਐਚ.ਸੀ. ਸੁਰੇਸ ਕੁਮਾਰ ਸਿੰਘ ਨੇ ਟ੍ਰੈਫਿਕ ਨਿਯਮਾਂ ਦੇ ਚਾਨਣਾ ਪਾਇਆ।

Post a Comment