ਨਵੀਂ ਦਿੱਲੀ, 22 ਫਰਬਰੀ, 2013/ ਸਫਲਸੋਚ/ਸ਼੍ਰੋਮਣੀ ਅਕਾਲੀ ਦਲ (ਬਾਦਲ), ਦਿੱਲੀ ਪ੍ਰਦੇਸ, ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਜਥੇਦਾਰ ਅਵਤਾਰ ਸਿੰਘ ਹਿਤ ਕੌਮੀ ਜਨਰਲ ਸਕੱਤਰ, ਜਥੇਦਾਰ ਉਂਕਾਰ ਸਿੰਘ ਥਾੋਪਰ, ਕੌਮੀ ਮੀਤ ਪ੍ਰਧਾਨ, ਜਥੇਦਾਰ ਕੁਲਦੀਪ ਸਿੰਘ ਬੌਗਲ, ਕੌਮੀ ਸੰਗਠਨ ਸਕੱਤਰ, ਮਨਜਿੰਦਡਰ ਸਿੰਘ ਸਿਰਸਾ, ਪ੍ਰਧਾਨ ਯੂਥ ਵਿੰਗ, ਸ੍ਰੋਮਣੀ ਕਮੇਟੀ ਮੈਂਬਰਜ਼ ਹਰਮਨਜੀਤ ਸਿੰਘ, ਭੁਪਿੰਦਰ ਸਿੰਘ ਅਨੰਦ, ਗੁਰਮਿੰਦਰ ਸਿੰਘ ਮਥਾਰੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੈ ਚੁਣੇ ਗਏ ਮਂੈਬਰਾਨ ਦੀ ਹਾਜ਼ਰੀ ਵਿਚ ਦਲ ਦੇ ਨੇਤਾਵਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਮੇਟੀ ਦੇ ਹਾਰੇ ਹੋਏ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸਾਥੀਆਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਅਧੀਨ ਚਲ ਰਹੀਆਂ ਸੰਸਥਾਵਾਂ ਤੇ ਗੈਰ ਕਾਨੂੰਂਨੀ ਤੌਰ ਤੇ ਕਬਜ਼ਾ ਕਰਨ ਲਈ ਹੋਛੇ ਹੱਥਕੰਡੇ ਵਰਤਣ ਦੇ ਆਰੋਪ ਲਗਾਏ।ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿਹਾ ਕਿ ਸਰਨਾ ਭਰਾਵਾਂ ਦਿੱਲੀ ਕਮੇਟੀ ਚੋਣਾਂ ਵਿਚ ਬੂਰੀ ਤਰ੍ਹਾਂ ਹਾਰਨੇ ਤੋਂ ਬਾਅਦ ਵੀ ਕਮੇਟੀ ਦੀਆਂ ਜਾਇਦਾਦਾਂ ਤੇ ਅਵੈਧ ਕਬਜ਼ਾ ਰੱਖ ਕੇ ਆਪਣੀ ਨਿਜੀ ਜਾਇਦਾਦ ਦੀ ਤਰ੍ਹਾਂ ਵਰਤਣਾ ਚਾਹੁੰਦੇ ਹਨ ਜੋ ਕਿ ਨਾ ਕੇਵਲ ਸੰਗਤਾਂ ਦੁਆਰਾ ਦਿਤੇ ਗਏ ਫੈਸਲੇ ਦਾ ਅਪਮਾਣ ਹੈ ਅਤੇ ਸਰਨਾ ਭਰਾਵਾ ਦੀ ਮਸੰਦੀ ਸੋਚ ਦਾ ਨਤੀਜਾ ਹੈ। ਉਨ੍ਹਾਂ ਨੇ ਵਿਸਤਾਰ ਪੁਰਬਕ ਦੱਸਦੇ ਹੋਏ ਕਿਹਾ ਕਿ ਆਪਣੀ ਪ੍ਰਧਾਨਗੀ ਦੋਰਾਨ ਸਰਨਾ ਭਰਾਵਾਂ ਨੇ ਪਹਿਲਾਂ ਗੁਰਦੁਆਰਾ ਬਾਲਾ ਹਸਪਤਾਲ ਨੂੰ ਇਕ ਨਿੱਜੀ ਕੰਪਨੀ ਬੀ ਐਲ ਕਪੂਰ ਅਤੇ ਉਸਤੋਂ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਨੂੰ ਕੁਝ ਸਾਲਾਂ ਬਆਦ ਨਵੀ ਦਿੱਲੀ ਨਗਰ ਨਿਗਮ ਨੂੰ ਸੋਂਪਣ ਦਾ ਅਵੈਧ ਕਰਾਰ ਕਰਕੇ ਦਿੱਲੀ ਦੀਆਂ ਸੰਗਤਾ ਨਾਲ ਦਿੱਲੀ ਸਰਕਾਰ ਦੀ ਸ਼ਹਿ ਤੇ ਆਪਣੇ ਨਿਜੀ ਫਾਇਦਿਆਂ ਲਈ ਧੋਖਾ ਕੀਤਾ ਹੈ ਅਤੇ ਇਹ ਭਰਿਸ਼ਟਾਚਾਰੀਆਂ ਦੀ ਇਸ ਸਭ ਨਾਲ ਪੂਰਤੀ ਨਹੀਂ ਹੋਈ ਤਾਂ ਸਰਨਾ ਭਰਾਵਾ ਅਤੇ ਸਾਥੀਆਂ ਨੇ ਸਕੂਲਾਂ ਅਤੇ ਗੁਰੁ ਘਰ ਦੇ ਫੰਡਾਂ ਨੂੰ ਆਪਣੇ ਨਿਜੀ ਟਰੱਸਟ ਦੇ ਮਾਧਿਅਮ ਰਾਹੀਂ ਕਾਰ ਸੇਵਾ ਦੇ ਨਾਂ ਤੇ ਜਮਕੇ ਇਸਤੇਮਾਲ ਕੀਤਾ॥ ਪ੍ਰਤੂੰ ਦਿੱਲੀ ਦੀ ਸੂਝਵਾਨ ਸਿੱਖ ਸੰਗਤਾਂ ਨੇ ਸਰਨਾ ਭਰਾਵਾਂ ਦੇ ਪੰਥ ਵਿਰੋਧੀ ਕਾਰਨਾਮਿਆਂ ਲਈ ਖਾਮਿਆਜਾ ਦੇ ਰੂਫ ਵਿਚ ਉਨ੍ਹਾਂ ਦੇ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਤੋਂ ਬਾਹਰ ਦਾ ਰਸਤਾ ਦਿਖਾ ਦਿਤਾ ਹੈ।ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਸਤ ਲੋਭੀ ਸਰਨਾ ਭਰਾਵਾਂ ਅਤੇ ਉਨਾਂ ਦੇ ਸਹਿਯੋਗੀਆਂ ਨੇ ਹੁਣ ਗੈਰ ਕਾਨੂੰਨੀ ਤਰੀਕੇ ਅਪਣਾਉਦੇ ਹੋਏ ਨਈ ਚੁਣੀ ਗਈ ਕਮੇਟੀ ਨੂੰ ਕੰਮ ਸੋਂਪਣ ਲਈ ਅੜਚਣਾਂ ਪਾਉਣ ਦਾ ਨਵਾਂ ਅਤੇ ਘਟੀਆਂ ਹੱਥਕੰਡਾ ਅਪਨਾਉਣਾਂ ਸੁਰੂ ਕਰ ਦਿਤਾ ਹੈ। ਜਿਸ ਨਾਲ ਨਾ ਕੇਵਲ ਸਰਨਾ ਭਰਾਵਾ ਦੀ ਭੈੜੀ ਸੋਚ ਦੀ ਝੱਲਕ ਮਿਲ ਰਹੀ ਹੈ ਜਿਸ ਵਿਚ ਉਹ ਗੁਰੁ ਘਰ ਦੀਆਂ ਜਾਇਦਾਦਾਂ ਅਤੇ ਸਿਖਿਆਂ ਦੇ ਅਦਾਰਿਆਂ ਨੂੰ ਉਹ ਆਪਣੀ ਨਿਜੀ ਜਾਗੀਰ ਸਮਝਦੇ ਹਨ ਅਤੇ ਆਪਣਾ ਕਬਜ਼ਾ ਮਸੰਦਾਂ ਦੀ ਤਰ੍ਹਾਂ ਜਾਰੀ ਰਖਣਾ ਚਾਹੁੰਦੇਹਨ।ਮਨਜੀਤ ਸਿੰਘ ਜੀ ਕੇ ਨੇ ਪ੍ਰੈਸ ਨੂੰ ਭਰੋਸਾ ਦੁਆਉਂਦੇ ਹੋਏ ਕਿਹਾ ਕਿ ਕਿਸੇ ਵੀ ਕੀਮਤ ਤੇ ਸਰਨਾਂ ਭਰਾਵਾਂ ਦੇ ਮਨਸੁਬਿਆਂ ਨੂੰ ਸਿਰੇ ਨਹੀਂ ਚੜਨ ਦਿਤਾ ਜਾਵੇਗਾ ਅਤੇ ਦਿੱਲੀ ਦੀ ਸ਼ੰਗਤ ਨਾਲ ਸ੍ਰੋਮਣੀ ਅਕਾਲੀ ਦਲ ਨੇ ਜੋ ਵੀ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਪੁਰਾ ਕੀਤਾ ਜਾਵੇਗਾ ਅਤੇ ਸੰਗਤਾਂ ਦੇ ਸਾਹਮਣੇ ਗੁਰੂ ਘਰਾਂ ਦੀ ਜਾਇਦਾਦਾਂ ਦੀ ਪੂਰੀ ਸਚਾਈ ਸਾਹਮਣੇ ਰੱਖੀ ਜਾਵੇਗੀ।

Post a Comment