ਲੁਧਿਆਣਾ 24 ਫਰਵਰੀ (ਸਤਪਾਲ ਸੋਨੀ) ਮਹਾਨ ਦੇਸ਼ ਭਗਤ ਤੇ ਗਦਰੀ ਸੂਰਮੇਂ ਬਾਬਾ ਗੁਰਮੁੱਖ਼ ਸਿੰਘ ਲਲ਼ਤੋਂ ਦੀ 36ਵੀਂ ਬਰਸੀ ਅਤੇ ਗਦਰ ਪਾਰਟੀ ਦੇ 100 ਸਾਲ ਪੂਰੇ ਹੋਣ ਤੇ ਪਿੰਡ ਲਲਤੋਂ ਖੁਰਦ ਵਿਖੇ ਦੇਸ਼ ਭਗਤ ਮੇਲਾ 8 ਮਾਰਚ ਦਿਨ ਸ਼ੁਕੱਰਵਾਰ ਨੂੰ ਯਾਦਗਾਰ ਕਮੇਟੀ ਅਤੇ ਸਮੂਹ ਨਗਰਨਿਵਾਸੀਆਂ ਵਲੋਂ ਕਰਵਾਇਆ ਜਾਵੇਗਾ। ਇਸ ਸਬੰਧੀ ਮਾਸਟਰ ਜਸਦੇਵ ਸਿੰਘ ਲ਼ਲਤੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਗਰੇਜ ਸਾਮਰਾਜੀਆਂ ਤੇ ਉਨ•ਾਂ ਦੇ ਦੇਸੀ ਦਲਾਲ ਹਾਕਮਾਂ ਤੋਂ ਮੁਲਕ ਦੀ ਅਸਲੀ ਅਜਾਦੀ, ਲੋਕਾਂ ਦੀ ਮੁਕਤੀ ਤੇ ਖੁਸਹਾਲੀ ਲਈ ਉਮਰ ਭਰ ਜਾਨ ਤਲੀ ਤੇ ਰੱਖ ਕੇ ਜੂਝਣ ਵਾਲੇ ਇਸ ਕੌਮੀ ਯੋਧੇ ਦੀ ਅਮਰਯਾਦ ਦੀ ਲਟ ਲਟ ਬਲਦੀ ਮਿਸਾਲ ਨੂੰ ਹੋਰ ਉੱਚਾ ਕਰਨ ਲਈ ਕੁੱਲ ਨਿੱਜੀ ਧੰਦੇ ਛੱਡ ਕੇ, ਵਹੀਰਾਂ ਘੱਤ ਕੇ, ਦੇਸ ਭਗਤ ਮੇਲੇ ਪਿੰਡ ਲਲਤੋਂ ਖੁਰਦ ਪੁੱਜੋ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬਾਬਾ ਗੁਰਮੁੱਖ ਸਿੰਘ ਯਾਦਗਾਰ ਕਮੇਟੀ ਲਲਤੋਂ ਖੁਰਦ ਦੇ ਪ੍ਰਧਾਨ ਕਾਮਰੇਡ ਰਣਯੋਧ ਸਿੰਘ, ਮਾਸਟਰ ਜਸਦੇਵ ਸਿੰਘ ਅਤੇ ਪ੍ਰਮਿੰਦਰ ਸਿੰਘ ਨੇ ਸਾਂਝੇਂ ਤੌਰ ਦੱਸਿਆ ਕਿ ਦਸਿਆ ਕਿ ਗਦਰੀ ਨਾਟਕ ਮੇਲੇ ਦੌਰਾਨ ਨਾਟਕ ਟੀਮ ਚੇਤਨਾਂ ਕਲਾ ਮੰਚ ਮੰਡੀ ਮੁੱਲਾਂਪੁਰ (ਨਿਰਦੇਸਕ ਸਤਵਿੰਦਰ ਸੋਨੂੰ) ਵਲੋਂ ‘ਸਹੀਦ ’ ਤੇ ‘ ਧੀ ਦੀ ਵੰਗਾਰ’-ਕੋਰੀਓੁਗ੍ਰਾਫੀਆਂ ,‘ਜਖਮੀ ਖੰਭਾਂ ਦੀ ਪਰਵਾਜ’ , ‘ਮੈਂ ਫਿਰ ਆਵਾਂਗਾਂ ’ ਨਾਟਕ ਪੇਸ ਹੋਣਗੇ । ਇਸ ਮੌਕੇ ਪ੍ਰਸਿੱਧ ਲੋਕ ਗਾਇਕ ਅਜਮੇਰ ਅਕਲੀਆ ਵਲੋਂ ਇਨਕਲਾਬੀ ਗੀਤ ਵੀ ਪੇਸ ਕੀਤੇ ਜਾਣਗੇ ਨਾਲ ਹੀ ਚੋਣਵੇਂ ਬੱਚਿਆਂ ਦਾ ਗੀਤ ਸੰਗੀਤ ਪ੍ਰੋਗ੍ਰਾਮ ਹੋਵੇਗਾ । ਉਨ•ਾਂ ਅੱਗੇ ਦੱਸਿਆ ਕਿ ਦੇਸ ਭਗਤ ਯਾਦਗਾਰ ਕਮੇਟਂੀ ਜ¦ਧਰ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਨੁਮਾਇੰਦੇ ਇਕੱਠੇ ਹੋਏ ਲੋਕਾਂ ਨੂੰ ਵਿਸੇਸ ਕਰਕੇ ਨੌਜਵਾਨਾਂ ਨੂੰ , ਨਸਿਆਂ, ਲੱਚਰ ਗਾਇਕੀ ਤੇ ਧੀਆਂ ਭੈਣਾਂ ਦੀ ਛੇੜ ਛਾੜ ਤੋਂ ਇਲਾਵਾ ਸਾਡੇ ਸਮਾਜ ਅੰਦਰ ਦਿਨੋਂ ਦਿਨ ਵਧ ਰਹੀਆਂ ਭੈੜੀਆਂ ਅਲਾਮਤਾਂ ਤੋਂ ਮੋੜਨ ਤੇ ਦੇਸ ਭਗਤਾਂ ਦੇ ਉਸਾਰੂ ਰਾਹਾਂ ਤੇ ਤੋਰਨ ਵਾਸਤੇ ਕਮਾਲ ਦਾ ਚਾਨਣਾਂ ਪਾਉਣਗੇ ਅਖੀਰ ਤਰਕਸੀਲ ਸੁਸਾਇਟੀ ਵਲੋਂ ‘‘ਜਾਦੂ ਦਾ ਸੱਚ ਕੀ ਹੈ? ’’ ਨਾਟਕ ਦੀ ਸਫਲ ਪੇਸਕਾਰੀ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਜਸਪਾਲ ਸਿੰਘ, ਸਰਪ੍ਰਸਤ ਜਗਜ਼ੀਤ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਸਹਾਇਕ ਸਕੱਤਰ ਜਸਮਿੰਦਰ ਸਿੰਘ ਅਤੇ ਸਲਾਹਕਾਰ ਨੰਬਰਦਾਰ ਸੁਰਜ਼ੀਤ ਸਿੰਘ ਉਚੇਚੇ ਤੌਰ ਤੇ ਹਾਜ਼ਰ ਸਨ।


Post a Comment