ਭੀਖੀ,6ਫਰਵਰੀ-( ਬਹਾਦਰ ਖਾਨ )- ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ‘ਬਦਲ ਰਿਹਾ ਸੱਭਿਆਚਾਰਕ, ਸਮਾਜਿਕ, ਆਰਥਿਕ, ਮੁਹਾਂਦਰਾ’ ਵਿਸ਼ੇ ’ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਵਿਸ਼ੇ ਦੇ ਮੁੱਖ ਬੁਲਾਰੇ ਪ੍ਰਸਿੱਧ ਵਿਗਿਆਨੀ ਡਾ. ਬਲਜਿੰਦਰ ਸਿੰਘ ਸੇਖੋਂ (ਕਨੇਡਾ) ਸਨ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੇ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ. ਬਲਜਿੰਦਰ ਸੇਖੋਂ ਨੇ ਕਿਹਾ ਕਿ ਵਿਸ਼ਵੀਕਰਨ ਦੇ ਪ੍ਰਭਾਵ ਸਦਕਾ ਸਿਸਟਮ ਦਾ ਸਮੁੱਚਾ ਮੁਹਾਂਦਰਾ ਤਬਦੀਲ ਹੋ ਰਿਹਾ ਹੈ। ਵਾਲਮਾਰਟ ਜਿਹੀਆਂ ਕੰਪਨੀਆਂ ਦੇ ਭਾਰਤ ਅੰਦਰ ਪੈਰ ਪਸਾਰਨ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਹੋਣ ਦੇ ਆਸਾਰ ਬਣ ਗਏ ਹਨ। ਲੋਕ ਸੁਰੱਖਿਅਤ ਨਹੀਂ ਹਨ, ਇਸ ਅਸਰੁੱਖਿਆ ਵਿੱਚੋਂ ਸਤਾ ਦੀ ਤਬਦੀਲੀ ਲਾਜ਼ਮੀ ਹੋਵੇਗੀ। ਰੁਜਗਾਰ, ਸਿਹਤ, ਸਿੱਖਿਆ, ਸੁਰੱਖਿਆ ਵਿੱਚ ਭਾਰਤ ਦਾ ਮੌਜੂਦਾ ਮਾਡਲ ਬੁਰੀ ਤਰ•ਾਂ ਫੇਲ ਹੋ ਚੁੱਕਾ ਹੈ। ਉਨ•ਾਂ ਕਿਹਾ ਕਿ ਵਿਸ਼ਵ ਭਰ ਵਿੱਚ ਮੀਡੀਏ ਦਾ ਰੋਲ ਪਰਦੇ ਪਿੱਛੇ ਵਿਸ਼ਵੀ ਸ਼ਕਤੀਆਂ ਦੇ ਸਹਿਯੋਗ ਵਾਲਾ ਹੈ। ਪ੍ਰਤੀਬੱਧ ਅਤੇ ਸਰੋਕਾਰਾਂ ਨਾਲ ਜੁੜਿਆ ਮੀਡੀਆ ਆਰਥਿਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਜਦ ਕਿ ਵੱਡੀਆਂ ਕੰਪਨੀਆਂ ਦੇ ‘ਗੱਫਿਆਂ’ ਨਾਲ ਮਾਲਾਮਾਲ ਮੀਡੀਆ ਅਮਰੀਕੀ ਤਾਨਾਸ਼ਾਹੀ ਦੇ ਗੁਣਗਾਣ ਕਰਨ ਵਿੱਚ ਮਸ਼ਰੂਫ ਹੈ।ਇਸ ਦਾ ਸਮੁੱਚਾ ਪ੍ਰਭਾਵ ਇਹ ਪੈ ਰਿਹਾ ਹੈ ਕਿ ਅਸੀਂ ਸਮਾਜਿਕ ਅਤੇ ਆਰਥਿਕ ਤੌਰ ’ਤੇ ਜੜ•ਹੀਣ ਹੋ ਰਹੇ ਹਾਂ। ਉਨ•ਾਂ ਕਿਹਾ ਕਿ ਵਿਗਿਆਨੀ ਹੋਣ ਦੇ ਨਾਤੇ ਜਿੱਥੇ ਉਹ ਵਿਸ਼ਵ ਭਰ ਵਿੱਚ ਆਪਣੇ ਖੋਜ ਪੱਤਰ ਪੇਸ਼ ਕਰਨ ਲਈ ਜਾਂਦੇ ਹਨ ਉ¤ਥੇ ਮਨੁੱਖੀ ਬਰਾਬਰਤਾ ਅਤੇ ਅਮਨ ਸ਼ਾਂਤੀ ਲਈ ਵੀ ਲੋਕਾਂ ’ਚ ਆਪਣੀ ਗਲ ਲੈ ਕੇ ਜਾ ਰਹੇ ਹਨ। ਸੰਬੋਧਨ ਉਪਰੰਤ ਸਵਾਲਾਂ ਦੀ ਲੜੀ ਵਿੱਚ ਹਾਜ਼ਰ ਲੇਖਕਾਂ, ਪਾਠਕਾਂ ਵੱਲੋਂ ਅਨੇਕਾਂ ਭਖਵੇਂ ਮੁੱਦੇ ਉਠਾਏ ਗਏ ਜਿਨ•ਾਂ ਦਾ ਜਵਾਬ ਡਾ. ਬਲਵਿੰਦਰ ਸੇਖੋਂ ਵੱਲੋਂ ਪੂਰੇ ਤਰਕ ਅਤੇ ਦੂਰਦ੍ਰਿਸ਼ਟੀ ਰਾਹੀਂ ਦਿੱਤੇ ਗਏ। ਵਿਚਾਰ ਚਰਚਾ ਵਿੱਚ ਬਲਦੇਵ ਮਿਸਤਰੀ, ਪ੍ਰੋ. ਬੀ. ਅਲੈਕਸੇਈ, ਡਾ. ਰੁਪਿੰਦਰ ਰੋਹੀ, ਦਰਸ਼ਨ ਟੇਲਰ, ਲੈਕਚਰਾਰ ਮੱਖਣ ਸਿੰਘ, ਸੁਖਦੇਵ ਸਿੰਘ ਧਾਲੀਵਾਲ, ਸੁਖਜਿੰਦਰ ਸੁੱਖੀ ਭੀਖੀ, ਇੰਜ: ਲੱਖਾ ਸਿੰਘ, ਅਮਰੀਕ ਭੀਖੀ, ਰਾਮ ਸਿੰਘ ਅਕਲੀਆ, ਅਵਤਾਰ ਡਿਜੀਟਲ, ਜਸਪਾਲ ਅਤਲਾ, ਭੁਪਿੰਦਰ ਫੌਜੀ, ਮਨਜੀਤ ਮੰਨਣ, ਗੁਰਿੰਦਰ ਔਲਖ, ਭੁਪਿੰਦਰਜੀਤ, ਗੁਰਚਰਨ ਸਿੰਘ ਜੰਡੀ, ਮਨੋਜ ਕੁਮਾਰ ਐਮ.ਸੀ. ਕਰਨ ਭੀਖੀ, ਲਾਇਬਰੇਰੀ ਸਕੱਤਰ ਸਤਪਾਲ ਭੀਖੀ ਨੇ ਵੀ ਭਾਗ ਲਿਆ।


Post a Comment