ਚੰਡੀਗੜ, 10 ਫਰਵਰੀ (ਗੁਰਪ੍ਰੀਤ ਮਹਿਕ) : ਅਫ਼ਜ਼ਲ ਗੁਰੂ ਨੂੰ ਦਿੱਤੀ ਫਾਂਸੀ ਇੱਕ ਵਿਅਕਤੀ ਨੂੰ ਦਿੱਤੀ ਫਾਂਸੀ ਤਾਂ ਹੈ ਹੀ ਇਹ ਦੇਸ਼ ਦੇ ਕਾਨੂੰਨ ਨੂੰ ਵੀ ਫਾਂਸੀ ਹੈ। ਇਹ ਸ਼ਬਦ ਪਾਰਲੀਮੈਂਟ ’ਤੇ ਹਮਲੇ ਦੇ ਕਥਿੱਤ ਦੋਸ਼ੀ ਅਫ਼ਜ਼ਲ ਗੁਰੂ ਨੂੰ ਫਾˆਸ਼ੀ ਦਿੱਤੇ ਜਾਣ ’ਤੇ ਸਖਤ ਰੋਸ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਤੇ ਮੀਤ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਕਹੇ। ਉਨਾˆ ਕਿਹਾ ਕਿ ਵਿਦੇਸ਼ੀ ਹਕੂਮਤਾਂ ਵੀ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਕਰ ਰਹੇ ਕ੍ਰਾਂਤੀਕਾਰੀ ਯੋਧਿਆਂ ਨੂੰ ਫਾਂਸੀ ਦੇਣ ਸਮੇਂ ਉਸ ਦੀ ਅੰਤਮ ਇੱਛਾ ਪੁੱਛਦੀਆਂ ਸਨ ਤੇ ਉਸ ਦੀ ਉਹ ਅੰਤਮ ਇੱਛਾ ਪੂਰੀ ਕੀਤੀ ਜਾਂਦੀ ਸੀ। ਉਸ ਦੇ ਵਾਰਸਾਂ ਨੂੰ ਸੂਚਨਾ ਦੇ ਕੇ ਫਾਂਸੀ ’ਤੇ ਲਟਕਾਏ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਂਦੀ ਸੀ ਤੇ ਉਸ ਦੀ ਲਾਸ਼ ਵਾਰਸਾਂ ਨੂੰ ਸੌਂਪੀ ਜਾਂਦੀ ਸੀ ਤਾਂ ਕਿ ਆਪਣੇ ਧਰਮ ਅਨੁਸਾਰ ਉਹ ਆਪਣੇ ਹੱਥੀਂ ਉਸ ਦੀਆਂ ਅੰਤਮ ਰਸਮਾਂ ਨਿਭਾ ਸਕਣ। ਭਾਰਤੀ ਹਿੰਦੂ ਹਾਕਮਾˆ ਨੇ ਜਿਸ ਤਰ੍ਹਾਂ ਚੁੱਪ ਚਪੀਤੇ ਅਫਜ਼ਲ ਗੁਰੂ ਨੂੰ ਫਾˆਸੀ ਦੇਣ ਤੋਂ ਬਾਅਦ ਹੀ ਖ਼ਬਰ ਨਸ਼ਰ ਕੀਤੀ ਤੇ ਉਸ ਦੀ ਲਾਸ਼ ਨੂੰ ਉਸ ਦੇ ਵਾਰਸਾਂ ਦੀ ਗੈਰਹਾਜਰੀ ’ਚ ਜੇਲ੍ਹ ਦੇ ਅੰਦਰੇ ਹੀ ਦਫਨਾ ਕੇ ਕਾਨੂੰਨ ਦਾ ਕਤਲ ਕੀਤਾ ਹੈ। ਅਫ਼ਜ਼ਲ ਗੁਰੂ ਦੀ ਫਾਂਸੀ ਨੂੰ ਇਨਸਾਫ਼ ਅਤੇ ਕਾਨੂੰਨ ਨੇ ਆਪਣਾ ਕੰਮ ਕੀਤਾ ਦੱਸ ਕੇ ਖੁਸ਼ੀਆਂ ਮਨਾਉਣ ਵਾਲਿਆਂ ’ਤੇ ਸਖ਼ਤ ਇਤਰਾਜ ਕਰਦੇ ਹੋਏ ਭਾਈ ਹਰਪਾਲ ਸਿੰਘ ਚੀਮਾ ਅਤੇ ਭਾਈ ਬਲਦੇਵ ਸਿੰਘ ਸਿਰਸਾ ਨੇ ਪੁੱਛਿਆ ਕਿ 1984 ’ਚ ਦਿੱਲੀ ਸਮੇਤ ਹੋਰਨਾਂ ਸ਼ਹਿਰਾਂ ’ਚ ਘੱਟ ਗਿਣਤੀ ਸਿੱਖ ਕੌਮ ਦੇ ਬੇਕਸੂਰ ਦੇਸ਼ ਵਾਸੀਆਂ ਅਤੇ 2002 ’ਚ ਗੁਜਰਾਤ ’ਚ ਘੱਟ ਗਿਣਤੀ ਮੁਸਲਮਾਨਾਂ ਦਾ ਸਰਕਾਰੀ ਸ਼ਹਿ ’ਤੇ ਕਤਲੇਆਮ, ਸਾੜਫੂਕ ਅਤੇ ਔਰਤਾਂ ਨਾਲ ਸਮੂਹਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਜਾ ਦੇਣ ਲਈ ਇਸ ਦੇਸ਼ ਦਾ ਕਾਨੂੰਨ ਆਪਣਾ ਕੰਮ ਕਰਕੇ ਪੀੜਤਾਂ ਨੂੰ ਇਨਸਾਫ਼ ਕਦੋਂ ਦੇਵੇਗਾ? ਭਾਈ ਚੀਮਾ ਤੇ ਭਾਈ ਸਿਰਸਾ ਨੇ ਕਿਹਾ ਕਿ ਭਾਜਪਾ ਦੇ ਨਾਲ-ਨਾਲ ਕਾਂਗਰਸ ਵੀ ਜਦ ਹੋਰ ਸਭ ਮੁੱਦਿਆਂ ’ਤੇ ਬੁਰੀ ਤਰ੍ਹਾਂ ਫੇਲ੍ਹ ਹੋ ਜਾਂਦੀਆਂ ਹਨ ਤਾਂ ਇਹ ਪਾਰਟੀਆਂ ਭਗਵੇਂ ਪੱਤੇ ਖੇਡ੍ਹ ਕੇ ਰਾਜਸੀ ਲਾਹੇ ਲੈਣ ਲਈ ਦੇਸ਼ ਦੀਆਂ ਹਮੇਸ਼ਾਂ ਘੱਟਗਿਣਤੀਆਂ ਨੂੰ ਬਲੀ ਦੇ ਬੱਕਰੇ ਬਣਾਉਂਦੀਆਂ ਆਈਆਂ ਹਨ। ਕਦੇ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਕਦੇ ਬਾਬਰੀ ਮਸਜਿਦ ਢਾਹ ਕੇ ਅਤੇ ਕਦੇ ਘੱਟਗਿਣਤੀਆਂ ਦੇ ਕਤਲੇਆਮ ਕਰਵਾ ਕੇ ਆਪਣੇ ਰਾਜਸੀ ਮਕਸਦ ਪੂਰੇ ਕੀਤੇ ਜਾਂਦੇ ਹਨ। ਉਸੇ ਤਰ੍ਹਾਂ 2014 ਦੀਆਂ ਲੋਕ ਸਭਾ ਚੋਣਾਂ 'ਚ ਹਿੰਦੂ ਬਹਗਿਣਤੀ ਦੀਆਂ ਵੋਟਾਂ ਲੈਣ ਲਈ ਹੀ ਅਜ਼ਮਲ ਕਸਾਬ ਤੋਂ ਬਾਅਦ ਹੁਣ ਜਿਸ ਤਰ੍ਹਾਂ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਹੈ ਇਸ ਨੂੰ ਵੇਖਦਿਆਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਭਾਰਤੀ ਕਾਨੂੰਨ ਵਲੋਂ ਫਾˆਸੀ ਦੀ ਸਜ਼ਾ ਪ੍ਰਾਪਤ ਹੋਰ ਘੱਟਗਿਣਤੀ ਵਰਗਾਂ ਦੇ ਨੌਜਵਾਨਾਂ ਜਿਵੇਂ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ 2014 ਦੀਆਂ ਚੋਣਾਂ ਤੱਕ ਹਰ 3 ਜਾਂ 4 ਮਹੀਨੇ ਬਾਅਦ ਇਸੇ ਤਰ੍ਹਾਂ ਭਾਰਤ ਦੇ ਹਿੰਦੂਵਾਦੀ ਨਿਜ਼ਾਮ ਵੱਲੋਂ ਫਾਂਸੀਆਂ 'ਤੇ ਲਟਕਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਫਿਰਕਾਪ੍ਰਸਤ ਆਗੂਆਂ ਦੀ ਇਹ ਕਮੀਨੀ ਹਰਕਤ ਹੈ ਕਿ ਇੱਕ ਪਾਸੇ ਤਾਂ ਘੱਟਗਿਣਤੀ ਕੌਮ ਦੇ ਨੌਜਵਾਨਾਂ ਦੇ ਇਸ ਤਰ੍ਹਾਂ ਦੇ ਸਰਕਾਰੀ ਕਤਲਾਂ ਨੂੰ ਦੇਸ਼ ਦੇ ਲੋਕਾਂ ਦੀ ਇੱਛਾ ਨਾਲ ਜੋੜ ਦਿੱਤਾ ਜਾਂਦਾ ਹੈ ਅਤੇ ਦੂਸਰੇ ਪਾਸੇ ਘੱਟਗਿਣਤੀਆਂ ਦੇ ਕਾਤਲਾਂ ਨੂੰ ਪਾਰਲੀਮੈਂਟ ਦੀਆਂ ਟਿਕਟਾਂ ਦਿਵਾ ਕੇ ਉਨ੍ਹਾˆ ਦੇ ਹੱਕ 'ਚ ਵੋਟਾਂ ਰਾਹੀਂ ਬਹੁਗਿਣਤੀ ਦੀ 'ਇੱਛਾ' ਦਾ ਪ੍ਰਟਗਾਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੁਸਲਮਾਨਾਂ ਦੇ ਕਾਤਲ ਨਰਿੰਦਰ ਮੋਦੀ ਨੂੰ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਭਾਰ ਕੇ ਘੱਟ ਗਿਣਤੀ ਕੌਮਾਂ ਦੇ ਜਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਘੱਟ ਗਿਣਤੀਆਂ ਨੂੰ ਦੇਸ਼ ਦੇ ਸ਼ਹਿਰੀ ਹੀ ਮੰਨਣ ਲਈ ਤਿਆਰ ਨਹੀਂ ਹਨ। ਉਨਾˆ ਕਿਹਾ ਕਿ ਦੇਸ਼ ਦੇ ਨਿਜ਼ਾਮ ਦੀ ਅਜਿਹੀ ਕਾਰਗੁਜ਼ਾਰੀ ਦੇਸ਼ ਲਈ ਬਹੁਤ ਘਾਤਕ ਸਿੱਧ ਹੋ ਸਕਦੀ ਹੈ। ਇਸ ਵਰਤਾਰੇ 'ਚੋਂ ਨਿਕਲਣ ਵਾਲੇ ਨਤੀਜਿਆਂ ਲਈ ਦੇਸ਼ ਦਾ ਹਿੰਦੂਵਾਦੀ ਨਿਜ਼ਾਮ ਹੀ ਜਿੰਮੇਵਾਰ ਹੋਵੇਗਾ।
Post a Comment