ਮਾਨਸਾ, 05 ਫਰਵਰੀ ( ): ਜ਼ਿਲ•ਾ ਪੀਸ਼ਦ ਮਾਨਸਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਅੱਜ ਜ਼ਿਲ•ਾ ਪ੍ਰੀਸ਼ਦ ਹਾਲ ਵਿਚ ਇਕ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਨਕਦ ਇਨਾਮਾ ਨਾਲ ਜ਼ਿਲ•ਾ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਦਿਲਰਾਜ ਸਿੰਘ ਭੂੰਦੜ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਸਨਮਾਨਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਡੀ.ਡੀ.ਪੀ.ਓ. ਸ਼੍ਰੀ ਹਰਿੰਦਰ ਸਿੰਘ ਸਰਾਂ, ਉਪ ਮੁੱਖ ਕਾਰਜਕਾਰੀ ਅਫ਼ਸਰ ਸ਼੍ਰੀ ਬਲਜੀਤ ਸਿੰਘ, ਜ਼ਿਲ•ਾ ਪ੍ਰੀਸ਼ਦ ਦੇ ਸੁਪਰਡੈਂਟ ਸ਼੍ਰੀ ਪਵਨ ਕੁਮਾਰ, ਅਧਿਆਪਕ ਸ਼੍ਰੀ ਹਰਦੀਪ ਸਿੰਘ ਸਿੱਧੂ, ਮੈਡਮ ਗਗਨਦੀਪ ਕੌਰ ਅਤੇ ਸ਼੍ਰੀ ਅਕਬਰ ਸਿੰਘ ਵੀ ਹਾਜ਼ਰ ਸਨ। ਸਮਾਰੋਹ ਦੌਰਾਨ ਸ਼੍ਰੀ ਅਖੰਡ ਪਾਠ ਦੇ ਭੋਗ ਵੀ ਪਾਏ ਗਏ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਜ਼ਿਲ•ਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਚਾਇਤੀ ਰਾਜ ਨਾਲ ਸਬੰਧਿਤ ਸਕੂਲਾਂ ਵਿਚ ਪੜ•ਾਈ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਲਈ ਹਰ ਤਰ•ਾਂ ਦੇ ਉਪਰਾਲੇ ਕੀਤੇ ਜਾਣਗੇ। ਉਨ•ਾਂ ਕਿਹਾ ਕਿ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਇਸ ਤਰ•ਾਂ ਦੇ ਵਿਦਿਅਕ ਮੁਕਾਬਲੇ ਹਰ ਵਰ•ੇ ਕਰਵਾਏ ਜਾਣਗੇ। ਸ਼੍ਰੀ ਭੂੰਦੜ ਅਤੇ ਸ਼੍ਰੀ ਢਾਕਾ ਨੇ ਅਧਿਆਪਕ ਵਰਗ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਹ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਪੜ•ਾਈ ਕਰਵਾਉਣ। ਉਨ•ਾਂ ਕਿਹਾ ਕਿ ਜ਼ਿਲ•ੇ ਵਿਚ ਸਿੱਖਿਆ ਦੀ ਬੇਹਤਰੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਸਕੂਲਾਂ ਵਿਚ ਮੁੱਢਲੀਆਂ ਲੋੜਾਂ, ਪੀਣ ਵਾਲਾ ਪਾਣੀ, ਬੱਚਿਆਂ ਦੇ ਬੈਠਣ ਲਈ ਫਰਨੀਚਰ ਅਤੇ ਹੋਰ ਸਹੂਲਤਾਂ ਲਈ ਯਤਨ ਕੀਤੇ ਗਏ ਹਨ ਅਤੇ ਭਵਿੱਖ ਵਿਚ ਇਹ ਉਪਰਾਲੇ ਜਾਰੀ ਰਹਿਣਗੇ। ਉਨ•ਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਸਰਕਾਰ ਵਲੋਂ ਇਨ•ਾਂ ਨੂੰ ਵਧੀਆ ਮਾਹੌਲ ਦਿੱਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਵਿਦਿਆਰਥੀ ਪੜ•ਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਮੱਲਾਂ ਮਾਰਨ। ਜ਼ਿਲ•ਾ ਪ੍ਰੀਸ਼ਦ ਵਲੋਂ ਕਰਵਾਏ ਗਏ ਜ਼ਿਲ•ਾ ਪੱਧਰੀ ਮੁਕਾਬਲੇ ਦੌਰਾਨ ਅਕਾਸ਼ਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਨੇ ਪਹਿਲਾ, ਸਿਮਰਜੀਤ ਸਿੰਘ ਅਸਪਾਲ ਕੋਠੇ ਸਕੂਲ ਨੇ ਦੂਜਾ ਅਤੇ ਹਰਵਿੰਦਰ ਸਿੰਘ ਕਲੈਹਿਰੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ•ਾਂ ਵਿਦਿਆਰਥੀਆਂ ਨੂੰ ਕ੍ਰਮਵਾਰ 5100, 3100 ਅਤੇ 2100 ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਇਨ•ਾਂ ਤੋਂ ਇਲਾਵਾ ਹੋਰਨਾਂ ਜਿਨ•ਾਂ ਵਿਦਿਆਰਥੀਆਂ ਨੂੰ ਹੌਸਲਾ ਹਫ਼ਜ਼ਾਈ ਲਈ 500-500 ਰੁਪਏ ਦਿੱਤੇ ਗਏ, ਉਨ•ਾਂ ਵਿਚ ਕਮਲਜੀਤ ਕੌਰ ਖੀਵਾ ਖੁਰਦ, ਗੁਰਪ੍ਰੀਤ ਕੌਰ ਸਿਰਸੀਵਾਲਾ, ਮਨਜੀਤ ਸਿੰਘ ਅਸਪਾਲ ਕੋਠੇ, ਅਮਨਦੀਪ ਕੌਰ ਧਿੰਗੜ, ਮਨਪ੍ਰੀਤ ਸਿੰਘ ਅਸਪਾਲ ਕੋਠੇ, ਰਮਨਪ੍ਰੀਤ ਕੌਰ ਝੇਰਿਆਂਵਾਲੀ, ਮਨਵਿੰਦਰ ਸਿੰਘ ਅਸਪਾਲ ਕੋਠੇ, ਕੋਮਲਪ੍ਰੀਤ ਸਿੰਘ ਗੁਰਥੜੀ, ਮਨਸਿਮਰਨ ਕੌਰ ਸਿਰਸੀਵਾਲਾ ਅਤੇ ਕਮਲਦੀਪ ਕੌਰ ਰੰਘੜਿਆਲ ਸ਼ਾਮਿਲ ਹਨ। ਇਨ•ਾਂ ਸਕੂਲਾਂ ਨਾਲ ਸਬੰਧਿਤ ਅਧਿਆਪਕਾਂ ਸ਼੍ਰੀ ਜਰਨੈਲ ਸਿੰਘ ਚਹਿਲ, ਮੈਡਮ ਸੋਨੂ ਬਾਲਾ, ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਪੁਖਰਾਜ ਸਿੰਘ, ਸ਼੍ਰੀ ਨਰਿੰਦਰ ਸਿੰਘ, ਸ਼੍ਰੀ ਕਸ਼ਮੀਰ ਸਿੰਘ, ਮੈਡਮ ਸੁਮਨੀਸ਼ ਰਾਣੀ, ਮੈਡਮ ਰੁਪਿੰਦਰਜੀਤ ਕੌਰ ਅਤੇ ਮੈਡਮ ਮੋਨਿਕਾ ਰਾਣੀ ਨੂੰ ਵੀ ਸਨਮਾਨਿਤ ਕੀਤਾ ਗਿਆ।


Post a Comment