ਫ਼ਿਰੋਜ਼ਪੁਰ, 25 ਫਰਵਰੀ/ ਸਫਲਸੋਚ/ਖੱਤਰੀ ਭਾਈਚਾਰੇ ਦੀ ਪ੍ਰਫੂਲਤਾ ਅਤੇ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਫ਼ਿਰੋਜ਼ਪੁਰ ਖੱਤਰੀ ਵੈਲਫੇਅਰ ਸਭਾ ਵੱਲੋਂ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਫ਼ਿਰੋਜ਼ਪੁਰ ਸ਼ਹਿਰ ਦੇ ਸਮਸ਼ਾਨਘਾਟ ਨੇੜੇ ਸਥਿਤ ਫ਼ਿਰੋਜ਼ਪੁਰ ਵੈਲਫੇਅਰ ਕਲੱਬ ਦੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ਿਰੋਜ਼ਪੁਰ ਦੇ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਕੀਤੀ ਗਈ ਚੋਣ ਵਿਚ ਸ੍ਰੀ ਦਰਸ਼ਨ ਸਿੰਘ ਧਵਨ ਨੂੰ ਸੰਸਥਾ ਦਾ ਚੇਅਰਮੈਨ ਥਾਪਿਆ ਗਿਆ, ਜਿਸ ਉਪਰੰਤ ਪ੍ਰਧਾਨਗੀ ਸ੍ਰੀ ਟੀ.ਐਸ. ਬੇਦੀ ਨੂੰ ਦਿੱਤੀ ਗਈ। ਇਸੇ ਦੌਰਾਨ ਕੀਤੀ ਗਈ ਚੋਣ ਵਿਚ ਜਨਰਲ ਸਕੱਤਰ ਸ੍ਰੀ ਪਵਨ ਕੁਮਾਰ ਭੰਡਾਰੀ, ਸੀਨੀਅਰ ਮੀਤ ਪ੍ਰਧਾਨ ਪਰਵੀਨ ਮਲਹੋਤਰਾ, ਸੰਜੀਵ ਵਡੇਰਾ ਤੇ ਇੰਦਰਜੀਤ ਸੰਘੜ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਪਰਸ਼ੋਤਮ ਲਾਲ ਮਹਿਤਾ ਕੈਸ਼ੀਅਰ, ਬਾਲ ਕ੍ਰਿਸ਼ਨ ਧਵਨ ਸੈਕਟਰੀ, ਵਿਨੋਦ ਕੁਮਾਰ ਧਵਨ ਨੂੰ ਪ੍ਰੈਸ ਸਕੱਤਰ ਦੀ ਸੇਵਾ ਦਿੱਤੀ ਗਈ। ਇਸ ਮੌਕੇ ਐਗਜੈਕਟਿਵ ਮੈਂਬਰਾਂ ਵਿਚ ਵੀ.ਕੇ. ਖੰਨਾ, ਡਾ: ਸੁਰਿੰਦਰ ਸਿੰਘ ਕਪੂਰ, ਪਰਮੋਦ ਕੁਮਾਰ ਕਪੂਰ, ਕੁਲਦੀਪ ਮੈਨੀ, ਰਵੀ ਧਵਨ, ਰਵੀ ਸੋਈ ਸਾਬਕਾ ਮੈਂਬਰ ਕੈਂਟ ਬੋਰਡ, ਅਮਿਤ ਭੰਡਾਰੀ, ਰਾਜ ਕੁਮਾਰ ਦੁੱਗਲ, ਕੁਲਦੀਪ ਸਾਹਨੀ ਅਤੇ ਧਰਮਵੀਰ ਚੋਪੜਾ ਸ਼ਾਮਿਲ ਕੀਤੇ ਗਏ। ਇਸ ਮੌਕੇ ਇਕੱਤਰ ਮੈਂਬਰਾਂ ਸਮੇਤ ਸੰਸਥਾ ਦੀ ਨਵੀਂ ਚੁਣੀ ਕਾਰਜਕਾਰਨੀ ਦੇ ਅਹੁਦੇਦਾਰਾਂ ਨੇ ਪ੍ਰਣ ਕੀਤਾ ਕਿ ਉਹ ਖੱਤਰੀ ਭਾਈਚਾਰੇ ਦੀ ਪ੍ਰਫੂਲਤਾ ਲਈ ਹਰੇਕ ਤਰ•ਾਂ ਦਾ ਸਹਿਯੋਗ ਦੇਣਗੇ। ਇਸ ਮੌਕੇ ਇਕੱਤਰ ਮੈਂਬਰਾਂ ਨੇ ਐਲਾਨ ਕੀਤਾ ਕਿ ਉਹ ਚੌਧਰੀ ਸ਼ਿਵ ਲਾਲ ਭਾਂਗੜੀਆ ਸੰਸਥਾਪਕ, ਦਲਜੀਤ ਸਿੰਘ ਜਖਮੀ ਪ੍ਰਧਾਨ ਪੰਜਾਬ ਖੱਤਰੀ ਸਭਾ ਦੀ ਅਗਵਾਈ ਹੇਠ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਤਨ, ਮਨ ਨਾਲ ਸੇਵਾ ਕਰਨਗੇ। ਦਿਨੋ-ਦਿਨ ਵੱਧ ਰਹੀ ਬੇਰੁਜ਼ਗਾਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਸੰਸਥਾ ਦੇ ਨੁਮਾਇੰਦਿਆਂ ਨੇ ਐਲਾਨ ਕੀਤਾ ਕਿ ਉਹ ਖੱਤਰੀ ਭਾਈਚਾਰੇ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਸਰਕਾਰਾਂ ਨੂੰ ਅਪੀਲਾਂ ਕਰਨਗੇ। ਖੱਤਰੀ ਭਾਈਚਾਰੇ ਦੇ ਕਿਸੇ ਗਰੀਬ ਪਰਿਵਾਰ ਦੇ ਬੱਚਿਆਂ ਦੀ ਪੜਾਈ ਆਦਿ ਲਈ ਸੰਸਥਾ ਵੱਲੋਂ ਯੋਗ ਉਪਰਾਲੇ ਕੀਤੇ ਜਾਣਗੇ ਤਾਂ ਜੋ ਕੋਈ ਪੜਾਈ ਤੋਂ ਊਨਾ ਨਾ ਰਹਿ ਸਕੇ ਅਤੇ ਕੋਈ ਇਲਾਜ ਪੱਖੋਂ ਵਾਂਝਾ ਨਾ ਹੋ ਸਕੇ।

Post a Comment