ਚੰਡੀਗੜ੍ਹ, 3 ਫਰਵਰੀ: / ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ੍ਰੀ ਪਵਨ ਵਤਸ (59) ਜੋ ‘ਡੇਲੀ ਪੋਸਟ’ ਦੇ ਮਾਲਵਾ ਹੈਡ ਸ੍ਰੀ ਰਾਜਿਆ ਦੀਪ ਤੇ ‘ਦਿ ਟ੍ਰਿਬਿਊਨ’ ਦੇ ਮੁਕਤਸਰ ਤੋਂ ਸਟਾਫ ਰਿਪੋਰਟਰ ਸ੍ਰੀ ਅਰਚਿਤ ਵਤਸ ਦੇ ਪਿਤਾ ਸਨ, ਦੇ ਬੇਵਕਤੀ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ. ਬਾਦਲ ਨੇ ਵਤਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪ੍ਰਮਾਤਮਾ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। ਸ੍ਰੀ ਪਵਨ ਵਤਸ ਜੋ ਜਿਗਰ ਦੇ ਕੈਂਸਰ ਨਾਲ ਪੀੜਤ ਸਨ, ਦਾ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਸ੍ਰੀ ਵਤਸ ਦੇ ਭੋਗ ਦੀ ਰਸਮ 10 ਫਰਵਰੀ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਅਬੋਹਰ ਪੈਲੇਸ, ਅਬੋਹਰ ਵਿਖੇ ਹੋਵੇਗੀ।

Post a Comment