ਮੋਗਾ, 21 ਫਰਵਰੀ/ ਸਫਲਸੋਚ/ ਪੰਜਾਬ ਦੇ ਮੁ¤ਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਆਤਮਘਾਤ ਦੇ ਰਾਹ ਪਈ ਹੋਈ ਹੈ ਅਤੇ ਇਹ ਇ¤ਕੋ ਇ¤ਕੋ ਸਿਆਸੀ ਜਮਾਤ ਹੈ ਜਿਸ ਦੇ ਪ੍ਰਮੁ¤ਖ ਆਗੂ ਆਪਣੇ ਹੀ ਉਮੀਦਵਾਰਾਂ ਨੂੰ ਚੋਣ ਹਰਾਉਣ ਲਈ ਸਰਗਰਮੀ ਨਾਲ ਕੰਮ ਕਰਦੇ ਹਨ।ਉਹਨਾਂ ਕਿਹਾ, ਠਭਾਵੇਂ ਉਹਨਾਂ ਨੇ ਸਿਰਫ ਆਪਣੀ ਕਾਰਗੁਜ਼ਾਰੀ ਦੇ ਅਧਾਰ ਉ¤ਤੇ ਹੀ ਪਿਛਲੀ ਵਿਧਾਨ ਸਭਾ ਚੋਣ ਸਹਿਜੇ ਹੀ ਜਿ¤ਤ ਲੈਣੀ ਸੀ, ਪਰ ਸਾਡੀ ਵ¤ਡੇ ਫਰਕ ਨਾਲ ਜਿ¤ਤ ਯਕੀਨੀ ਕਰਾਉਣ ਵਿਚ ਕਾਂਗਰਸ ਦਾ ਅੰਦਰੂਨੀ ਕਲੇਸ਼ ਨੇ ਵੀ ਹਿ¤ਸਾ ਪਾਇਆ ਹੈ।ਮੋਗਾ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਦੇ ਖਾਤਮੇ ਦਾ ਸਬ¤ਬ ਬਣੇਗੀ ਅਤੇ ਇਸ ਚੋਣ ਦੇ ਨਤੀਜੇ ਤੋਂ ਬਾਅਦ ਕਾਂਗਰਸ ਪੂਰੀ ਤਰਾਂ ਖਿੰਡ-ਪੁੰਡ ਜਾਵੇਗੀ।ਠ
ਸ੍ਰ. ਬਾਦਲੇ ਚੋਣ ਪ੍ਰਚਾਰ ਦੇ ਆਖਰੀ ਦਿਨ ਜਦੋਂ ਅ¤ਜ ਹਜ਼ਾਰਾਂ ਦੇ ਇਕ¤ਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਲੋਕ ਉਹਨਾਂ ਦੇ ਵਿਚਾਰ ਸੁਣਨ ਲਈ ਘਰਾਂ ਦੀਆਂ ਛ¤ਤਾਂ ਉ¤ਤੇ ਬੈਠੇ ਸਨ ਅਤੇ ਕਈ ਤਾਂ ਉਹਨਾਂ ਦੀ ੋਿਮਣੀ ਅਕਾਲੀ ਦਲ ਦੀ 1995 ਵਿਚ ਹੋਈ ਵਿਸ਼ਾਲ ਕਾਨਫਰੰਸ ਅਤੇ 1997 ਵਿਚ ਹੋਈ ਵਿਧਾਨ ਸਭਾ ਚੋਣ ਵਿਚ ਲੋਕਾਂ ਵਿਚਲੇ ਉਤਸ਼ਾਹ ਦੀ ਯਾਦ ਤਾਜ਼ਾ ਕਰਵਾ ਦਿ¤ਤੀ।
ਬਿਲਕੁਲ ਚਿੰਤਾ ਮੁਕਤ ਤੇ ਸ਼ਾਂਤ ਦਿਸ ਰਹੇ ਮੁ¤ਖ ਮੰਤਰੀ ਨੇ ਆਪਣਾ ਸਾਰਾ ਭਾਸ਼ਨ ਬਹੁਤ ਹੀ ਹਲਕੇ ਫੁਲਕੇ ਅੰਦਾਜ ਵਿਚ ਕੀਤਾ ਅਤੇ ਆਪਣੇ ਸੁਭਾਅ ਅਨੁਸਾਰ ਚੁਟਕਲੇ ਸੁਣਾ ਕੇ ਤੇ ਵਿਰੋਧੀਆਂ ਉ¤ਤੇ ਵਿਅੰਗ ਕਰ ਕਰ ਕੇ ਲੋਕਾਂ ਨੂੰ ਖੂਬ ਹਸਾਉਂਦੇ ਵੀ ਰਹੇ ਅਤੇ ਗੰਭੀਰ ਗ¤ਲਾਂ ਵੀ ਕਰਦੇ ਰਹੇ।
ਮੁ¤ਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਕਈ ਆਗੂ ਆਪਣਿਆਂ ਨੂੰ ਹੀ ਹਰਾਉਣ ਲਈ ਮਸ਼ਹੂਰ ਹਨ।ਇਹੀ ਸਭ ਕੁਝ ਇਸ ਜ਼ਿਮਨੀ ਚੋਣ ਵਿਚ ਵੀ ਹੋ ਰਿਹਾ ਹੈ।ਇਸੇ ਲਈ ਇਸ ਚੋਣ ਵਿਚ ਕੋਈ ਮੁਕਾਬਲਾ ਹੀ ਨਹੀਂ ਬਣਿਆ।ਉਹਨਾਂ ਕਿਹਾ ਕਿ ਇਸ ਚੋਣ ਦੀ ਜਿ¤ਤ ਦੇ ਫਰਕ ਨਾਲ ਹੁਣ ਤ¤ਕ ਦੇ ਸਾਰੇ ਰਿਕਾਰਡ ਟੁ¤ਟ ਜਾਣਗੇ।
ਮੁ¤ਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਧਾਇਕਾਂ ਨੁੰ ਲੋਕਾਂ ਦੇ ਕੰਮਾਂ ਜਾਂ ਹਲਕੇ ਦੇ ਵਿਕਾਸ ਕਾਰਜਾਂ ਲਈ ਵੀ ਮੁ¤ਖ ਮੰਤਰੀ ਜਾਂ ਹੋਰਨਾਂ ਮੰਤਰੀਆਂ ਨੂੰ ਨਾ ਮਿਲਣ ਦੇ ਜਾਰੀ ਕੀਤੇ ਹੋਏ ਨਾਦਰਸ਼ਾਹੀ ਫੁਰਮਾਨ ਕਾਰਨ ਹੀ ਉਹਨਾਂ ਦੇ ਹਲਕਿਆਂ ਦਾ ਵਿਕਾਸ ਪ੍ਰਭਾਵਤ ਹੋ ਰਿਹਾ ਹੈ।
ਸ੍ਰ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਉਹ ਆਪਣੇ ਵਿਧਾਇਕਾਂ ਨੂੰ ਲੋਕਾਂ ਦੀ ਪ੍ਰਤੀਨਿਧਾਂ ਦੀ ਤਰਾਂ ਕੰਮ ਕਾਜ ਕਰਨ ਦੀ ਖੁ¤ਲ ਦੇਣ ਤਾਂ ਕਿ ਉਹ ਆਪਣੇ ਹਲਕਿਆਂ ਦਾ ਵਿਕਾਸ ਅਤੇ ਲੋਕਾਂ ਦੇ ਕੰਮ ਕਾਜ ਕਰਵਾ ਸਕਣ।ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਸਰਕਾਰ ਲੋਕਾਂ ਦੀ ਹੁੰਦੀ ਹੈ ਅਤੇ ਹਰ ਵਿਧਾਇਕ ਨੂੰ ਇਹ ਹ¤ਕ ਹੈ ਕਿ ਉਹ ਆਪਣੇ ਹਲਕੇ ਲੋਕਾਂ ਦੀਆਂ ਮੁਸ਼ਕਲਾਂ ਹ¤ਲ ਕਰਾਉਣ ਲਈ ਸਰਕਾਰ ਦੇ ਮੰਤਰੀਆਂ ਨੂੰ ਮਿਲ ਸਕੇ।
