ਪੰਡ ਵਾਸੀਆ ਨੇ ਪੁਲਿਸ ਦਾ ਪੁਤਲਾ ਫੂਕਿਆ
Saturday, February 23, 20130 comments
ਮਾਨਸਾ 23 ਫਰਵਰੀ( ਸਫਲਸੋਚ ) ਪਿੰਡ ਮਾਖਾ ਚਹਿਲਾਂ ਦੇ ਵਿੱਚ ਜੋ ਕਿ ਭੂ ਮਾਫੀਆ ਗਿਰੋਹ ਨੇ ਬਲਵਿੰਦਰ ਸਿੰਘ ਕਾਕਾ ਤੇ ਜੋ ਰੱਲੇ ਪਿੰਡ ਬਲੋਰ ਸਿੰਘ ਹੋਈ ਮੌਤ ਜੋ ਕਿ ਕਈ ਦਿਨਾਂ ਤੋ ਲਾਪਤਾ ਸੀ ਉਸ ਦੇ ਸੰਬੰਧ ਵਿੱਚ ਇਸ ਗਿਰੋਹ ਦੀ ਮਿਲੀਭੁਗਤ ਦੇ ਬਲਵਿੰਦਰ ਸਿੰਘ ਕਾਕਾ ਤੇ 306 ਦਾ ਝੂਠਾ ਪਰਚਾ ਜੋ ਕਿ ਰੇਲਵੇ ਪੁਲਿਸ ਥਾਣਾ ਬਠਿੰਡਾ ਵਿਖੇ ਦਰਜ ਕਰਵਾ ਦਿੱਤਾ ਹੈ। ਇਹ ਨਿਰਾ ਝੂਠ ਦਾ ਪਲਿੰਦਾ ਇੱਕ ਸਾਜਿਸ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਇਹ ਗਿਰੋਹ ਨੇ ਪਿੰਡ ਮਾਖਾ ਚਹਿਲਾ ਅਤੇ ਤਾਮਕੋਟ ਰੱਲਾ ਦੇ ਜਾਅਲੀ ਜਮੀਨਾ ਦੀਆ ਰਜਿਸਟਰੀਆ ਕਰਵਾ ਕੇ ਹੜੱਪਣਾ ਚਾਹੁੰਦੇ ਸੀ ਬਲਵਿੰਦਰ ਸਿੰਘ ਕਾਕਾ ਇੰਨਾਂ ਦੀ ਜਿੰਨਾਂ ਲੋਕਾ ਜਮੀਨ ਹੈ ਉਨਾ ਦੀ ਨੱਗੀ ਚਿੱਟੀ ਮੱਦਦ ਕਰਦਾ ਹੈ। ਇਸ ਲਈ ਇਸ ਗਿਰੋਹ ਦੇ ਲੋਕ ਬਾਬਾ ਜੋਗੀਪੀਰ ਦਾ ਦੌ ਨੰਬਰ ਦਾ ਪੈਸਾ ਹੋਣ ਕਰਕੇ ਲੋਕਾ ਵੁੱਤੇ ਦਬਾਅ ਬਣਾਇਆ ਹੋਇਆ ਹੈ। ਇਸ ਲਈ ਇਸਨੂੰ ਰਾਜਨੀਤਿਕ ਤੌਰ ਤੇ ਫਸਾਇਆ ਜਾ ਰਿਹਾ ਹੈ ਜੋ ਕਿ ਬਿੱਲਕੁੱਲ ਝੂਠ ਹੈ। ਪਿੰਡ ਵਾਸੀਆ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮਾਨਸਾ ਪੁਲਿਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਇੰਨਾਂ ਨੂੰ ਦੱਸਣ ਦੀ ਲੋੜ ਨਹੀ। ਪਿੰਡ ਵਾਸੀਆ ਨੇ ਇਸ ਦੇ ਸੰਬੰਧ ਵਿੱਚ ਰੋਸ ਵਜੋਂ ਇਸ ਗਿਰੋਹ ਦਾ ਅਤੇ ਥਾਣਾ ਬਠਿੰਡਾ ਦੇ ਰੇਲਵੇ ਪੁਲਿਸ ਦੇ ਐ¤ਸ ਐ¤ਚ ਓ ਦਾ ਪੁਤਲਾ ਫੁਕਿਆ ਗਿਆ। ਪੁਤਲਾ ਫੂਕਣ ਵਾਲਿਆ ਵਿੱਚ ਕਮਲਜੀਤ ਸਿੰਘ, ਸਿਮਰਜੀਤ ਸਿੰਘ, ਗੁਰਚੇਤ ਸਿੰਘ, ਮਲਕੀਤ ਸਿੰਘ ਫੌਜੀ, ਜਸਪਾਲ ਕਾਲਾ, ਪਰਮਜੀਤ ਸਿੰਘ ਪੰਮਾ ਪ੍ਰਧਾਨ ਲੇਬਰ ਯੂ•ਨੀਅਨ, ਗੁਜੰਟ ਸਿੰਘ ਪ੍ਰਧਾਨ ਮੁਕਤੀ ਮੋਰਚਾ, ਜੋਰਾ ਸਿੰਘ, ਅਮਰੀਕ ਸਿੰਘ ਮਿੱਠੂ ਅਹੁਦੇਦਾਰ ਡਕੋਂਦਾ ਇਕਾਈ ਭਾਰਤੀ ਕਿਸਾਨ ਯੂਨੀਅਨ, ਕਿਰਪਾਲ ਸਿੰਘ ਸਾਬਕਾ ਸਰਪੰਚ, ਚਰਨਜੀਤ ਸਿੰਘ ਪ੍ਰਧਾਨ ਬਾਬਾ ਕਿਸਨ ਦਾਸ ਸਪੋਰਟਸ ਕਲੱਬ, ਕਾਕਾ ਸਿੰਘ, ਜਨਰਲ ਸਕੱਤਰ ਬਾਬਾ ਕਿਸਨ ਦਾਸ ਕਲੱਬ, ਭਿੰਦਰ ਕਲੱਬ ਦੇ ਮੈਬਰ ਬਿੰਦਰ ਸਿੰਘ ਚੋਟੀਆ, ਜੱਗਾ ਸਿੰਘ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ। ਜੇਕਰ ਇਸ ਦੇ ਕੇਸ ਦੀ ਤਫਤੀਸ ਕਰਕੇ ਨਿਰਦੋਸਾ ਨੂੰ ਕੱਢਿਆ ਜਾਵੇ। ਜਿੰਨਾਂ ਨੇ ਇਹ ਕੰਮ ਕੀਤਾ ਹੈ ਉਨਾ ਤੇ ਪਰਚਾ ਦਰਜ ਕੀਤਾ ਜਾਵੇ। ਪਿੰਡ ਵਾਸੀਆ ਨੇ ਇਹ ਵੀ ਮੰਗ ਕੀਤੀ ਹੈ ਕਿ ਬਾਬਾ ਜੋਗੀ ਪੀਰ ਨੂੰ ਟਰੱਸਟ ਬਣਾਇਆ ਜਾਵੇ। ਇਸਨੂੰ ਟਰੱਸਟ ਬਣਾ ਕੇ ਰੱਲੇ ਪਿੰਡ ਤੋਂ ਵਧੀਆ ਇਮਾਨਦਾਰ ਬੰਦਿਆ ਨੂੰ ਇਸਦੀ ਵਾਂਗਡੋਰ ਸੰਭਾਲੀ ਜਾਵੇ। ਜੇਕਰ 5 ਦਿਨਾਂ ਦੇ ਅੰਦਰ ਇਸ ਪਰਚੇ ਦੀ ਤਫਤੀਸ ਨਾ ਕੀਤੀ ਬਰਨਾਲਾ-ਮਾਨਸਾ ਰੌਡ ਦਾ ਰੱਲੇ ਬੱਸ ਸਟੈਂਡ ਤੇ ਘਿਰਾਓ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਜੇ ਫਿਰ ਵੀ ਮਸਲਾ ਨਾ ਹੱਲ ਨਾ ਹੋਇਆ ਤਾ ਜੋਗੇ ਏਰੀਏ ਦੀ ਸਘੰਰਸ ਕਮੇਟੀ ਬਣਾ ਕੇ ਯੂਥ ਕਲੱਬਾ, ਸਮਾਜ ਸੇਵੀ ਬੰਦਿਆ ਨੂੰ ਨਾਲ ਲੈ ਕੇ ਰੇਲਾ ਰੋਕੀਆ ਜਾਣਗੀਆ।
ਜੋ ਕਿ ਰਾਜਨੀਤਿਕ ਤੌਰ ਤੇ ਬਲਵਿੰਦਰ ਕਾਕਾ ਤੇ ਦੋਸ ਲਗਾਏ ਜਾ ਰਹੇ ਹਨ ਮਿਤੀ 31-1-2013 ਬਲੌਰ ਸਿੰਘ, ਗੁਰਪ੍ਰੀਤ ਕੌਰ ਵਿਧਵਾ ਪਿੰਡ ਰੱਲਾ ਗਿਆ । ਗੁਰਪ੍ਰੀਤ ਕੌਰ ਨੇ 1-2 ਨੂੰ ਥਾਣਾ ਜੋਗਾ ਦੁਰਖਾਸਤ ਦਿੱਤੀ ਕਿ ਮੈਨੂੰ ਬਲੌਰ ਸਿੰਘ ਧਮਕੀ ਦੇ ਰਿਹਾ ਹੈ ਜਿਸ ਦੇ ਸੰਬੰਧ ਵਿੱਚ 7/51 ਦੀ ਜਮਾਨਤ ਹੋਈ। 4 ਤਾਰੀਖ ਨੂੰ 2013 ਨੂੰ ਗੁੰਮ ਹੋ ਗਿਆ ਜੋ ਕਿ ਬੁੱਧ ਸਿੰਘ ਉਸਦਾ ਭਰਾ 6 ਤਾਰੀਖ ਨੂੰ ਥਾਣਾ ਜੋਗਾ ਦੇ ਵਿੱਚ ਇਤਲਾਹ ਦੇਣ ਗਿਆ 9 ਤਾਰੀਖ ਨੂੰ ਗੁੰਮਸੁਦਾ ਦੀ ਰਪਟ ਲਿਖੀ ਗਈ। 11 ਤਾਰੀਖ ਨੁੰ ਨਹਿਰ ਵਿੱਚ ਪਾਣੀ ਆਇਆ 12 ਤਾਰੀਖ ਨੂੰ ਰਾਮਾ ਮੰਡੀ ਤੋਂ ਲਾਸ ਮਿਲੀ। 13 ਤਾਰੀਖ ਨੂੰ ਮੁਕੱਦਮਾ ਦਰਜ ਕੀਤਾ ਜਾਦਾ ਹੈ ਅਤੇ ਬਿੱਲਕੁੱਲ ਝੂਠ ਹੈ ਇੱਕ ਦਿਨ ਦੇ ਵਿੱਚ ਇਹ ਲਾਸ ਉ¤ਥੈ ਪਹੁੰਚ ਨਹੀ ਸਕਦੀ ਇਹ ਕੰਮ ਮਿਲੀਭੁਗਤ ਨਾਲ ਕੀਤਾ ਗਿਆ ਹੈ।

Post a Comment