ਸ਼ਾਹਕੋਟ/ਮਲਸੀਆਂ, 24 ਫਰਵਰੀ (ਸਚਦੇਵਾ) ਸਿਹਤ ਵਿਭਾਗ ਪੰਜਾਬ ਵੱਲੋਂ ਪੋਲਿਓ ਦੇ ਖਾਤਮੇ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਤਹਿਤ ਐਤਵਾਰ ਨੂੰ ਇਸ ਸਾਲ ਦੇ ਦੂਸਰੇ ਪੜਾਅ ‘ਚ ਸਿਵਲ ਹਸਪਤਾਲ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵੀਨਾ ਪਾਲ ਦੀ ਅਗਵਾਈ ‘ਚ ਬਲਾਕ ਸ਼ਾਹਕੋਟ ਅਤੇ ਲੋਹੀਆਂ ‘ਚ 0-5 ਸਾਲਾਂ ਦੇ 10,873 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾ ਪਿਲਾਈਆਂ ਗਈਆਂ । ਇਸ ਮੌਕੇ ਸਿਹਤ ਵਿਭਾਗ ਵੱਲੋਂ ਜਨਤਕ ਥਾਵਾਂ ‘ਤੇ ਬੂਥ ਲਗਾਕੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਈਆਂ ਗਈਆਂ । ਇਸ ਸੰਬੰਧੀ ਜਾਣਕਾਰੀ ਦਿੰਦਿਆ ਸਿਵਲ ਹਸਪਤਾਲ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵੀਨਾ ਪਾਲ ਨੇ ਦੱਸਿਆ ਕਿ ਪੱਲਸ ਪੋਲਿਓ ਮੁਹਿੰਮ ਤਹਿਤ ਅੱਜ 0-5 ਸਾਲ ਦੇ 10,873 ਬੱਚਿਆ ਨੂੰ ਪੋਲਿਓ ਬੂੰਦਾ ਪਿਲਾਈਆਂ ਗਈਆਂ ਹਨ, ਜਿਸ ਲਈ ਬਲਾਕ ਸ਼ਾਹਕੋਟ ਅਤੇ ਲੋਹੀਆ ‘ਚ 85 ਪੋਲਿਓ ਬੂਥ ਬਣਾਏ ਗਏ ਸਨ ਅਤੇ ਹਰੇਕ ਬੂਥ ‘ਤੇ ਇੱਕ ਟੀਮ ਲਗਾਈ ਗਈ ਸੀ । ਹਰੇਕ ਟੀਮ ਵਿੱਚ ਚਾਰ ਮੈਂਬਰ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਉਣ ਲਈ ਲਗਾਏ ਗਏ ਸਨ । ਉਨ•ਾਂ ਦੱਸਿਆ ਕਿ ਜਿਹੜੇ ਬੱਚੇ ਪੋਲਿਓ ਬੂੰਦਾਂ ਪੀਣ ਤੋਂ ਰਹਿ ਗਏ ਹਨ, ਉਨ•ਾਂ ਨੂੰ 25 ਅਤੇ 26 ਫਰਵਰੀ ਨੂੰ ਪੋਲਿਓ ਟੀਮਾਂ (ਵੈਕਸੀਨੇਟਰਾਂ) ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲਿਓ ਬੂੰਦਾ ਪਿਲਾਈਆਂ ਜਾਣਗੀਆਂ । ਉਨ•ਾਂ ਦੱਸਿਆ ਕਿ ਪਿੱਛਲੇ ਢਾਈ ਸਾਲਾਂ ‘ਚ ਭਾਰਤ ਵਿੱਚ ਕੋਈ ਵੀ ਕੇਸ ਪੋਲਿਓ ਦਾ ਸਾਹਮਣੇ ਨਹੀਂ ਆਇਆ, ਜੇਕਰ ਇਸ ਸਾਲ ਅਕਤੂਬਰ 2013 ਤੱਕ ਪੋਲਿਓ ਦਾ ਕੋਈ ਕੇਸ ਸਾਹਮਣੇ ਨਾ ਆਇਆ ਤਾਂ ਭਾਰਤ ਪੋਲਿਓ ਮੁਕਤ ਦੇਸ਼ ਹੋ ਜਾਵੇਗਾਂ । ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਨੂੰ ਨੇਪੜੇ ਚਾੜ•ਣ ਲਈ ਟੀਮਾਂ ਨੂੰ ਸਹਿਯੋਗ ਦੇਣ ਤਾਂ ਜੋ ਕੋਈ ਵੀ ਬੱਚਾ ਪੋਲਿਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨੋਡਲ ਅਫਸਰ ਡਾਕਟਰ ਬਲਵਿੰਦਰ ਸਿੰਘ (ਅੱਖਾਂ ਦੇ ਮਾਹਿਰ), ਡਾਕਟਰ ਸੁਰਿੰਦਰ ਜਗਤ, ਡਾਕਟਰ ਅਰਵਿੰਦਰ, ਬਲਾਕ ਐਜੂਕੇਟਰ ਹਰਜਿੰਦਰ ਸਿੰਘ ਬਾਗਪੁਰ, ਐਲ.ਐਚ.ਵੀ ਗੁਰਮਿੰਦਰਜੀਤ ਕੌਰ, ਸਟਾਫ ਨਰਸ ਜਸਵਿੰਦਰ ਕੌਰ ਸਚਦੇਵਾ, ਹਰਜੋਤ ਕੌਰ ਸਚਦੇਵਾ ਆਦਿ ਹਾਜ਼ਰ ਸਨ ।
ਪੱਲਸ ਪੋਲਿਓ ਮੁਹਿੰਮ ਤਹਿਤ ਐਤਵਾਰ ਨੂੰ ਸਿਹਤ ਵਿਭਾਗ ਸ਼ਾਹਕੋਟ ਵੱਲੋਂ ਵੱਖ-ਵੱਖ ਥਾਵਾਂ ‘ਤੇ ਲਗਾਏ ਪੋਲਿਓ ਬੂਥਾਂ ‘ਤੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਦੀਆਂ ਪੋਲਿਓ ਟੀਮਾਂ ਅਤੇ ਬੱਚਿਆ ਦੇ ਮਾਪੇ ।


Post a Comment