ਸੰਗਰੂਰ, 5 ਫਰਵਰੀ (ਸੂਰਜ ਭਾਨ ਗੋਇਲ )- ਅਜੋਕੀ ਪੱਤਰਕਾਰੀ ਕਾਰਪੋਰੇਟ ਜਗਤ ਤੇ ਧਨਾਢ ਲੋਕਾਂ ਦੇ ਮਹੱਤਵ ਲਈ ਲਿਪਟ ਕੇ ਰਹਿ ਗਈ ਹੈ ਅਤੇ ਅਖ਼ਬਾਰਾਂ ਦਾ 99 ਫੀਸਦੀ ਤੋਂ ਵੱਧ ਹਿੱਸਾ ਸਿਆਸੀ ਲੋਕਾਂ ਦੇ ਹਿੱਸੇ ’ਚ ਜਾ ਰਿਹਾ ਹੈ ਜਦੋਂ ਕਿ ਆਮ ਲੋਕਾਂ ਦੇ ਹਿਤਾਂ ਦੀ ਗੱਲ ਬਹੁਤ ਥੋੜ•ੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਜੀ.ਐਸ.ਸਿੱਧੂ ਦਮਦਮੀ ਐਡੀਟਰ ਇਨ ਚੀਫ਼ ਪੰਜਾਬੀ ਪ੍ਰੈਸ ਯੂ.ਐਸ.ਏ. ਤੇ ਸਾਬਕਾ ਸੰਪਾਦਕ ਪੰਜਾਬੀ ਟ੍ਰਿਬਿਊਨ ਨੇ ਇੱਕ ਅਖ਼ਬਾਰ ਅਦਾਰੇ ਵੱਲੋਂ ‘ਪੱਤਰਕਾਰੀ ਦੇ ਸਰੂਪ, ਸਿਧਾਂਤ ਅਤੇ ਸਮੱਸਿਆਵਾਂ’ ਸਬੰਧੀ ਕਰਵਾਏ ਗਏ ਕੇ.ਟੀ. ਰੌਇਲ ਹੋਟਲ ਵਿੱਚ ਕਰਵਾਏ ਸੈਮੀਨਾਰ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।ਸ: ਦਮਦਮੀ ਨੇ ਕਿਹਾ ਪੱਤਰਕਾਰੀ ਦੇ ਖੇਤਰ ਵਿੱਚ ਆਈਆਂ ਭਿਆਨਕ ਬੁਰਾਈਆਂ ਕਾਰਨ ਲੋਕਾਂ ਦਾ ਵਿਸ਼ਵਾਸ ਪੱਤਰਕਾਰਾਂ ਤੋਂ ਉਠਦਾ ਜਾ ਰਿਹਾ ਹੈ। ਉਨ•ਾਂ ਆਖਿਆ ਕਿ ਪੱਤਰਕਾਰੀ ਦੇ ਮੂਲ ਸਿਧਾਂਤ ‘ਸੱਚ’ ਤੇ ਹੀ ਟਿਕੇ ਹੋਏ ਹਨ। ਉਨ•ਾਂ ਇਹ ਵੀ ਚਿੰਤਾ ਪ੍ਰਗਟਾਈ ਕਿ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਕਿਸੇ ਵੱਲੋਂ ਵੀ ਕੋਈ ਵਿਸ਼ੇਸ਼ ਕਦਮ ਨਹੀਂ ਉਠਾਏ ਜਾ ਰਹੇ ਜਿਸ ਕਾਰਨ ਪੰਜਾਬੀ ਭਾਸ਼ਾ ’ਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ। ਉਨ•ਾਂ ਕਿਹਾ ਕਿ ਫੀਲਡ ਵਿੱਚ ਵਿਚਰਨ ਵਾਲੇ ਪੱਤਰਕਾਰਾਂ ’ਤੇ ਹੀ ਇਸ ਪੇਸ਼ੇ ਦੀ ਡਿਗਦੀ ਹੋਈ ਸ਼ਾਖ ਨੂੰ ਬਚਾਉਣ ਦੀ ਵੱਡੀ ਜ਼ਿੰਮੇਵਾਰੀ ਟਿਕੀ ਹੋਈ ਹੈੇ। ਉਨ•ਾਂ ਕਿਹਾ ਕਿ ਸਾਨੂੰ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ ਤਾਂ ਜੋ ਅਖ਼ਬਾਰਾਂ ਨੂੰ ਸਿਆਸਤਦਾਨਾਂ ਤੋਂ ਬਚਾ ਕੇ ਲੋਕ ਹਿਤੈਸ਼ੀ ਬਣਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪੱਤਰਕਾਰੀ ਅੱਜ ਦੇ ਯੁਗ ਵਿੱਚ ਇੱਕ ਅਹਿਮ ਔਜ਼ਾਰ ਹੈ ਜਿਸ ਨੂੰ ਲੋਕ ਭਲਾਈ ਦੇ ਕੰਮਾਂ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ।ਇਸ ਉਪਰੰਤ ਉਘੇ ਪੱਤਰਕਾਰ ਬਲਜੀਤ ਬੱਲੀ ਐਡੀਟਰ ਇਨ ਚੀਫ਼ ਬਾਬੂਸ਼ਾਹੀ ਡਾਟ ਕਾਮ ਨੇ ਪੁਰਾਤਨ ਤੇ ਅਜੋਕੀ ਪੱਤਰਕਾਰੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਪਹਿਲਾਂ ਵੱਡੀ ਜੱਦੋ ਜਹਿਦ ਅਤੇ ਘਾਲਣਾ ਘਾਲ ਕੇ ਹੀ ਖ਼ਬਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਸਨ ਪਰ ਅੱਜ ਆਧੁਨਿਕ ਤਕਨੀਕਾਂ ਕਾਰਨ ਪੱਤਰਕਾਰੀ ਬਹੁਤ ਸੁਖਾਲੀ ਹੋ ਗਈ ਹੈ। ਉਨ•ਾਂ ਕਿਹਾ ਕਿ ਇੰਟਰਨੈਟ ਤੇ ਵੈਬ ਮੀਡੀਆ ਖ਼ਬਰਾਂ ਦੀ ਘਾਟਾਂ ਨੂੰ ਪੂਰਾ ਕਰ ਰਿਹਾ ਹੈ। ਉਨ•ਾਂ ਅੱਜ ਹਿੰਦੋਸਤਾਨ ਵਿੱਚ 82,237 ਅਖ਼ਬਾਰ ਛਪ ਰਹੇ ਹਨ ਅਤੇ ਹਰ ਸਾਲ ਇਨ•ਾਂ ਅਖ਼ਬਾਰਾਂ ਦੀ ਗਿਣਤੀ ਵਿੱਚ 6 ਫੀਸਦੀ ਵਾਧਾ ਹੋ ਰਿਹਾ ਹੈ। ਸ੍ਰੀ ਬੱਲੀ ਨੇ ਕਿਹਾ ਕਿ ਅੱਜ ਖੋਜੀ ਪੱਤਰਕਾਰੀ ਦਾ ਰੁਝਾਨ ਘਟਦਾ ਜਾ ਰਿਹਾ ਹੈ ਅਤੇ ਅਖ਼ਬਾਰ ਵਪਾਰਕ ਰੁਚੀਆਂ ਤੇ ਗਲੋਬਲਾਈਜੇਸ਼ਨ ਦੇ ਪ੍ਰਭਾਵ ਹੇਠ ਆ ਗਏ ਹਨ। ਉਨ•ਾਂ ਪੱਤਰਕਾਰਾਂ ਨੂੰ ਸੇਧ ਦਿੰਦਿਆਂ ਕਿਹਾ ਕਿ ਪੱਤਰਕਾਰ ਨੂੰ ਸੰਵੇਦਨਸ਼ੀਲ ਹਾਲਤਾਂ ਤੋਂ ਬਚਣਾ ਚਾਹੀਦਾ ਹੈ ਪਰ ਆਪਣੀ ਭਾਸ਼ਾ ਅਤੇ ਸ਼ਬਦਾਵਲੀ ਦੀ ਸਲੀਕਾ ਨਹੀਂ ਛੱਡਣਾ ਚਾਹੀਦਾ।ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ•ਾ ਲੋਕ ਸੰਪਰਕ ਅਫ਼ਸਰ ਸੰਗਰੂਰ ਨੇ ਆਖਿਆ ਕਿਹਾ ਕਿ ਅਖ਼ਬਾਰਾਂ ਨੂੰ ਲੋਕ ਹਿਤੈਸ਼ੀ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਉਭਾਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਜ਼ਿਲ•ਾ ਸੰਗਰੂਰ ਦੇ ਪੱਤਰਕਾਰ ਲੋਕ ਮਸਲਿਆਂ ਨੂੰ ਵਧੀਆ ਢੰਗ ਨਾਲ ਚੁੱਕ ਰਹੇ ਹਨ। ਅਖ਼ਬਾਰ ਦੇ ਸੰਪਾਦਕ ਸ੍ਰੀ ਤਿਲਕ ਰਾਜ, ਪ੍ਰਬੰਧ ਸੰਪਾਦਕ ਪ੍ਰਕਾਸ਼ ਸਿੰਘ ਸਲਵਾਰਾ, ਸੀਨੀਅਰ ਪ੍ਰੈਸ ਕਮੇਟੀ ਮੈਂਬਰ ਗੁਰਬਾਜ਼ ਸਿੰਘ, ਤਾਲਮੇਲ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਗੁਪਤਾ ਤੋਂ ਇਲਾਵਾ ਸਮੁੱਚੇ ਪੰਜਾਬ ਤੋਂ ਪੱਤਰਕਾਰ ਸਮਾਗਮ ਵਿੱਚ ਪਹੁੰਚੇ ਹੋਏ ਸਨ।



Post a Comment