ਲੁਧਿਆਣਾ, 3 ਫਰਵਰੀ/ਸਤਪਾਲ ਸੋਨ9/ ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਵਲੋਂ ਸ਼ਿਵਰਾਤਰੀ ਮੌਕੇ 8 ਮਾਰਚ ਨੂੰ ਆਯੋਜਿਤ ਹੋਣ ਵਾਲੀ ਰਥਯਾਤਰਾ ਦੀਆਂ ਤਿਆਰਿਆਂ ਸਬੰਧੀ ਮੀਟਿੰਗ ਹਰਦੇਵ ਮੰਦਿਰ ਵਿੱਖੇ ਮੰਦਿਰ ਕਮੇਟੀ ਦੇ ਪ੍ਰਧਾਨ ਲਾਲੀ ਸ਼ਾਹ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਮਹੰਤ ਦਿਨੇਸ਼ ਪੁਰੀ ਅਤੇ ਪੰਡਿਤ ਸੁਰੇਸ਼ ਸ਼ਾਸਤਰੀ ਨੇ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਕਮੇਟੀ ਮੈਂਬਰਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਕਮੇਟੀ ਦੇ ਮੁ¤ਖ ਸੇਵਾਦਾਰ ਨੀਰਜ ਵਰਮਾ ਅਤੇ ਅਸ਼ਵਨੀ ਬਹਿਲ ਨੇ ਰਥਯਾਤਰਾ ਦੀਆਂ ਤਿਆਰਿਆਂ ਦਾ ਜਾਇਜਾ ਲੈਣ ਤੋਂ ਬਾਅਦ ਦੱਸਿਆ ਕਿ ਰਥਯਾਤਰਾ ਮਾਰਗ ਨੂੰ 108 ਤੀਰਥਾਂ ਦੇ ਜਲ ਨਾਲ ਪਵਿੱਤਰ ਕੀਤਾ ਜਾਵੇਗਾ ਅਤੇ ਭਗਵਾਨ ਭੋਲੇਨਾਥ ਦੇ ਰਥ ਅ¤ਗੇ ਰੰਗੋਲੀ ਬਣਾ ਕੇ ਭੋਲੇਨਾਥ ਦਾ ਸਵਾਗਤ ਕੀਤਾ ਜਾਵੇਗਾ। ਅਜੈ ਗੁਪਤਾ ਅਤੇ ਲਵਲੀ ਥਾਪਰ ਨੇ ਦੱਸਿਆ ਕਿ ਰਥਯਾਤਰਾ ਦੇ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਮਹਾਨਗਰ ਨੂੰ 10 ਜੋਨਾਂ ਵਿੱਚ ਵੰਡ ਕੇ ਸ਼ਿਵ ਭਗਤਾਂ ਨੂੰ ਜਿੰਮੇਦਾਰੀਆਂ ਦਿੱਤੀਆਂ ਗਈਆਂ ਹਨ। ਇਨ•ਾਂ 10 ਜੋਨਾਂ ਵਿਚੋਂ ਵੱਖ-ਵੱਖ ਮੰਦਿਰ ਕਮੇਟੀਆਂ ਅਤੇ ਸੰਗਠਨਾਂ ਵਲੋਂ ਲਘੁ ਯਾਤਰਾਵਾਂ ਅੱਠ ਮਾਰਚ ਨੂੰ ਸਿਵਲ ਹਸਪਤਾਲ ਦੇ ਨੇੜੇ ਤੋਂ ਆਯੋਜਿਤ ਹੋਣ ਵਾਲੀ ਰਥ ਯਾਤਰਾ ਵਿੱਚ ਸ਼ਾਮਲ ਹੋਣਗੀਆਂ। ਫਕੀਰਚੰਦ ਅਤੇ ਰਾਕੇਸ਼ ਚੌਧਰੀ ਨੇ ਰਥਯਾਤਰਾ ਦੀ ਰੂਪਰੇਖਾ ਦੱਸਦੇ ਹੋਏ ਕਿਹਾ ਕਿ ਰਥਯਾਤਰਾ ਵਿੱਚ ਬਾਵਾ ਐਂਡ ਪਾਰਟੀ, ਮਹਿਲਾ ਸੰਕੀਰਤਨ ਮੰਡਲੀ, ਭੋਲੇਨਾਥ ਦਾ ਗੁਣਗਾਨ ਕਰਨਗੇ ਅਤੇ ਰਥਯਾਤਰਾ ਵਿੱਚ ਹਿੱਸਾ ਲੈਣ ਵਾਲੀਆਂ ਮੰਦਿਰ ਕਮੇਟੀਆਂ, ਭਜਨ ਮੰਡਲੀਆਂ, ਸੁੰਦਰ-ਸੁੰਦਰ ਝਾਕਿਆਂ ਅਤੇ ਵਿਸ਼ੇਸ਼ ਸਹਿਯੋਗੀਆਂ ਨੂੰ ਖਵਾਜਾ ਕੋਠੀ ਚੌਂਕ ਵਿੱਚ ਕੋਮਲ ਖੰਨਾ ਅਤੇ ਉਨ•ਾਂ ਦੇ ਸਾਥੀਆਂ ਵਲੋਂ ਸਨਮਾਨ ਨਿਸ਼ਾਨੀਆਂ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਬੈਠਕ ਵਿੱਚ ਮਾਤਾ ਚਿੰਤਪੂਰਨੀ ਮੰਦਿਰ ਕਮੇਟੀ ਦੇ ਪ੍ਰਧਾਨ ਚੰਦਰ ਹੰਸ ਚੀਨਾ, ਐਕਸ਼ਨ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਚੰਦਰਕਾਂਤ ਚੱਡਾ, ਸ਼ਿਵ ਸ਼ਕਤੀ ਸੇਵਾ ਪਰਿਵਾਰ ਤੋਂ ਪਵਨ ਕੁਮਾਰ ਅਤੇ ਓਮਕਾਰ, ਕਾਂਗਰਸ ਦੇ ਸੀਨੀਅਰ ਕੋਮਲ ਖੰਨਾ, ਸ਼ਿਵ ਸੈਨਾ ਹਿੰਦੁਸਤਾਨ ਦੇ ਸਕੱਤਰ ਜਨਰਲ ਅਮਰ ਟੱਕਰ, ਮੋਚਪੁਰਾ ਬਾਜਾਰ ਐਸੋਸੀਏਸ਼ਨ ਤੋਂ ਸ਼ਾਮ ਸੁੰਦਰ ਗੋਇਲ, ਰਾਜਕੁਮਾਰ ਸਿੰਗਲਾ, ਗਿਆਸਪੁਰਾ ਜੋਨ ਤੋਂ ਅਜੈ ਰਾਜ ਵਰਮਾ ਅਤੇ ਵਿਨੋਦ ਕੁਮਾਰ, ਚੌੜੀ ਸੜਕ ਐਸੋਸੀਏਸ਼ਨ ਤੋਂ ਸ਼ਾਮ ਲਾਲ, ਬੌਬੀ, ਵਿੱਕੀ ਪਿੱਠੀਵਾਲਾ, ਹਰ ਹਰ ਮਹਾਂਦੇਵ ਮੰਦਿਰ ਤੋਂ ਸੁਭਾਸ਼ ਨਾਗਪਾਲ, ਸ਼ਾਮ ਲਾਲ, ਊਸ਼ਾ ਸੈਣੀ, ਸਪਨਾ ਰੁਦਰਾ, ਸੁਸ਼ਮਾ ਰਾਣੀ, ਹੈਪੀ ਯੁਵਰਾਜ, ਪ੍ਰਿੰਸ ਵਰਮਾ, ਸਾਹਿਲ ਖੁਰਾਨਾ, ਦਵਿੰਦਰ ਬਹਿਲ, ਰਮੇਸ਼ ਅਨੰਦ, ਰਜਿੰਦਰ ਸੈਣੀ ਅਤੇ ਹੋਰ ਵੀ ਹਾਜਰ ਸਨ।

Post a Comment