ਲੁਧਿਆਣਾ (ਸਤਪਾਲ ਸੋਨੀ) ਭੈੜੇ ਅਨਸਰਾਂ ਅਤੇ ਨਸ਼ਿਆ ਦੇ ਸਮਗੱਲਰਾਂ ਵਿਰੁਧ ਆਰੰਭ ਕੀਤੀ ਗਈ ਮੁਹਿੰਮ ਨੂੰ ਅੱਜ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ- 3 ਸ਼੍ਰੀ ਜੋਗਿੰਦਰ ਸਿੰਘ ਪੀ.ਪੀ.ਐਸ ਦੀਆ ਹਦਾਇਤਾਂ ‘ਤੇ ਸ਼੍ਰੀ ਗੁਰਪ੍ਰੀਤ ਸਿੰਘ ਸਹਾਇਕ ਪੁਲਿਸ ਕਮਿਸ਼ਨਰ ਦਿਹਾਤੀ (ਗਿੱਲ ) ਲੁਧਿਆਣਾ ਜੀ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਨਾ ਸਦਰ ਏ ਐਸ ਆਈ ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਟੀ ਪੁਆਇੰਟ ਫਿਰੋਜ਼ਪੁਰ ਰੋਡ ਝਾਂਡੇ ਵਿੱਖੇ ਨਾਕਾਬੰਦੀ ਦੌਰਾਨ ਟਾਟਾ ਸੁਮੋ ਗੱਡੀ ਨੰ: ਐਚ ਆਰ 34 -8671 ਨੂੰ ਫਿਰੋਜ਼ਪੁਰ ਰੋਡ ਤੇ ਰੋਕ ਕੇ ਤਲਾਸ਼ੀ ਦੌਰਾਨ ਸੋਮਲਾਲ ਉਰਫ ਸੋਮਾ ਅਤੇ ਮੰਗਤ ਸਿੰਘ ਉਰਫ ਮੰਗਾ ਵਾਸੀ ਪਿੰਡ ਸੰਗੋਵਾਲ ਥਾਨਾ ਬਿਲਗਾ, ਜਿਲਾ ਜਲੰਧਰ ਨੂੰ ਕਾਬੂ ਕਰਕੇ ਤਲਾਸ਼ੀ ਲੈਣ ‘ਤੇ 10 ਕਿਲੋਗ੍ਰਾਮ ਭੂਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ ।ਦੋਸ਼ੀਆਂ ਖਿਲਾਫ ਐਨ ਡੀ ਪੀ ਐਸ ਐਕਟ ਅਧੀਨ ਥਾਨਾ ਸਦਰ ਵਿੱਖੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ।ਹੋਰ ਪੁੱਛਗਿਛ ਜਾਰੀ ਹੈ , ਉਸ ਦੇ ਨਾਲ ਇਸ ਧੰਦੇ ਵਿੱਚ ਹੋਰ ਕੌਣ ਕੌਣ ਸ਼ਾਮਿਲ ਹੈ ਅਤੇ ਉਹ ਕਿੰਨੀ ਦੇਰ ਤੋਂ ਇਹ ਧੰਦਾ ਕਰ ਰਿਹਾ ਹੈ, ਇਸ ਬਾਰੇ ਪਤਾ ਲਗਾਇਆ ਜਾਵੇਗਾ । ਹੋਰ ਵੀ ਮਹਤਵ ਪੂਰਨ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ

Post a Comment