ਹੁਸ਼ਿਆਰਪੁਰ, 26 ਫਰਵਰੀ/ਸਫਲਸੋਚ/ ਡਾ. ਸੁਖਚੈਨ ਸਿੰਘ ਐਸ ਐਸ ਪੀ ਹੁਸ਼ਿਆਰਪੁਰ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਵਿੱਚ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਅਭਿਆਨ ਅਧੀਨ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵੱਲੋਂ ਹਰਬੰਸ ਸਿੰਘ ਵਧੀਕ ਐਸ.ਐਚ.ਓ. ਗੜ੍ਹਸ਼ੰਕਰ ਦੀ ਅਗਵਾਈ ਹੇਠ ਬਣੀ ਟੀਮ ਜਿਸ ਵਿੱਚ ਕੁਲਦੀਪ ਸਿੰਘ ਏ.ਐਸ.ਆਈ, ਮਹਿੰਦਰ ਪਾਲ ਹੈਡਕਾਂਸਟੇਬਲ ਅਤੇ ਹੋਰ ਪੁਲਿਸ ਕਰਮਚਾਰੀਆਂ ਵੱਲੋਂ 200 ਗਰਾਮ ਹੈਰੋਇਨ ਲਾਲ ਸਿੰਘ ਪੁੱਤਰ ਸੇਵਾ ਸਿੰਘ ਕੌਮ ਮਜਵੀ ਸਿੱਖ ਵਾਸੀ ਗਲਵਾੜੀ ਗੇਟ ਗੁਜਰ ਪੁਰਾ ਵਾਰਡ ਨੰਬਰ 37 ਥਾਣਾ ਡਵੀਜਨ ਨੰਬਰ ਸੀ ਅੰਮ੍ਰਿਤਸਰ ਹਾਲ ਵਾਸੀ ਅਬਾਦਪੁਰਾ 16 ¦ਿਕ ਰੋਡ ਡਵੀਜ਼ਨ ਨੰਬਰ 6 ਜ¦ਧਰ ਪਾਸੋਂ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜਿਸ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ 1 ਕਰੋੜ ਦੇ ਲਗਭਗ ਬਣਦੀ ਹੈ । ਇਹ ਜਾਣਕਾਰੀ ਐਸ.ਐਚ.ਓ ਗੜ੍ਹਸ਼ੰਕਰ ਜਤਿੰਦਰ ਸਿੰਘ ਅਤੇ ਐਸ ਆਈ ਹਰਬੰਸ ਸਿੰਘ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਐਸ ਆਈ ਹਰਬੰਸ ਸਿੰਘ ਦੀ ਅਗਵਾਈ ਵਿੱਚ ਬਣੀ ਇੱਕ ਹੋਰ ਟੀਮ ਜਿਸ ਵਿੱਚ ਏ ਐਸ ਆਈ ਕੁਲਦੀਪ ਸਿੰਘ ਅਤੇ ਹੈਡਕਾਂਸਟੇਬਲ ਬਲਵਿੰਦਰ ਸਿੰਘ ਆਦਿ ਕਰਮਚਾਰੀਆਂ ਨੇ ਪੁੱਲ ਨਹਿਰ ਰਾਵਲਪਿੰਡੀ ਦੇ ਨਜ਼ਦੀਕ ਸੁਰਿੰਦਰ ਸਿੰਘ ਉਰਫ਼ ਸ਼ਿੰਦਾ ਪੁੱਤਰ ਸਤਪਾਲ ਕੌਮ ਆਦਿਧਰਮੀ ਵਾਸੀ ਵਾਰਡ ਨੰ: 3 ਮੁਹੱਲਾ ਜੌੜੀਆਂ ਗੜ੍ਹਸ਼ੰਕਰ ਪਾਸੋਂ 100 ਗਰਾਮ ਨਸ਼ੀਲਾ ਪਾਊਡਰ ਅਤੇ ਰਾਜੇਸ਼ ਚਾਵਲਾ ਚਾਹ ਵਾਲਾ ਮੇਨ ਬਾਜਾਰ ਗੜ੍ਹਸ਼ੰਕਰ ਪਾਸੋਂ 140 ਗਰਾਮ ਨਸ਼ੀਲਾ ਪਦਾਰਥ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੇ ਖਿਲਾਫ ਥਾਣਾ ਗੜ੍ਹਸ਼ੰਕਰ ਵਿਖੇ ਪਰਚਾ ਦਰਜ ਕਰਨ ਉਪਰੰਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
Post a Comment