ਲੁਧਿਆਣਾ, 3 ਫਰਵਰੀ/ ਸਤਪਾਲ ਸੋਨ9/ ਹਿੰਦੂ ਉਥਾਨ ਪ੍ਰੀਸ਼ਦ ਅਤੇ ਅਖਿਲ ਭਾਰਤੀ ਮੰਦਿਰ ਸੁਰੱਖਿਆ ਕਮੇਟੀ ਦੀ ਸਾਂਝੀ ਮੀਟਿੰਗ ਅਵਤਾਰ ਸਿੰਘ ਅਤੇ ਲਖਵਿੰਦਰ ਲੱਕੀ ਦੀ ਪ੍ਰਧਾਨਗੀ ਹੇਠ ਹੈਬੋਵਾਲ ਸਥਿਤ ਜੋਸ਼ੀ ਨਗਰ ਵਿੱਖੇ ਸੰਪੰਨ ਹੋਈ। ਹਿੰਦੂ ਉਥਾਨ ਪ੍ਰੀਸ਼ਦ ਦੇ ਕੌਮੀ ਪ੍ਰਧਾਨ ਵਿਨੋਦ ਜੈਨ ਅਤੇ ਅਖਿਲ ਭਾਰਤੀ ਮੰਦਿਰ ਸੁਰੱਖਿਆ ਕਮੇਟੀ ਦੇ ਬੁਲਾਰੇ ਕੁੰਵਰ ਰੰਜਨ ਸਿੰਘ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਹਾਜਰ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਵਿਨੋਦ ਜੈਨ ਨੇ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਭਾਜਪਾ ਵਲੋਂ ਹਿੰਦੁਤੱਵ ਦੇ ਨਾਂ ਤੇ ਹਿੰਦੂ ਸਮਾਜ ਦੇ ਵੋਟ ਹਾਸਿਲ ਕਰਨ ਤੋਂ ਬਾਅਦ ਹਿੰਦੁਤਵ ਤੋਂ ਭ¤ਜਣ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਸਤਾ ਹਾਸਲ ਕਰਨ ਲਈ ਕੀਤੇ ਗਏ ਗਠਜੋੜ ਦੀ ਆੜ ਵਿੱਚ ਹਿੰਦੁਤਵ ਤੋਂ ਪਿੱਛੇ ਨਾ ਭੱਜੇ ਅਤੇ ਲੋਕਸਭਾ ਚੋਣਾਂ ਤੋਂ ਪਹਿਲਾਂ ਹਿੰਦੁਤਵ ਤੇ ਅਪਣਾ ਸਟੈਂਡ ਸਪਸ਼ਟ ਕਰੇ ਨਹੀਂ ਤਾਂ ਹਿੰਦੂ ਸਮਾਜ ਸਾਲ 2014 ਦੇ ਲੋਕਸਭਾ ਚੋਣਾਂ ਤੋਂ ਪਹਿਲਾਂ ਹਿੰਦੂ ਸਮਾਜ ਭਾਜਪਾ ਦੇ ਵਿਕਲਪ ਦੇ ਤੋਰ ਤੇ ਹਿੰਦੂ ਪਾਰਟੀ ਦਾ ਗਠਨ ਕਰਨ ਲਈ ਮਜਬੂਰ ਹੋਵੇਗਾ। ਤੇ ਭਾਜਪਾ ਨੂੰ ਸਤਾ ਤੋਂ ਦੂਰ ਕਰਨ ਦੇ ੳਪਰਾਲੇ ਕਰੇਗਾ। ਦੇਸ਼ ਵਿੱਚ ਹਿੰਦੂਆਂ ਤੇ ਧਰਮ ਨਿਰਪਖਤਾ ਦੇ ਨਾਂ ਤੇ ਕੀਤੇ ਜਾ ਰਹੇ ਹਮਲਿਆਂ ਦੀ ਚਰਚਾ ਕਰਦੇ ਹੋਏ ਉਨ•ਾਂ ਕਿਹਾ ਕਿ ਸਾਜਿਸਾਂ ਦੇ ਤਹਿਤ ਆਸਾਮ ਅਤੇ ਕਸ਼ਮੀਰ ਵਿੱਚੋਂ ਹਿੰਦੁਆਂ ਨੂੰ ਪਲਾਇਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਹਿੰਦੁਤਵ ਦੇ ਨਾਂ ਤੇ ਵੋਟ ਹਾਸਲ ਕਰਨ ਵਾਲੀ ਭਾਜਪਾ ਖਾਮੋਸ਼ ਹੋ ਕੇ ਤਮਾਸ਼ਾ ਵੇਖ ਰਹੀ ਹੈ। ਅਖਿਲ ਭਾਰਤੀ ਮੰਦਿਰ ਸੁਰੱਖਿਆ ਕਮੇਟੀ ਦੇ ਬੁਲਾਰੇ ਕੁੰਵਰ ਰੰਜਨ ਸਿੰਘ ਨੇ ਰਾਮ ਮੰਦਿਰ ਉਸਾਰੀ ਵਿੱਚ ਦੇਰੀ ਹੋਣ ਤੇ ਭਾਜਪਾ ਦੀ ਦੋਹਰੀ ਨੀਤਿ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਰਾਮ ਮੰਦਿਰ ਅਤੇ ਧਾਰਾ 370 ਵਰਗੇ ਮੁੱਦਿਆਂ ਤੇ ਭਾਜਪਾ ਅਪਣਾ ਦ੍ਰਿੜਤਾ ਨਾਲ ਸਟੈਂਡ ਲਵੇ ਤਾਂ ਦੇਸ਼ ਦਾ 80 ਫੀਸਦੀ ਹਿੰਦੂ ਸਮਾਜ ਉਸ ਨੂੰ ਸਤਾ ਹਾਸਲ ਕਰਨ ਵਿੱਚ ਮਦਦ ਕਰਨ ਦਾ ਭਰੋਸਾ ਦੇਵੇਗਾ। ਜੇਕਰ ਭਾਜਪਾ ਲੀਡਰਸ਼ਿਪ ਨੇ ਇਹਨਾਂ ਮਸਲਿਆਂ ਤੇ ਚੋਣਾਂ ਤੋਂ ਪਹਿਲਾਂ ਕੋਈ ਸਹੀ ਜਵਾਬ ਨਹੀਂ ਦਿੱਤਾ ਤਾਂ ਹਿੰਦੂ ਭਾਜਪਾ ਦਾ ਰਾਜਨੀਤਿਕ ਵਿਕਲਪ ਲੱਭ ਕੇ ਉਸ ਨੂੰ ਸਤਾ ਤੋਂ ਬਾਹਰ ਰੱਖਣ ਦਾ ਰਸਤਾ ਅਪਣਾਏਗਾ। ਉਨ•ਾਂ ਅਕਾਲੀ ਦਲ ਵਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਸਮਰਥਨ ਕਰਕੇ ਰਾਸ਼ਟਰਵਾਦੀ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਅਵਤਾਰ ਸਿੰਘ, ਲਖਵਿੰਦਰ ਲੱਕੀ, ਬਾਲ ਕ੍ਰਿਸ਼ਨ ਵਰਮਾ, ਸੋਹਨ ਲਾਲ ਗਰਗ, ਸੁਨੀਤਾ ਵਰਮਾ, ਮਧੂ ਵਰਮਾ, ਹੀਰਾ ਲਾਲ ਜੈਨ, ਸੰਜੈ ਸ਼ਰਮਾ, ਸੰਦੀਪ ਮੋਹਨ, ਸੂਰਜ ਭਾਟੀਆ, ਅਮਰਜੀਤ ਨਿੱਕੂ, ਮੋਹਿਤ ਵਰਮਾ, ਜੀ.ਕੇ. ਕਨੌਜੀਆ, ਅਭੈ ਕੁਮਾਰ ਗੁਪਤਾ, ਹਰਜਿੰਦਰ ਸਿੰਘ ਭਾਟੀਆ, ਮਨਮੋਹਨ ਮਰੋਡਾ ਅਤੇ ਹੋਰ ਵੀ ਹਾਜਰ ਸਨ।

Post a Comment