ਮੁ¤ਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਲੋਕਾਂ ਵਿਚ ਸਿਰਫ ਵਿਕਾਸ ਦਾ ਏਜੰਡਾ ਲੈ ਕੇ ਜਾ ਰਿਹਾ ਹੈ ਅਤੇ ਇਹ ਗ¤ਲ ਲੋਕਾਂ ਦੀ ਸਮਝ ਵਿਚ ਵੀ ਆ ਰਹੀ ਹੈ।ਉਹਨਾਂ ਕਿਹਾ ਕਿ ਮੋਗੇ ਦਾ ਕੇਸ ਬੜਾ ਹੀ ਦਿਲਚਸਪ ਹੈ ਜਿ¤ਥੇ ਕਾਂਗਰਸ ਦੇ ਵਿਧਾਇਕ ਨੇ ਆਪਣੀ ਪਾਰਟੀ ਦੇ ਪ੍ਰਧਾਨ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਅਸਤੀਫਾ ਦਿ¤ਤਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ¤ਲਾ ਫੜਕੇ ਫਿਰ ਲੋਕਾਂ ਦੀ ਕਚਹਿਰੀ ਵਿਚ ਗਿਆ ਹੈ।ਮੁ¤ਖ ਮੰਤਰੀ ਨੇ ਕਿਹਾ ਹੈ ਕਿ ਕਾਂਗਰਸ ਦੇ ਬਹੁਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੀ ਨਾਦਰਸ਼ਾਹੀ ਤੋਂ ਔਖੇ ਹਨ ਅਤੇ ਕਈਆਂ ਨੇ ਤਾਂ ਅਖਬਾਰਾਂ ਵਿਚ ਬਿਆਨ ਦੇ ਕੇ ਇਹਨਾਂ ਨੀਤੀਆਂ ਦਾ ਖੁ¤ਲਮ ਖੁ¤ਲਾ ਵਿਰੋਧ ਕੀਤਾ ਹੈ।ਉਹਨਾਂ ਕਿਹਾ ਕਿ ਜੋਗਿੰਦਰਪਾਲ ਜੈਨ ਨੇ ਬਹੁਤ ਹੀ ਬਹਦਾਰੀ ਵਿਖਾਉਂਦਿਆਂ ਹਲਕੇ ਦੇ ਵਿਕਾਸ ਖਾਤਰ ਕਾਂਗਰਸ ਤੋਂ ਅਸਤੀਫਾ ਦਿ¤ਤਾ ਹੈ।
ਮੁ¤ਖ ਮੰਤਰੀ ਨੇ ਕਿਹਾ ਕਿ ਉਹ ਖੁਦ ਕਾਂਗਰਸੀ ਵਿਧਾਇਕਾਂ ਨੂੰ ਹਲਕੇ ਦੇ ਕੰਮਾਂ ਤੇ ਵਿਕਾਸ ਲਈ ਬੇਝਿਜਕ ਉਹਨਾਂ ਕੋਲ ਆਉਣ ਲਈ ਅਪੀਲਾਂ ਕਰਦੇ ਰਹਿੰਦੇ ਹਨ ਅਤੇ ਜਿਹੜੇ ਕਾਂਗਰਸੀ ਵਿਧਾੲਕ ਉਹਨਾਂ ਕੋਲ ਆਉਂਦੇ ਹਨ ਉਹਨਾਂ ਦੇ ਕੰਮ ਪਹਿਲ ਦੇ ਅਧਾਰ ਉ¤ਤੇ ਹੁੰਦੇ ਹਨ।
ਸ੍ਰ. ਬਾਦਲ ਨੇ ਕਿਹਾ ਕਿ ਚੋਣ ਜ਼ਾਬਤਾ ਖਤਮ ਹੁੰਦਿਆਂ ਹੀ ਮੋਗੇ ਹਲਕੇ ਵਿਚ ਵਿਕਾਸ ਕਾਰਕ ਸ਼ੁਰੂ ਕਰ ਦਿ¤ਤੇ ਜਾਣਗੇ।ਉਹਨਾਂ ਕਿਹਾ ਕਿ ਉਹਨਾਂ ਨੇ ਪੂਰੇ ਹਲਕੇ ਦੀਆਂ ਲੋੜਾਂ ਤੇ ਮੁਸ਼ਕਲਾਂ ਸਮਝ ਲਈਆਂ ਹਨ।ਲੋਕਾਂ ਵਲੋਂ ਵਿਖਾਏ ਪਿਆਰ ਤੇ ਉਤਸ਼ਾਹ ਸਦਕਾ ਉਹ ਇਸ ਹਲਕੇ ਨਾਲ ਲਗਾਤਾਰ ਰਾਬਤਾ ਬਣਾਕੇ ਰ¤ਖਣਗੇ।

Post a Comment